ਪੰਜਾਬੀ ਸਿਨੇਮਾ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਸਚਿਨ ਅਹੂਜਾ ਦਾ ਜਨਮਦਿਨ ਅੱਜ, ਜਾਣੋ ਕਿਵੇਂ ਮੈਡੀਕਲ ਸਟੂਡੈਂਟ ਤੋਂ ਬਣੇ ਸੰਗੀਤਕਾਰ

ਪੰਜਾਬੀ ਸਿਨੇਮਾ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਦਾ ਅੱਜ ਜਨਮਦਿਨ ਹੈ। ਸਚਿਨ ਅਹੂਜਾ ਆਪਣੇ ਉਂਮਦਾ ਸੰਗੀਤ ਲਈ ਜਾਣੇ ਜਾਂਦੇ ਹਨ। ਆਓ ਜਾਣਦੇ ਹਾਂ ਉਨ੍ਹਾਂ ਦੇ ਜਨਮਦਿਨ ਮੌਕੇ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ।

By  Pushp Raj July 19th 2024 01:25 PM

Sachin Ahuja Birthday : ਪੰਜਾਬੀ ਸਿਨੇਮਾ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਦਾ ਅੱਜ ਜਨਮਦਿਨ ਹੈ।  ਸਚਿਨ ਅਹੂਜਾ ਆਪਣੇ ਉਂਮਦਾ ਸੰਗੀਤ ਲਈ ਜਾਣੇ ਜਾਂਦੇ ਹਨ। ਆਓ ਜਾਣਦੇ ਹਾਂ ਉਨ੍ਹਾਂ ਦੇ ਜਨਮਦਿਨ ਮੌਕੇ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ। 

ਸਚਿਨ ਅਹੂਜਾ ਦਾ ਜਨਮ 19 ਜੁਲਾਈ 1978 ਨੂੰ ਦਿੱਲੀ ਵਿਖੇ ਹੋਇਆ ਸੀ। ਸਚਿਨ ਅਹੂਜਾ ਦੀ ਮੁੱਡਲੀ ਸਿਖਿਆ ਵੀ ਦਿੱਲੀ ਵਿੱਚ ਹੋਈ। ਸੰਗੀਤ ਦੀ ਗੱਲ ਕਰੀਏ ਤਾਂ ਸਚਿਨ ਅਹੂਜਾ ਨੂੰ ਸੰਗੀਤ ਦੀ ਗੂੜ੍ਹਤੀ ਘਰੋਂ ਹੀ ਮਿਲੀ ਸੀ ਕਿਉਂਕਿ ਸਚਿਨ ਦੇ ਪਿਤਾ ਚਰਨਜੀਤ ਅਹੂਜਾ ਵਿੱਚ ਇੱਕ ਮਸ਼ਹੂਰ ਪੰਜਾਬੀ ਸੰਗੀਤਕਾਰ ਹਨ। 

View this post on Instagram

A post shared by PTC Chak De (@ptcchakde_)


ਸਚਿਨ ਅਹੂਜਾ ਨੇ ਇੱਕ ਇੰਟਰਵਿਊ ਦੌਰਾਨ ਇਹ ਦੱਸਿਆ ਕਿ ਉਹ ਇੱਕ ਮੈਡੀਕਲ ਸਟੂਡੈਂਟ ਸਨ ਪਰ ਪਿਤਾ ਚਰਨਜੀਤ ਅਹੂਜਾ ਦੇ ਬਿਮਾਰ ਪੈਣ ਮਗਰੋਂ ਉਨ੍ਹਾਂ ਸੰਗੀਤ ਦੀ ਦੁਨੀਆ ਵਿੱਚ ਕਦਮ ਰੱਖਿਆ। ਸਚਿਨ ਅਹੂਜਾ ਨੇ ਕਿਹਾ ਕਿ ਮੈਂ ਬਹੁਤ ਮਾਣ ਕਰਦਾ ਹਾਂ ਕਿ ਮੈਂ ਆਪਣੇ ਪਿਤਾ ਦੇ ਕੰਮ ਨੂੰ ਅੱਗੇ ਲਿਜਾ ਸਕੇ। 

ਦੱਸ ਦਈਏ ਕਿ ਸਚਿਨ ਅਹੂਜਾ ਨੇ ਹੁਣ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ ਤੇ ਉਨ੍ਹਾਂ ਨੇ ਕਈ ਨਵੇਂ ਗਾਇਕਾਂ ਨੂੰ ਲਾਂਚ ਦਿੱਤਾ ਹੈ। 

ਜ਼ਿਕਰਯੋਗ ਹੈ ਕਿ ਪੰਜਾਬੀ ਫਿਲਮ ਯਾਰੀਆਂ, ਪੂਜਾ ਕਿਵੇਂ ਆਂ, ਜੋਰਾ 10 ਨੰਬਰੀਆਂ ਵਰਗੀਆਂ ਕਈ ਲੋਕ ਫਿਲਮਾਂ ਵਿੱਚ ਸੰਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕੋਈ ਹੋਰ ਗੀਤਾਂ ਨੂੰ ਵੀ ਸੰਗੀਤ ਨਾਲ ਸ਼ਿਗਾਂਰ ਚੁੱਕੇ ਹਨ। 

View this post on Instagram

A post shared by Sachin Ahuja (@thesachinahuja)


 ਹੋਰ ਪੜ੍ਹੋ : ਹਾਰਦਿਕ ਪਾਂਡਯਾ ਤੇ ਨਤਾਸ਼ਾ ਦਾ ਹੋਇਆ ਤਲਾਕ, ਜੋੜੇ  ਨੇ ਪੋਸਟ ਰਾਹੀਂ ਕੀਤਾ ਤਲਾਕ ਦਾ ਅਧਿਕਾਰਤ ਐਲਾਨ   

ਪੰਜਾਬੀ ਮਿਊਜ਼ਿਕ ਜਗਤ ਵਿੱਚ ਅਹਿਮ ਯੋਗਦਾਨ ਦੇਣ ਲਈ ਸਚਿਨ ਅਹੂਜਾ ਨੂੰ ਕਈ ਸਨਮਾਨ ਤੇ ਐਵਾਰਡ ਮਿਲ ਚੁੱਕੇ ਹਨ। ਸਚਿਨ ਅਹੂਜਾ ਨੂੰ ਪੰਜਾਬੀ ਮਿਊਜ਼ਕ  ਅਵਾਰਡ, ਪੰਜਾਬ ਰਤਨ ਐਵਾਰਡ , ਮਿਰਚੀ ਮਿਊਜ਼ਿਕ ਐਵਾਰਡ ਤੇ ਪੀਟੀਸੀ ਪੰਜਾਬੀ ਵੱਲੋਂ ਸਨਮਾਨਿਤ ਕੀਤੀ ਜਾ ਚੁੱਕਾ ਹੈ। ਇਸ ਤੋਂ ਇਲਾਵਾ ਸਚਿਨ ਅਹੂਜਾ  ਕਈ ਰਿਐਲਟੀ ਸ਼ੋਅ ਜਿਵੇਂ ਪੀਟੀਸੀ ਵੱਲੋਂ ਕਰਵਾਏ ਜਾ ਰਹੇ ਮਿਊਜ਼ਿਕ ਰਿਐਲਟੀ ਸ਼ੋਅ ਵਿੱਚ ਬਤੌਰ ਜੱਜ ਵੀ ਨਜ਼ਰ ਆ ਚੁੱਕੇ ਹਨ। ਕਈ ਪੰਜਾਬੀ ਗਾਇਕ ਗਿੱਪੀ ਗਰੇਵਾਲ, ਮਿਸ ਪੂਜਾ, ਕਰਮਜੀਤ ਅਨਮੋਲ ਸਣੇ ਫੈਨਜ਼ ਨੇ ਸਚਿਨ ਅਹੂਜਾ ਨੂੰ ਜਨਮਦਿਨ ਦੀ ਵਧਾਈਆਂ ਦੇ ਰਹੇ ਹਨ। 


Related Post