Kanth Kaler: ਆਪਣੀ ਬਜ਼ੁਰਗ ਫੈਨ ਨੂੰ ਇੰਝ ਮਿਲੇ ਗਾਇਕ ਕੰਠ ਕਲੇਰ, ਗਾਇਕ ਦੀ ਇਸ ਵੀਡੀਓ ਫੈਨਜ਼ ਦਾ ਜਿੱਤ ਰਹੀ ਹੈ ਦਿਲ

ਮਸ਼ਹੂਰ ਪੰਜਾਬੀ ਗਾਇਕ ਕੰਠ ਕਲੇਰ ਸੰਗੀਤ ਜਗਤ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਉਨ੍ਹਾਂ ਆਪਣੀ ਗਾਇਕੀ ਦੇ ਦਮ ਤੇ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਦਾ ਮਨ ਮੋਹਿਆ ਹੈ। ਇਹ ਗੱਲ ਹਾਲ ਹੀ 'ਚ ਸ਼ੇਅਰ ਕੀਤੀ ਉਨ੍ਹਾਂ ਦੀ ਵੀਡੀਓ ਤੋਂ ਸਾਬਿਤ ਹੁੰਦੀ ਹੈ ਜਦੋਂ ਉਹ ਆਪਣੀ ਇੱਕ ਬਜ਼ੁਰਗ ਫੈਨ ਨੂੰ ਮਿਲੇ।

By  Pushp Raj August 7th 2023 07:12 PM

Kanth Kaler meet with old age fan: ਮਸ਼ਹੂਰ ਪੰਜਾਬੀ ਗਾਇਕ ਕੰਠ ਕਲੇਰ ਸੰਗੀਤ ਜਗਤ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਉਨ੍ਹਾਂ ਆਪਣੀ ਗਾਇਕੀ ਦੇ ਦਮ ਤੇ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਦਾ ਮਨ ਮੋਹਿਆ ਹੈ। ਇਹ ਗੱਲ ਹਾਲ ਹੀ 'ਚ ਸ਼ੇਅਰ ਕੀਤੀ ਉਨ੍ਹਾਂ ਦੀ ਵੀਡੀਓ ਤੋਂ ਸਾਬਿਤ ਹੁੰਦੀ ਹੈ ਜਦੋਂ ਉਹ ਆਪਣੀ ਇੱਕ ਬਜ਼ੁਰਗ ਫੈਨ ਨੂੰ ਮਿਲੇ। 


 ਦੱਸ ਦੇਈਏ ਕਿ ਹਾਲ ਹੀ ਵਿੱਚ ਪੰਜਾਬੀ ਗਾਇਕ ਕੰਠ ਕਲੇਰ ਯੂਕੇ ਵਿੱਚ ਆਪਣਾ ਸ਼ੋਅ ਕਰਨ ਪੁੱਜੇ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਆਪਣੀ ਬਜ਼ੁਰਗ ਫੀਮੇਲ ਫੈਨ ਨਾਲ ਹੋਈ। ਇਸ ਦੌਰਾਨ ਉਸ ਬਜ਼ੁਰਗ ਮਾਤਾ ਨੇ ਕੰਠ ਕਲੇਰ ਦਾ ਪੁਰਾਣਾ ਗੀਤ ਦਿਲ ਦੀ ਗੱਲ ਹੈ ਸੱਜਣਾ ਵੇ... ਗਾ ਸਭ ਦਾ ਦਿਲ ਜਿੱਤ ਲਿਆ। 

ਇਸ ਵੀਡੀਓ ਨੂੰ ਕੰਠ ਕਲੇਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝਾ ਕੀਤਾ ਗਿਆ ਹੈ। ਜਿਸ ਨੂੰ ਕੈਪਸ਼ਨ ਦਿੰਦੇ ਹੋਏ ਉਨ੍ਹਾਂ ਲਿਖਿਆ, ਯੂਕੇ ਚ ਮਾਤਾ ਜੀ ਬਿਗ ਫੈਨ ਮਿਲ ਗਈ । ਕਲਾਕਾਰ ਦਾ ਇਹ ਵੀਡੀਓ ਹਰ ਕਿਸੇ ਨੂੰ ਬੇਹੱਦ ਪਸੰਦ ਆ ਰਿਹਾ ਹੈ।

 ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਬਾਈ ਜੀ ਤੁਸੀ ਸਾਫ ਸੁਥਰਾ ਗਾਉਂਦੇ, ਤਾਹੀਂ ਲੋਕ ਤੁਹਾਨੂੰ ਪਿਆਰ ਕਰਦੇ... ਇੱਕ ਹੋਰ ਯੂਜ਼ਰ ਨੇ ਤਾਰੀਫ਼ ਕਰਦੇ ਹੋਏ ਕਿਹਾ ਪਾਜ਼ੀ ਅਸੀ ਵੀ ਤੁਹਾਡੇ ਗਾਣੇ ਸੁਣ ਕੇ ਵੱਡੇ ਹੋਏ ਆ... ਬਿਗ ਫੈਨ ਆਫ ਯੂ...। 

View this post on Instagram

A post shared by Kanth Kaler(Singer) (@kanthkalerofficial)


ਹੋਰ ਪੜ੍ਹੋ: Madhuri Dixit : 50 ਸਾਲ ਦੀ ਉਮਰ 'ਚ ਇੰਝ ਫਿੱਟ ਰਹਿੰਦੀ ਹੈ ਮਾਧੁਰੀ ਦਿਕਸ਼ਿਤ, ਜਾਣੋ ਅਦਾਕਾਰਾ ਦੀ ਫਿੱਟਨੈਸ ਰੂਟੀਨ  

ਵਰਕਫਰੰਟ ਦੀ ਗੱਲ ਕਰਿਏ ਤਾਂ ਕਲਾਕਾਰ ਅੱਜ ਵੀ ਆਪਣੇ ਇੱਕ ਤੋਂ ਬਾਅਦ ਇੱਕ ਸੁਪਰਹਿੱਟ ਗੀਤ ਦਰਸ਼ਕਾਂ ਸਾਹਮਣੇ ਪੇਸ਼ ਕਰ ਰਹੇ ਹਨ। ਉਨ੍ਹਾਂ ਦੀ ਗਾਇਕੀ ਅਤੇ ਗੀਤਾਂ ਨੂੰ ਅੱਜ ਵੀ ਪਹਿਲਾਂ ਜਿਨਾਂ ਹੀ ਪਿਆਰ ਦਿੱਤਾ ਜਾਂਦਾ ਹੈ। ਗੀਤਾਂ ਦੇ ਨਾਲ-ਨਾਲ ਕਲਾਕਾਰ ਆਪਣੇ ਸੋਸ਼ਲ ਮੀਡੀਆ ਰਾਹੀਂ ਅਕਸਰ ਪ੍ਰਸ਼ੰਸ਼ਕਾਂ ਨਾਲ ਜੁੜੇ ਰਹਿੰਦੇ ਹਨ। ਹਾਲ ਹੀ ਵਿੱਚ ਪੰਜਾਬੀ ਗਾਇਕ ਯੂਕੇ ਪਹੁੰਚੇ ਜਿੱਥੇ ਉਨ੍ਹਾਂ ਨੂੰ ਸਨਮਾਨ ਦਿੱਤਾ ਗਿਆ। 


Related Post