ਪੰਜਾਬੀ ਗਾਇਕ ਅਮਰ ਸੈਂਹਬੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
ਪੰਜਾਬੀ ਗਾਇਕ ਅਮਰ ਸੈਂਹਬੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਏ । ਇਸ ਮੌਕੇ ‘ਤੇ ਉਨ੍ਹਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਗੁਰੁ ਘਰ ਤੋਂ ਅਸ਼ੀਰਵਾਦ ਵੀ ਲਿਆ । ਇਸ ਦੇ ਨਾਲ ਸ਼ਬਦ ਕੀਰਤਨ ਅਤੇ ਗੁਰਬਾਣੀ ਦਾ ਅਨੰਦ ਵੀ ਮਾਣਿਆ ।
ਪੰਜਾਬੀ ਗਾਇਕ ਅਮਰ ਸੈਂਹਬੀ (Amar Sehmbi) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਏ । ਇਸ ਮੌਕੇ ‘ਤੇ ਉਨ੍ਹਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਗੁਰੁ ਘਰ ਤੋਂ ਅਸ਼ੀਰਵਾਦ ਵੀ ਲਿਆ । ਇਸ ਦੇ ਨਾਲ ਸ਼ਬਦ ਕੀਰਤਨ ਅਤੇ ਗੁਰਬਾਣੀ ਦਾ ਅਨੰਦ ਵੀ ਮਾਣਿਆ ।ਇਸ ਦੇ ਨਾਲ ਹੀ ਗੁਰੁ ਘਰ ‘ਚ ਆਉਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਗੁਰੁ ਘਰ ਅਤੇ ਗੁਰਬਾਣੀ ਦੇ ਨਾਲ ਜੁੜਨ ।
ਹੋਰ ਪੜ੍ਹੋ : 12 ਸਾਲ ਦੀ ਹੋਈ ਐਸ਼ਵਰਿਆ ਅਤੇ ਅਭਿਸ਼ੇਕ ਦੀ ਧੀ, ਮਾਂ ਐਸ਼ਵਰਿਆ ਨੇ ਲਿਖਿਆ ਦਿਲ ਛੂਹ ਜਾਣ ਵਾਲਾ ਸੁਨੇਹਾ
ਇਸ ਤੋਂ ਇਲਾਵਾ ਗਾਇਕ ਨੇ ਕਿਹਾ ਕਿ ਉਹ ਅੱਜ ਹਰਿਮੰਦਰ ਸਾਹਿਬ ‘ਚ ਗੁਰੁ ਸਾਹਿਬ ਦਾ ਸ਼ੁਕਰਾਨਾ ਕਰਨ ਦੇ ਲਈ ਪੁੱਜੇ ਹਨ ਅਤੇ ਸੰਗਤਾਂ ਜੋ ਵੀ ਇੱਥੇ ਆਉਂਦੀਆਂ ਹਨ ਉਹ ਗੱਲਾਂ ਨਾ ਕਰਨ ਅਤੇ ਗੁਰਬਾਣੀ ਸੁਣਨ ਅਤੇ ਪੜ੍ਹਨ ।
ਸਰੋਤਿਆਂ ਨੂੰ ਖ਼ਾਸ ਅਪੀਲ
ਮਾਪੇ ਆਪਣੇ ਬੱਚਿਆਂ ਦੇ ਲਈ ਪਤਾ ਨਹੀਂ ਕਿੰਨੀਆਂ ਕੁ ਕੁਰਬਾਨੀਆਂ ਕਰਦੇ ਹਨ ।ਬੱਚਿਆਂ ਦੀਆਂ ਖਾਹਿਸ਼ਾਂ ਨੂੰ ਪੂਰਾ ਕਰਨ ਦੇ ਲਈ ਉਹ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਬੱਚਿਆਂ ਨੂੰ ਉਨ੍ਹਾਂ ਦੇ ਪਸੰਦ ਦੀ ਹਰ ਸ਼ੈਅ ਦਿਵਾਉਂਦੇ ਹਨ ਤਾਂ ਕਿ ਉਨ੍ਹਾਂ ਦੇ ਬੱਚੇ ਹੀਣ ਭਾਵਨਾ ਦਾ ਸ਼ਿਕਾਰ ਨਾ ਹੋ ਜਾਣ ।
-(1080-×-1080px)-(1280-×-720px)-(720-×-1280px)-(720-×-1280px)-(1280-×-720px)-(1)_b7003cdbb88a384c554e8eaceb1318f8_1280X720.webp)
ਪਰ ਕਈ ਬੱਚੇ ਆਪਣੇ ਮਾਪਿਆਂ ਦੀ ਕਦਰ ਨਹੀਂ ਕਰਦੇ । ਅਜਿਹੇ ਬੱਚਿਆਂ ਨੂੰ ਅਮਰ ਸੈਂਹਬੀ ਨੇ ਨਸੀਹਤ ਦਿੱਤੀ ਕਿ ਉਹ ਆਪਣੇ ਮਾਪਿਆਂ ਦੀ ਕਦਰ ਕਰਨ । ਕਿਉਂਕਿ ਜੋ ਆਪਣੇ ਮਾਪਿਆਂ ਦੀ ਸੇਵਾ ਕਰਦੇ ਹਨ । ਇਸ ਤੋਂ ਵੱਡਾ ਕੋਈ ਤੀਰਥ ਹੋ ਨਹੀਂ ਸਕਦਾ ।