ਰਾਜਸਥਾਨੀ ਗੀਤਾਂ ਦਾ ਆਨੰਦ ਮਾਣਦੇ ਨਜ਼ਰ ਆਏ ਪੰਜਾਬੀ ਗਾਇਕ ਜਸਬੀਰ ਜੱਸੀ, ਵੀਡੀਓ ਹੋ ਰਹੀ ਵਾਇਰਲ
Jasbir Jassi enjoys Rajasthani songs: ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਇਨ੍ਹੀਂ ਦਿਨੀਂ ਆਪਣੇ ਪਿੰਡ ਤੇ ਪਰਿਵਾਰ ਵਿੱਚ ਸਮਾਂ ਬਤੀਤ ਕਰ ਰਹੇ ਹਨ। ਹਾਲ ਹੀ ਵਿੱਚ ਗਾਇਕ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਗਾਇਕ ਰਾਜਸਥਾਨੀ ਗੀਤਾਂ ਦਾ ਆਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ।
ਗਾਇਕ ਜਸਬੀਰ ਜੱਸੀ ਬਾਰੇ ਗੱਲ ਕਰੀਏ ਤਾਂ ਉਹ ਬੀਤੇ ਕਈ ਸਾਲਾਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਸਰਗਰਮ ਹਨ। ਉਹ ਮਹਿਜ਼ ਪਾਲੀਵੁੱਡ ਹੀ ਨਹੀਂ ਸਗੋਂ ਬਾਲੀਵੁੱਡ ਵਿੱਚ ਵੀ ਕਈ ਸੁਪਰਹਿੱਟ ਗੀਤ ਦੇ ਚੁੱਕੇ ਹਨ।
ਦੱਸ ਦਈਏ ਕਿ ਜਸਬੀਰ ਜੱਸੀ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਜਿਸ ਵਿੱਚ ਉਹ ਪੰਜਾਬ ਦੀ ਧਰਤੀ 'ਤੇ ਬੈਠ ਕੇ ਰਾਜਸਥਾਨੀ ਗੀਤਾਂ ਦਾ ਆਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ।
View this post on Instagram
ਜਸਬੀਰ ਜੱਸੀ ਨੇ ਮਹਿਜ਼ ਰਾਜਸਥਾਨੀ ਸੰਗੀਤ ਤੇ ਗੀਤਾਂ ਆਨੰਦ ਹੀ ਨਹੀਂ ਮਾਣਿਆ ਸਗੋਂ ਇਸ ਦੀ ਪੇਸ਼ਕਾਰੀ ਕਰਨ ਵਾਲੇ ਕਲਾਕਾਰਾਂ ਦੇ ਨਾਲ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਗਾਇਕ ਨੇ ਰਾਜਸਥਾਨੀ ਕਲਾਕਾਰਾਂ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਹੋਏ ਬਹੁਤ ਹੀ ਖੂਬਸੂਰਤ ਕੈਪਸ਼ਨ ਲਿਖਿਆ।
ਜਸਬੀਰ ਜੱਸੀ ਨੇ ਰਾਜਸਥਾਨੀ ਕਲਾਕਾਰਾਂ ਦੀ ਤਾਰੀਫ ਕਰਦੇ ਹੋਏ ਲਿਖਿਆ, 'ਅਕੀਰੀ ਹੋਇ ਤਨ ਐਸੀ ਹੋਇ
ਐਨੀ ਕਲਾ ਤੇ ਐਨੀ ਨਿਮਰਤਾ ਵਾਹ ???? ਪਦਮਸ਼੍ਰੀ @anwarkhanmanganiyar @manjoor_khan_manganiyar ਤਬੀਅਤ ਵਲ ਕਰਤੀ।'
ਗਾਇਕ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਤੇ ਵੀਡੀਓ ਨੂੰ ਉਨ੍ਹਾਂ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਕਈਆਂ ਕਮੈਂਟ ਕਰਕੇ ਰਾਜਸਥਾਨੀ ਗੀਤ ਗਾਉਣ ਵਾਲੇ ਕਲਾਕਾਰਾਂ ਸਣੇ ਗਾਇਕ ਦੀ ਵੀ ਰੱਜ ਕੇ ਤਾਰੀਫ ਕੀਤੀ। ਇੱਕ ਫੈਨਜ ਨੇ ਜਸਬੀਰ ਜੱਸੀ ਲਿਖਿਆ, 'ਪਾਜੀ, ਤੁਹਾਡਾ ਦਿਲ ਸੱਚਮੁੱਚ ਬਹੁਤ ਸਾਫ਼ ਹੈ। ਤੁਸੀਂ ਜਿੰਨੇ ਦਿਲ ਨਾਲ ਗਾਉਂਦੇ ਹੋ, ਓਨੇ ਹੀ ਦਿਲ ਨਾਲ ਸੁਣਦੇ ਹੋ। ਵਾਹਿਗੁਰੂ ਦਾ ਮੇਹਰ ਹਮੇਸ਼ਾ ਤੁਹਾਡੇ ਉੱਤੇ ਹੋਵੇ ❤️????????। '
View this post on Instagram
ਹੋਰ ਪੜ੍ਹੋ: ਇਸ਼ਕਬਾਜ਼ ਫੇਮ ਅਦਾਕਾਰਾ ਸ਼ਰੇਨੂ ਪਾਰਿਖ ਤੇ ਅਕਸ਼ੈ ਮਹਾਤਰੇ ਵਿਆਹ ਬੰਧਨ 'ਚ ਬੱਝੇ, ਤਸਵੀਰਾਂ ਹੋਈਆਂ ਵਾਇਰਲ
ਜਸਬੀਰ ਜੱਸੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਕੋਕਾ, ਚੰਨੋ ਦਾ ਜਵਾਨੀ ‘ਚ ਪੈਰ ਪੈ ਗਿਆ, ਕੁੜੀ ਜ਼ਹਿਰ ਦੀ ਪੁੜੀ, ਦਿਲ ਲੈ ਗਈ ਕੁੜੀ ਗੁਜਰਾਤ ਦੀ ਸਣੇ ਕਈ ਹਿੱਟ ਗੀਤ ਮਸ਼ਹੂਰ ਹਨ ।