ਹਰਭਜਨ ਮਾਨ, ਜਸਬੀਰ ਜੱਸੀ, ਸਰਗੁਨ ਮਹਿਤਾ ਸਣੇ ਪੰਜਾਬੀ ਸਿਤਾਰਿਆਂ ਨੇ ਮਨਾਇਆ ਹੋਲੀ ਦਾ ਤਿਉਹਾਰ, ਵੇਖੋ ਤਸਵੀਰਾਂ
ਹੋਲੀ (Holi Festival) ਦਾ ਤਿਉਹਾਰ ਬੀਤੇ ਦਿਨ ਬੜੇ ਹੀ ਚਾਅ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ।ਇਸ ਮੌਕੇ ਪੰਜਾਬੀ ਸਿਤਾਰੇ ਵੀ ਹੋਲੀ (Holi 2024) ਦੇ ਰੰਗਾਂ ‘ਚ ਰੰਗੇ ਹੋਏ ਨਜ਼ਰ ਆਏ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਪੰਜਾਬੀ ਸਿਤਾਰਿਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਪੰਜਾਬੀ ਇੰਡਸਟਰੀ ਹੋਲੀ ਦੇ ਰੰਗਾਂ ‘ਚ ਰੰਗੀ ਹੋਈ ਨਜ਼ਰ ਆਈ ।
/ptc-punjabi/media/media_files/Y66A5IbYkYuShP6rCdkV.jpg)
ਹੋਰ ਪੜ੍ਹੋ : ‘ਧਮਾਲ’ ਫ਼ਿਲਮ ‘ਚ ਆਪਣੀ ਅਦਾਕਾਰੀ ਨਾਲ ਸਭ ਨੂੰ ਹਸਾਉਣ ਵਾਲੇ ਅਦਾਕਾਰ ਆਸ਼ੀਸ਼ ਚੌਧਰੀ ਦਾ ਬਦਲਿਆ ਲੁੱਕ, ਜਾਵੇਦ ਜਾਫਰੀ ਨਾਲ ਆਇਆ ਨਜ਼ਰ
ਸਰਗੁਨ ਮਹਿਤਾ ਪਤੀ ਨਾਲ ਹੋਲੀ ਖੇਡਦੀ ਆਈ ਨਜ਼ਰ
ਸਰਗੁਨ ਮਹਿਤਾ ਨੇ ਆਪਣੇ ਪਤੀ ਰਵੀ ਦੁਬੇ ਦੇ ਨਾਲ ਹੋਲੀ ਖੇਡੀ । ਅਦਾਕਾਰਾ ਨੇ ਪਤੀ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਅਦਾਕਾਰਾ ਹੋਲੀ ਦੇ ਰੰਗਾਂ ‘ਚ ਰੰਗੀ ਨਜ਼ਰ ਆ ਰਹੀ ਹੈ । ਅਦਾਕਾਰਾ ਨੇ ਹੋਲੀ ਪਾਰਟੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ‘ਚ ਦੋਵਾਂ ਦਾ ਰੋਮਾਂਟਿਕ ਅੰਦਾਜ਼ ਨਜ਼ਰ ਆ ਰਿਹਾ ਹੈ। /ptc-punjabi/media/media_files/yBu8lb95wlLnVn4EffvL.jpg)
ਹਰਭਜਨ ਮਾਨ ਵੀ ਹੋਲੀ ਦੇ ਰੰਗਾਂ ‘ਚ ਰੰਗੇ
ਹਰਭਜਨ ਮਾਨ ਤੇ ਉਨ੍ਹਾਂ ਦੀ ਪਤਨੀ ਵੀ ਹੋਲੀ ਦੇ ਰੰਗਾਂ ‘ਚ ਰੰਗੇ ਹੋਏ ਦਿਖਾਈ ਦਿੱਤੇ। ਗਾਇਕ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਪਤਨੀ ਹਰਮਨ ਮਾਨ ਦੇ ਨਾਲ ਤਸਵੀਰ ਸ਼ੇਅਰ ਕੀਤੀ ਹੈ । ਜਿਸ ‘ਚ ਦੋਵਾਂ ਦੇ ਚਿਹਰੇ ਰੰਗਾਂ ਦੇ ਨਾਲ ਭਰੇ ਹੋਏ ਨਜ਼ਰ ਆ ਰਹੇ ਹਨ ।
View this post on Instagram
ਜਸਬੀਰ ਜੱਸੀ ਨੇ ਮਨਾਈ ਹੋਲੀ
ਜਸਬੀਰ ਜੱਸੀ ਨੇ ਵੀ ਹੋਲੀ ਦਾ ਤਿਉਹਾਰ ਜੋਸ਼ ਖਰੋਸ਼ ਦੇ ਨਾਲ ਮਨਾਇਆ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ‘ਚ ਉਹ ਮਨੋਜ ਤਿਵਾਰੀ ਅਤੇ ਸਵਿੰਦਰ ਬਾਵਾ ਦੇ ਨਾਲ ਹੋਲੀ ਖੇਡਦੇ ਦਿਖਾਈ ਦਿੱਤੇ ਹਨ।
/ptc-punjabi/media/media_files/XqAHRp77vmz5OxRU3Bh0.jpg)
ਜੈਸਮੀਨ ਸੈਂਡਲਾਸ ਨੇ ਸਾਂਝੀਆਂ ਕੀਤੀਆਂ ਤਸਵੀਰਾਂ
ਜੈਸਮੀਨ ਸੈਂਡਲਾਸ ਨੇ ਹੋਲੀ ਮੌਕੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਹ ਫੁੱਲਾਂ ਨਾਲ ਭਰੇ ਸਵਿਮਿੰਗ ਪੂਲ ‘ਚ ਨਜ਼ਰ ਆ ਰਹੀ ਹੈ।
View this post on Instagram