ਨਿੰਜਾ ਨੇ ਕੀਤਾ ਖੁਲਾਸਾ, ਸਿੱਧੂ ਮੂਸੇਵਾਲਾ ਦੇ ਨਾਲ ਰਿਕਾਰਡ ਕੀਤੇ ਸਨ ਕਈ ਗੀਤ ‘ਪਰ ਹੁਣ ਮੈਨੂੰ ਅਧੂਰਾਪਣ ਲੱਗਦਾ, ਹਰ ਚੀਜ਼ ਬਿਜਨੇਸ ਨਹੀਂ ਹੁੰਦੀ’

ਨਿੰਜਾ ਨੇ ਹਾਲ ਹੀ ‘ਚ ਇੱਕ ਇੰਟਰਵਿਊ ਦਿੱਤਾ ਹੈ । ਇਸ ਇੰਟਰਵਿਊ ਦੌਰਾਨ ਉਸ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਦਸ ਦੇ ਕਰੀਬ ਗੀਤ ਰਿਕਾਰਡ ਕੀਤੇ ਸਨ, ਉਹ ਰਿਲੀਜ਼ ਕਰਨੇ ਸਨ। ਪਰ ਹੁਣ ਮੈਨੂੰ ਅਧੂਰਾਪਣ ਜਿਹਾ ਲੱਗਦਾ ਹੈ, ਕਿਉਂਕਿ ਹਰ ਚੀਜ਼ ਬਿਜਨੇਸ ਨਹੀਂ ਹੁੰਦੀ’।

By  Shaminder July 21st 2023 02:54 PM

ਨਿੰਜਾ (Ninja) ਨੇ ਹਾਲ ਹੀ ‘ਚ ਇੱਕ ਇੰਟਰਵਿਊ ਦਿੱਤਾ ਹੈ । ਇਸ ਇੰਟਰਵਿਊ ਦੌਰਾਨ ਉਸ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਦਸ ਦੇ ਕਰੀਬ ਗੀਤ ਰਿਕਾਰਡ ਕੀਤੇ ਸਨ, ਉਹ ਰਿਲੀਜ਼ ਕਰਨੇ ਸਨ। ਪਰ ਹੁਣ ਮੈਨੂੰ ਅਧੂਰਾਪਣ ਜਿਹਾ ਲੱਗਦਾ ਹੈ, ਕਿਉਂਕਿ ਹਰ ਚੀਜ਼ ਬਿਜਨੇਸ ਨਹੀਂ ਹੁੰਦੀ’।

ਨਿੰਜਾ ਨੇ ਦਿੱਤੇ ਕਈ ਹਿੱਟ ਗੀਤ 

ਗਾਇਕ ਨਿੰਜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ‘ਕੱਲਾ ਚੰਗਾ’, ‘ਆਦਤ’, ‘ਰੋਈ ਨਾ’, ‘ਸ਼ੇਰਾਂ ਦੇ ਸ਼ਿਕਾਰ’, ‘ਜਿੰਨੇ ਸਾਹ’ ਸਣੇ ਕਈ ਗੀਤ ਸ਼ਾਮਿਲ ਹਨ ।


ਹੋਰ ਪੜ੍ਹੋ : ਹੜ੍ਹ ਦੇ ਨਾਲ ਗਾਇਕ ਬੱਬੂ ਮਾਨ ਵੀ ਜੂਝ ਰਹੇ, ਕਿਹਾ ‘ਤੈਨੂੰ ਮਾਰ ਗਈ ਜੁਦਾਈ ਸਾਨੂੰ ਹੜ੍ਹ ਮਾਰ ਗਏ’

ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਜਲਦ ਹੀ ਨਿੰਜਾ  ਨਵੇਂ ਗੀਤਾਂ ਦੇ ਨਾਲ ਸਰੋਤਿਆਂ ‘ਚ ਹਾਜ਼ਰੀ ਲਵਾਉਣਗੇ । 

View this post on Instagram

A post shared by NINJA (@its_ninja)



ਨਿੰਜਾ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ 

ਨਿੰਜਾ ਜਿੱਥੇ ਗਾਇਕੀ ਦੇ ਖੇਤਰ ‘ਚ ਸਰਗਰਮ ਹਨ, ਉੱਥੇ ਹੀ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰ ਰਹੇ ਹਨ । ਉਨ੍ਹਾਂ ਦੀਆਂ ਹੁਣ ਤੱਕ ਕਈ ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਹਨ । ਜਲਦ ਹੀ ਨਿੰਜਾ ਹੋਰ ਵੀ ਕਈ ਫ਼ਿਲਮਾਂ ‘ਚ ਅਦਾਕਾਰੀ ਕਰਦਾ ਹੋਇਆ ਨਜ਼ਰ ਆਏਗਾ । ਸੋਸ਼ਲ ਮੀਡੀਆ ‘ਤੇ ਨਿੰਜਾ ਦੀ ਵੱਡੀ ਫੈਨ ਫਾਲੋਵਿੰਗ ਹੈ ਅਤੇ ਅਕਸਰ ਉਸ ਦੇ ਫੈਨਸ ਬੇਸਬਰੀ ਦੇ ਨਾਲ ਉਸ ਦੇ ਪ੍ਰੋਜੈਕਟ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਨਜ਼ਰ ਆਉਂਦੇ ਹਨ । 

View this post on Instagram

A post shared by NINJA (@its_ninja)






Related Post