ਦੂਜੀ ਵਾਰ ਪਿਤਾ ਬਣੇ ਪੰਜਾਬੀ ਗਾਇਕ ਯੁਵਰਾਜ ਹੰਸ, ਮਾਨਸੀ ਸ਼ਰਮਾ ਨੇ ਧੀ ਨੂੰ ਦਿੱਤਾ ਜਨਮ

ਪੰਜਾਬੀ ਗਾਇਕ ਯੁਵਰਾਜ ਹੰਸ ਪਿਤਾ ਬਣ ਗਏ ਹਨ । ਉਨ੍ਹਾਂ ਦੀ ਪਤਨੀ ਮਾਨਸੀ ਸ਼ਰਮਾ ਨੇ ਧੀ ਨੂੰ ਜਨਮ ਦਿੱਤਾ ਹੈ । ਇਸ ਬਾਰੇ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕਰਦੇ ਹੋਏ ਸਭ ਦੇ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ ।

By  Shaminder September 16th 2023 06:01 PM

ਪੰਜਾਬੀ ਗਾਇਕ ਯੁਵਰਾਜ ਹੰਸ ਪਿਤਾ ਬਣ ਗਏ ਹਨ । ਉਨ੍ਹਾਂ ਦੀ ਪਤਨੀ ਮਾਨਸੀ ਸ਼ਰਮਾ ਨੇ ਧੀ ਨੂੰ ਜਨਮ ਦਿੱਤਾ ਹੈ । ਇਸ ਬਾਰੇ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕਰਦੇ ਹੋਏ ਸਭ ਦੇ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ । ਯੁਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਰਿਦੂ ਕਾ ਦੀਦੀ ਆ ਗਿਆ । ਬਲੈਸਡ ਵਿਦ ਏ ਬੇਬੀ ਗਰਲ’। ਥੈਂਕ ਯੂ ਬਾਬਾ ਜੀ, ਥੈਂਕ ਯੂ ਮਾਨਸੀ ਇਸ ਨਾਯਾਬ ਤੋਹਫੇ ਦੇ ਲਈ’ । 


ਇਸ ਤੋਂ ਪਹਿਲਾਂ ਜੋੜੀ ਪੁੱਤਰ ਦੇ ਬਣੀ ਸੀ ਮਾਪੇ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਮਾਨਸੀ ਸ਼ਰਮਾ ਅਤੇ ਯੁਵਰਾਜ ਹੰਸ ਦੇ ਘਰ ਬੇਟੇ ਨੇ ਰੇਦਾਨ ਨੇ ਲਾਕਡਾਊਨ ਦੇ ਦੌਰਾਨ ਜਨਮ ਲਿਆ ਸੀ । ਜਿਸ ਤੋਂ ਬਾਅਦ ਇਸ ਧੀ ਨੇ ਜਨਮ ਲਿਆ ਹੈ । ਪੂਰਾ ਪਰਿਵਾਰ ਪੱਬਾਂ ਭਾਰ ਹੈ ਅਤੇ ਧੀ ਦੇ ਆਉਣ ਦੀ ਖੁਸ਼ੀ ਮਨਾ ਰਿਹਾ ਹੈ । 


ਯੁਵਰਾਜ ਹੰਸ ਹਨ ਰਾਜ ਗਾਇਕ ਹੰਸ ਰਾਜ ਹੰਸ ਦੇ ਪੁੱਤਰ 

ਯੁਵਰਾਜ ਹੰਸ ਰਾਜ ਗਾਇਕ ਹੰਸ ਰਾਜ ਹੰਸ ਦੇ ਛੋਟੇ ਪੁੱਤਰ ਹਨ । ਜਿਨ੍ਹਾਂ ਨੇ ਕੁਝ ਸਾਲ ਪਹਿਲਾਂ ਮਾਨਸੀ ਸ਼ਰਮਾ ਦੇ ਨਾਲ ਲਵ ਮੈਰਿਜ ਕਰਵਾਈ ਸੀ । ਯੁਵਰਾਜ ਹੰਸ ਗਾਇਕੀ ਦੇ ਨਾਲ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।

View this post on Instagram

A post shared by Yuvraaj Hans (@yuvrajhansofficial)





 





ਹੋਰ ਪੜ੍ਹੋ 

Related Post