ਰਵਿੰਦਰ ਗਰੇਵਾਲ ਦੇ ਪਿਤਾ ਜੀ ਦਾ ਅੱਜ ਹੈ ਜਨਮ ਦਿਨ, ਗਾਇਕ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ
ਰਵਿੰਦਰ ਗਰੇਵਾਲ (Ravinder Grewal) ਦੇ ਪਿਤਾ ਜੀ ਦਾ ਅੱਜ ਜਨਮ ਦਿਨ (Father Birthday)ਹੈ। ਇਸ ਮੌਕੇ ‘ਤੇ ਗਾਇਕ ਨੇ ਆਪਣੇ ਪਿਤਾ ਜੀ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਬਾਬਲ ਹੋਣ ਫਰਿਸ਼ਤੇ ਮਾਂਵਾਂ ਪਰੀਆਂ ਹੁੰਦੀਆਂ ਨੇ । ਜਨਮਦਿਨ ਦੀਆਂ ਬਹੁਤ ਬਹੁਤ ਮੁਬਰਕਾਂ ਪਾਪਾ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ।ਤੁਹਾਡਾ ਅਸ਼ੀਰਵਾਦ ਸਦਾ ਸਾਡੇ ਤੇ ਬਣਿਆ ਰਹੇ ।ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ’।ਜਿਉਂ ਹੀ ਰਵਿੰਦਰ ਗਰੇਵਾਲ ਨੇ ਆਪਣੇ ਪਿਤਾ ਜੀ ਦੇ ਨਾਲ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।
/ptc-punjabi/media/media_files/kGOBVzSp0XYUNKbIq0kN.jpg)
ਹੋਰ ਪੜ੍ਹੋ : ਸੁਸ਼ਮਿਤਾ ਸੇਨ ਦੀਆਂ ਬੁਆਏ ਫ੍ਰੈਂਡ ਦੇ ਨਾਲ ਤਸਵੀਰਾਂ ਹੋਈਆਂ ਵਾਇਰਲ, ਬਰਥਡੇਅ ‘ਤੇ ਦੋਸਤ ਨੂੰ ਦਿੱਤੀ ਵਧਾਈ
ਰਵਿੰਦਰ ਗਰੇਵਾਲ ਦਾ ਵਰਕ ਫ੍ਰੰਟ
ਰਵਿੰਦਰ ਗਰੇਵਾਲ ਦੇ ਵਰਕ ਫ੍ਰੰਟ ਦੀ ਗੱੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਐਂਵੇਂ ਹੀ ਰੌਲਾ ਪੈ ਗਿਆ, ਰੱਖ ਲਏ ਕਬੂਤਰ ਹਾਣ ਦੀਏ, ਤੇਰੀ ਅੱਖ ਦਾ ਕਾਰਾ, ਮਿੱਤਰਾਂ ਨੇ ਦਿਲ ਮੰਗਿਆ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ ।
/ptc-punjabi/media/media_files/feCAwALxKlsTq9WFIwvZ.jpg)
ਰਵਿੰਦਰ ਗਰੇਵਾਲ ਕਈ ਫ਼ਿਲਮਾਂ ‘ਚ ਵੀ ਆਏ ਨਜ਼ਰ
ਰਵਿੰਦਰ ਗਰੇਵਾਲ ਨੇ ਜਿੱਥੇ ਕਈ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਜਿਸ ‘ਚ ਡੰਗਰ ਡਾਕਟਰ, ਪੰਦਰਾਂ ਲੱਖ ਕਦੋਂ ਆਊਗਾ ਅਤੇ ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ਆਈ ਸੀ ‘ਮਿੰਦਾ ਲਲਾਰੀ’ । ਇਸ ਫ਼ਿਲਮ ਦੇ ਨਾਲ ਵੀ ਉਨ੍ਹਾਂ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਸੀ । ਰਵਿੰਦਰ ਗਰੇਵਾਲ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਤੇ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓ ਫੈਨਸ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਹਨ ।ਜਲਦ ਹੀ ਉਹ ਆਪਣੇ ਨਵੇਂ ਪ੍ਰੋਜੈਕਟਸ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋਣਗੇ ।
/ptc-punjabi/media/media_files/EtbZGMW7EFxIoObk90Lk.jpg)
ਫ਼ਿਲਹਾਲ ਉਹ ਇਨ੍ਹੀਂ ਦਿਨੀਂ ਲਾਈਵ ਅਖਾੜਿਆਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਂਦੇ ਹਨ । ਰਵਿੰਦਰ ਗਰੇਵਾਲ ਜਿੱਥੇ ਵਧੀਆ ਗਾਇਕ ਹਨ, ਉੱਥੇ ਹੀ ਇੱਕ ਵਧੀਆ ਪਸ਼ੂ ਪਾਲਕ ਵੀ ਹਨ । ਉਨ੍ਹਾਂ ਨੇ ਆਪਣੇ ਫਾਰਮ ਹਾਊਸ ‘ਤੇ ਕਈ ਪਸ਼ੂ ਪੰਛੀ ਪਾਲੇ ਹੋਏ ਹਨ ।
View this post on Instagram