ਦਿਲਜੀਤ ਦੋਸਾਂਝ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਦੀ ਰਿਲੀਜ਼ ਡੇਟ ਦਾ ਐਲਾਨ, ਜਾਣੋ ਕਦੋਂ ਹੋਵੇਗੀ ਰਿਲੀਜ਼
ਦਿਲਜੀਤ ਦੋਸਾਂਝ (Diljit Dosanjh) ਅਤੇ ਪਰੀਣੀਤੀ ਚੋਪੜਾ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ (Chamkila) ਦੀ ਰਿਲੀਜ਼ ਡੇਟ ਦਾ ਐਲਾਨ ਹੋ ਚੁੱਕਿਆ ਹੈ। ਇਹ ਫ਼ਿਲਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ । ਜਿਸ ਦੀ ਜਾਣਕਾਰੀ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਹ ਫ਼ਿਲਮ ਨੈਟਫਲਿਕਸ ‘ਤੇ ਬਾਰਾਂ ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਜ਼ਿੰਦਗੀ ‘ਤੇ ਅਧਾਰਿਤ ਹੈ । ਜਿਸ ਨੂੰ ਇਮਤਿਆਜ਼ ਅਲੀ ਨੇ ਬਣਾਇਆ ਹੈ ।ਫ਼ਿਲਮ ‘ਚ ਪਰੀਣੀਤੀ ਚੋਪੜਾ ਨੇ ਅਮਰਜੋਤ ਦਾ ਕਿਰਦਾਰ ਨਿਭਾਇਆ ਹੈ।
/ptc-punjabi/media/media_files/EuwyrG3dv0Er08cktiZU.jpg)
ਹੋਰ ਪੜ੍ਹੋ : ਖ਼ਾਨ ਸਾਬ ਨੇ ਕੀਤੀ ਕੁਲਦੀਪ ਮਾਣਕ, ਰਵਿੰਦਰ ਗਰੇਵਾਲ ਸਣੇ ਕਈ ਗਾਇਕਾਂ ਦੀ ਮਿਮਿਕਰੀ, ਹੱਸ-ਹੱਸ ਦੂਹਰੇ ਹੋਏ ਕਲਾਕਾਰ
ਚਮਕੀਲਾ ਅਤੇ ਅਮਰੋਜਤ ਦੀ ਅਣਕਹੀ ਕਹਾਣੀ
ਫ਼ਿਲਮ ਪੰਜਾਬ ਦੇ ਪ੍ਰਸਿੱਧ ਗਾਇਕ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਅਸਲ ਜ਼ਿੰਦਗੀ ‘ਤੇ ਅਧਾਰਿਤ ਹੈ।ਨੈੱਟਫਲਿਕਸ ਦੇ ਵੱਲੋਂ ਵੀ ਇੱਕ ਕੈਪਸ਼ਨ ਲਿਖਦੇ ਹੋਏ ਇਸ ਫ਼ਿਲਮ ਦੀ ਰਿਲੀਜ਼ ਡੇਟ ਦਾ ਖੁਲਾਸਾ ਕੀਤਾ ਗਿਆ ਹੈ।ਨੈੱਟਫਲਿਕਸ ਨੇ ਲਿਖਿਆ ‘ਮਹੌਲ ਬਣ ਜਾਤਾ ਥਾ, ਜਬ ਵੋ ਛੇੜਤਾ ਥਾ ਸਾਜ਼, ਕੁਛ ਐਸਾ ਥਾ ਚਮਕੀਲਾ ਕਾ ਅੰਦਾਜ਼’।ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਅੱਸੀ ਦੇ ਦਹਾਕੇ ‘ਚ ਪ੍ਰਸਿੱਧ ਗਾਇਕ ਜੋੜੀ ਸੀ, ਜਿਸ ਨੇ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਸੀ ।
/ptc-punjabi/media/media_files/3jNkY8LZDHmIihnhdFOy.jpg)
ਇਸ ਜੋੜੀ ਨੇ ਲੰਮੇ ਸਮੇਂ ਤੱਕ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕੀਤਾ ਅਤੇ ਦੇਸ਼ ਵਿਦੇਸ਼ ‘ਚ ਇਸ ਜੋੜੀ ਦੇ ਫੈਨਸ ਸਨ । ਇਸ ਗਾਇਕ ਜੋੜੀ ਦਾ 1988 ‘ਚ ਉਸ ਵੇਲੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਇਹ ਕਿਤੇ ਅਖਾੜਾ ਲਗਾਉਣ ਜਾ ਰਹੇ ਸਨ । ਦੱਸਿਆ ਜਾਂਦਾ ਹੈ ਕਿ ਉਸ ਵੇਲੇ ਅਮਰਜੋਤ ਪ੍ਰੈਗਨੇਂਟ ਸੀ ਅਤੇ ਉਸ ਦੀ ਕੁੱਖ ‘ਚ ਬੱਚਾ ਪਲ ਰਿਹਾ ਸੀ ।ਫ਼ਿਲਮ ‘ਚ ਸੰਗੀਤ ਏ ਆਰ ਰਹਿਮਾਨ ਦਾ ਹੈ ਅਤੇ ਦਿਲਜੀਤ ਦੋਸਾਂਝ ਚਮਕੀਲੇ ਦੇ ਕਿਰਦਾਰ ‘ਚ ਦਿਖਾਈ ਦੇਣਗੇ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਦੀ ‘ਜੋੜੀ’ ਫ਼ਿਲਮ ਰਿਲੀਜ਼ ਹੋਈ ਸੀ । ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਫ਼ਿਲਮ ‘ਚ ਦਿਲਜੀਤ ਦੋਸਾਂਝ, ਪਰੀਣੀਤੀ ਚੋਪੜਾ ਤੋਂ ਇਲਾਵਾ ਨਿਸ਼ਾ ਬਾਨੋ ਵੀ ਨਜ਼ਰ ਆਏਗੀ ।ਦਰਸ਼ਕ ਵੀ ਦਿਲਜੀਤ ਦੋਸਾਂਝ ਦੀ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ।
View this post on Instagram