ਜਿੰਮੀ ਸ਼ੇਰਗਿੱਲ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋਂ ਕਿਵੇਂ ਪ੍ਰਿਯੰਕਾ ਪੁਰੀ ਦੇ ਨਾਲ ਸ਼ੁਰੂ ਹੋਈ ਸੀ ਲਵ ਸਟੋਰੀ

ਜਿੰਮੀ ਸ਼ੇਰਗਿੱਲ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਫੈਨਸ ਵੀ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਖੂਬ ਵਧਾਈਆਂ ਮਿਲ ਰਹੀਆਂ ਹਨ ।

By  Shaminder December 3rd 2023 07:30 AM

ਜਿੰਮੀ ਸ਼ੇਰਗਿੱਲ(Jimmy Shergill)  ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਫੈਨਸ ਵੀ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਖੂਬ ਵਧਾਈਆਂ ਮਿਲ ਰਹੀਆਂ ਹਨ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਅਤੇ ਕਰੀਅਰ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਤੁਹਾਨੂੰ ਦੱਸਾਂਗੇ ।


ਹੋਰ ਪੜ੍ਹੋ :  ਪਰਮੀਸ਼ ਵਰਮਾ ਭਰਾ ਦੇ ਵਿਆਹ ‘ਤੇ ਪਤਨੀ ਦੇ ਨਾਲ ਮਸਤੀ ਕਰਦੇ ਨਜ਼ਰ ਆਏ, ਵੀਡੀਓ ਕੀਤਾ ਸਾਂਝਾ

ਜ਼ਮੀਨ ਨਾਲ ਜੁੜੇ ਕਲਾਕਾਰ 

ਜਿੰਮੀ ਸ਼ੇਰਗਿੱਲ ਜ਼ਮੀਨ ਨਾਲ ਜੁੜੇ ਕਲਾਕਾਰ ਹਨ ਅਤੇ ਉਨ੍ਹਾਂ ਨੇ ਆਪਣੀ ਕਾਮਯਾਬੀ ਨੂੰ ਕਦੇ ਵੀ ਖੁਦ ‘ਤੇ ਹਾਵੀ ਨਹੀਂ ਹੋਣ ਦਿੱਤਾ । ਫ਼ਿਲਮਾਂ ‘ਚ ਵੀ ਉਨ੍ਹਾਂ ਦਾ ਇਹ ਰੂਪ ਵੇਖਣ ਨੂੰ ਮਿਲਦਾ ਹੈ ਅਤੇ ਹਰ ਤਰ੍ਹਾਂ ਦੇ ਕਿਰਦਾਰ ਉਨ੍ਹਾਂ ਨੇ ਨਿਭਾਏ ਹਨ । ਭਾਵੇਂ ਉਹ ਸਾਈਡ ਰੋਲ ਹੋਣ ਜਾਂ ਫਿਰ ਮੁੱਖ ਅਦਾਕਾਰ ਦਾ ਕਿਰਦਾਰ ਨਿਭਾਉਣਾ ਹੋਵੇ ਹਰ ਕਿਰਦਾਰ ‘ਚ ਉਹ ਫਿੱਟ ਬੈਠਦੇ ਹਨ । 


ਪੰਜ ਸਾਲ ਤੱਕ ਪ੍ਰਿਯੰਕਾ ਪੁਰੀ ਨੂੰ ਕਰਦੇ ਰਹੇ ਸਨ ਡੇਟ

  ਜਿੰਮੀ ਸ਼ੇਰਗਿੱਲ ਨੇ ਦੱਸ ਦਈਏ ਕਿ ਜਿੰਮੀ ਸ਼ੇਰਗਿੱਲ ਨੇ ਪ੍ਰਿਯੰਕਾ ਪੁਰੀ ਦੇ ਨਾਲ ਵਿਆਹ ਕਰਵਾਇਆ ਸੀ । ਪੰਜ ਸਾਲ ਤੱਕ ਇਹ ਜੋੜਾ ਇੱਕ ਦੂਜੇ ਨੂੰ ਡੇਟ ਕਰਦਾ ਰਿਹਾ ਸੀ ।ਦੋਵੇਂ ਪਹਿਲੀ ਵਾਰ ਜਿੰਮੀ ਦੇ ਚਾਚੇ ਦੇ ਮੁੰਡੇ ਦੇ ਵਿਆਹ ‘ਚ ਮਿਲੇ ਸਨ, ਜੋ ਕਿ ਦਿੱਲੀ ਵਿੱਚ ਹੋਇਆ ਸੀ । ਇਸ ਵਿਆਹ ਨੂੰ ਲੈ ਕੇ ਪ੍ਰਿਯੰਕਾ ਦੇ ਪਰਿਵਾਰ ‘ਚ ਕੁਝ ਝਿਜਕ ਜਿਹੀ ਸੀ । ਪਰ ਜਿੰਮੀ ਸ਼ੇਰਗਿੱਲ ਨੇ ਸਹਿਜੇ ਹੀ ਉਨ੍ਹਾਂ ਦੇ ਪਰਿਵਾਰ ਨੂੰ ਮਨਾ ਲਿਆ ਸੀ ।


ਮੁਹੱਬਤੇਂ’ ਦੀ ਸ਼ੂਟਿੰਗ ਦੇ ਦੌਰਾਨ ਹੀ ਪ੍ਰਿਯੰਕਾ ਨੇ ਆਪਣੇ ਪਿਤਾ ਨੂੰ ਕਿਹਾ ਸੀ ਕਿ ਉਹ ਜਿੰਮੀ ਨਾਲ ਵਿਆਹ ਕਰਵਾਏਗੀ ।ਜਿਸ ਤੋਂ ਬਾਅਦ ਦੋਵਾਂ ਪਰਿਵਾਰਾਂ ਦੀ ਰਜ਼ਾਮੰਦੀ ਦੇ ਨਾਲ ਵਿਆਹ ਹੋਇਆ ।ਜਿੰਮੀ ਸ਼ੇਰਗਿੱਲ ਇੱਕ ਬਿਹਤਰੀਨ ਇਨਸਾਨ ਹਨ ਅਤੇ ਉਨ੍ਹਾਂ ਨੇ ਬਾਲੀਵੁੱਡ ਦੇ ਨਾਲ ਨਾਲ ਪਾਲੀਵੁੱਡ ਨੂੰ ਵੀ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । 

View this post on Instagram

A post shared by Jimmy Shergill (@jimmysheirgill)







Related Post