ਪਾਇਲ ਮਲਿਕ ਨੇ ਦਿੱਤੀ ਟ੍ਰੋਲਰਸ ਨੂੰ ਧਮਕੀ, ਮਾਣਹਾਨੀ ਦਾ ਮਾਮਲਾ ਦਰਜ ਕਰਵਾਉਣ ਦੀ ਚਿਤਾਵਨੀ
ਯੂਟਿਊਬਰ ਅਰਮਾਨ ਮਲਿਕ ਦੀ ਪਤਨੀ ਪਾਇਲ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਪਾਇਲ ਮਲਿਕ ਕਹਿੰਦੀ ਹੋਈ ਸੁਣਾਈ ਦੇ ਰਹੀ ਹੈ ਕਿ ਜੋ ਇਨਸਾਨ ਅੱਗੇ ਵੱਧਦਾ ਹੈ ਉਸਨੂੰ ਅਕਸਰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ।
ਯੂਟਿਊਬਰ ਅਰਮਾਨ ਮਲਿਕ ਦੀ ਪਤਨੀ ਪਾਇਲ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਪਾਇਲ ਮਲਿਕ ਕਹਿੰਦੀ ਹੋਈ ਸੁਣਾਈ ਦੇ ਰਹੀ ਹੈ ਕਿ ਜੋ ਇਨਸਾਨ ਅੱਗੇ ਵੱਧਦਾ ਹੈ ਉਸਨੂੰ ਅਕਸਰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ।ਪਰ ਟ੍ਰੋੋਲਿੰਗ ਤੱਕ ਤਾਂ ਠੀਕ ਸੀ ਪਰ ਹੁਣ ਉਸ ਨੂੰ ਧਮਕੀਆਂ ਮਿਲ ਰਹੀਆਂ ਹਨ ਅਤੇ ਹੁਣ ਉਹ ਅਜਿਹੇ ਲੋਕਾਂ ਦੇ ਖਿਲਾਫ ਮਾਣਹਾਨੀ ਦਾ ਮਾਮਲਾ ਦਰਜ ਕਰਵਾ ਰਹੀ ਹੈ ਅਤੇ ਹੁਣ ਉਸ ਨੇ ਉਨ੍ਹਾਂ ਲੋਕਾਂ ਦੇ ਨਾਮ ਵੀ ਲਿਖਵਾ ਦਿੱਤੇ ਹਨ ਜੋ ਲਗਾਤਾਰ ਉਸ ਨੂੰ ਨਿਸ਼ਾਨੇ ‘ਤੇ ਲੈ ਰਹੇ ਹਨ ਅਤੇ ਹੁਣ ਇਨ੍ਹਾਂ ਲੋਕਾਂ ਨੂੰ ਜਲਦ ਹੀ ਨੋਟਿਸ ਮਿਲ ਜਾਵੇਗਾ । ਸੋ ਅਜਿਹੇ ਲੋਕ ਹੁਣ ਭੁਗਤਣ ਦੇ ਲਈ ਤਿਆਰ ਰਹਿਣ ।
_ef449e5044d0b4bff7e4df62723d2969_1280X720.webp)
ਹੋਰ ਪੜ੍ਹੋ : ਕੰਗਨਾ ਰਣੌਤ ਦੀਆਂ ਮੁਸ਼ਕਿਲਾਂ ਵਧੀਆਂ, ਅਦਾਕਾਰਾ ‘ਤੇ ਇੱਕ ਸ਼ਖਸ ਨੇ ਲਗਾਏ ਗੰਭੀਰ ਇਲਜ਼ਾਮ, ਪੜ੍ਹੋ ਪੂਰੀ ਖ਼ਬਰ
ਪਾਇਲ ਮਲਿਕ ਦਾ ਬੀਤੇ ਦਿਨ ਵੀ ਵੀਡੀਓ ਹੋਇਆ ਸੀ ਵਾਇਰਲ
ਪਾਇਲ ਮਲਿਕ ਨੇ ਬੀਤੇ ਦਿਨ ਵੀ ਇੱਕ ਵੀਡੀਓ ਸਾਂਝਾ ਕੀਤਾ ਸੀ । ਜਿਸ ‘ਚ ਉਸ ਨੇ ਅਰਮਾਨ ਮਲਿਕ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ ।

ਪਰ ਇਸੇ ਦੌਰਾਨ ਕ੍ਰਿਤਿਕਾ ਮਲਿਕ ਦੀ ਮਾਂ ਉਸ ਦੇ ਕੋਲ ਪਹੁੰਚੀ ਸੀ ਅਤੇ ਉਸ ਨੇ ਪਾਇਲ ਨੂੰ ਸਮਝਾਇਆ ਸੀ ਕਿ ਲੋਕਾਂ ਦੀਆਂ ਗੱਲਾਂ ‘ਚ ਆ ਕੇ ਆਪਣਾ ਘਰ ਖਰਾਬ ਨਾ ਕਰੇ । ਜਿਸ ਤੋਂ ਬਾਅਦ ਪਾਇਲ ਨੇ ਇੱਕ ਨਵਾਂ ਵੀਡੀਓ ਸਾਂਝਾ ਕਰਦੇ ਹੋਏ ਲੋਕਾਂ ਨੂੰ ਲਤਾੜ ਲਗਾਈ ਹੈ।