ਰਾਣਾ ਰਣਬੀਰ ਦੀ ਧੀ ਦਾ ਸੰਗੀਤ ਹੋਇਆ ਸ਼ੁਰੂ, ਧੀ ਨੇ ਸੰਗੀਤ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
ਰਾਣਾ ਰਣਬੀਰ ਦੀ ਧੀ ਸੀਰਤ ਰਾਣਾ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ । ਜਿਸ ਦੇ ਲਈ ਰਸਮਾਂ ਸ਼ੁਰੂ ਹੋ ਗਈਆਂ ਹਨ । ਬੀਤੇ ਦਿਨ ਰਾਣਾ ਰਣਬੀਰ ਦੇ ਘਰ ‘ਚ ਸੰਗੀਤ ਦੀ ਸ਼ੁਰੂਆਤ ਹੋਈ । ਜਿਸ ‘ਚ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਰਿਸ਼ਤੇਦਾਰਾਂ ਨੇ ਵੀ ਨੱਚ ਗਾ ਕੇ ਮਹੌਲ ਨੂੰ ਖੁਸ਼ਨੁਮਾ ਬਣਾ ਦਿੱਤਾ ।
ਰਾਣਾ ਰਣਬੀਰ (Rana Ranbir) ਦੀ ਧੀ ਸੀਰਤ ਰਾਣਾ (Seerat Rana) ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ । ਜਿਸ ਦੇ ਲਈ ਰਸਮਾਂ ਸ਼ੁਰੂ ਹੋ ਗਈਆਂ ਹਨ । ਬੀਤੇ ਦਿਨ ਰਾਣਾ ਰਣਬੀਰ ਦੇ ਘਰ ‘ਚ ਸੰਗੀਤ ਦੀ ਸ਼ੁਰੂਆਤ ਹੋਈ । ਜਿਸ ‘ਚ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਰਿਸ਼ਤੇਦਾਰਾਂ ਨੇ ਵੀ ਨੱਚ ਗਾ ਕੇ ਮਹੌਲ ਨੂੰ ਖੁਸ਼ਨੁਮਾ ਬਣਾ ਦਿੱਤਾ । ਇਸ ਦੇ ਨਾਲ ਹੀ ਸੀਰਤ ਰਾਣਾ ਵੀ ਆਪਣੇ ਸੰਗੀਤ ‘ਚ ਖੂਬ ਨੱਚਦੀ ਹੋਈ ਨਜ਼ਰ ਆਈ ।

ਹੋਰ ਪੜ੍ਹੋ : ਰੈਪਰ ਹਨੀ ਸਿੰਘ ਨੂੰ ਮਿਲੀ ਗੋਲਡੀ ਬਰਾੜ ਤੋਂ ਜਾਨੋਂ ਮਾਰਨ ਦੀ ਧਮਕੀ, ਰੈਪਰ ਨੇ ਕਿਹਾ ‘ਮੈਂ ਬਹੁਤ ਡਰਿਆ ਹੋਇਆਂ’
ਮਹਿੰਦੀ ਦੀਆਂ ਤਸਵੀਰਾਂ ਹੋਈਆਂ ਵਾਇਰਲ
ਇਸ ਤੋਂ ਇਲਾਵਾ ਸੀਰਤ ਰਾਣਾ ਦੀ ਮਹਿੰਦੀ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਹਨ । ਜਿਨ੍ਹਾਂ ‘ਚ ਸੀਰਤ ਰਾਣਾ ਆਪਣੀ ਮਹਿੰਦੀ ਵਿਖਾਉਂਦੀ ਹੋਈ ਨਜ਼ਰ ਆ ਰਹੀ ਹੈ । ਸੀਰਤ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਹੱਥਾਂ ‘ਤੇ ਮਹਿੰਦੀ ਲਗਵਾਉਂਦੀ ਹੋਈ ਦਿਖਾਈ ਦੇ ਰਹੀ ਹੈ ।
-(720-×-1280px)-(1280-×-720px)-(720-×-1280px)-(1280-×-720px)-(720-×-1280px)-(1280-×-720px)-(1)_5ab936f53c9a3c683349d7b266c3139f_1280X720.webp)
ਰਾਣਾ ਰਣਬੀਰ ਦੀ ਧੀ ਨੇ ਆਪਣੇ ਘਰ ਦੀਆਂ ਵੀ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਹ ਮਹਿਮਾਨਾਂ ਦੇ ਨਾਲ ਨਜ਼ਰ ਆ ਰਹੀ ਹੈ । ਇਸ ਤੋਂ ਪਹਿਲਾਂ ਸੀਰਤ ਨੇ ਪ੍ਰੀ-ਵੈਡਿੰਗ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ ।
_319e9ad7c0bfac431f3541b7ecc83f69_1280X720.webp)
ਰਾਣਾ ਰਣਬੀਰ ਨੇ ਵੀ ਧੀ ਦੀਆਂ ਤਸਵੀਰਾਂ ਕੀਤੀਆਂ ਸਨ ਸ਼ੇਅਰ
ਇਸ ਤੋਂ ਪਹਿਲਾਂ ਰਾਣਾ ਰਣਬੀਰ ਨੇ ਵੀ ਆਪਣੀ ਧੀ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਇਨ੍ਹਾਂ ਤਸਵੀਰਾਂ ‘ਚ ਸੀਰਤ ਆਪਣੇ ਮੰਗੇਤਰ ਦੇ ਨਾਲ ਨਜ਼ਰ ਆਈ ਸੀ ।