ਪੰਜਾਬੀ ਇੰਡਸਟਰੀ ਤੋਂ ਦੁੱਖਦਾਇਕ ਖਬਰ, ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਸ਼ਵਿੰਦਰ ਮਾਹਲ ਦੀ ਪਤਨੀ ਦਾ ਦਿਹਾਂਤ

ਪੰਜਾਬੀ ਇੰਡਸਟਰੀ ਤੋਂ ਇੱਕ ਬਹੁਤ ਹੀ ਦੁੱਖਦਾਇਕ ਖਬਰ ਸਾਹਮਣੇ ਆਈ ਹੈ । ਉਹ ਇਹ ਹੈ ਕਿ ਅਦਾਕਾਰ ਸ਼ਵਿੰਦਰ ਮਾਹਲ ਦੀ ਪਤਨੀ ਦਾ ਦਿਹਾਂਤ ਹੋ ਗਿਆ ਹੈ ।

By  Shaminder April 7th 2023 09:55 AM -- Updated: April 7th 2023 10:51 AM

ਪੰਜਾਬੀ ਇੰਡਸਟਰੀ ਤੋਂ ਇੱਕ ਬਹੁਤ ਹੀ ਦੁੱਖਦਾਇਕ ਖਬਰ ਸਾਹਮਣੇ ਆਈ ਹੈ । ਉਹ ਇਹ ਹੈ ਕਿ ਅਦਾਕਾਰ ਸ਼ਵਿੰਦਰ ਮਾਹਲ ਦੀ ਪਤਨੀ ਦਾ  ਦਿਹਾਂਤ  ਹੋ ਗਿਆ ਹੈ । ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਸ਼ਵਿੰਦਰ ਮਾਹਲ ਦੀ ਪਤਨੀ ਦੇ ਦਿਹਾਂਤ ਦੀ ਖਬਰ ਅਦਾਕਾਰ ਮਲਕੀਤ ਰੌਣੀ  ਦੇ ਵੱਲੋਂ ਸਾਂਝੀ ਕੀਤੀ ਗਈ ਹੈ । ਮਲਕੀਤ ਰੌਣੀ ਨੇ ਇਸ ਖਬਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਦੁੱਖ ਨਾਲ ਦੱਸ ਰਹੇ ਹਾਂ ਕਿ ਸ਼ਵਿੰਦਰ ਮਾਹਲ ਜੀ ਦੇ ਧਰਮ ਪਤਨੀ ਪ੍ਰਕਾਸ਼ ਕੌਰ ਜੀ ਨਹੀਂ ਰਹੇ। ਭੈਣ ਜੀ ਪ੍ਰਕਾਸ਼ ਕੌਰ ਦਾ ਸਸਕਾਰ ਪਿੰਡ ਬੰਦੇ ਮਾਹਲ ਨੇੜੇ ਰੋਪੜ ਦੁਪਹਿਰ ਇੱਕ ਵਜੇ ਹੋਵੇਗਾ’। 


Related Post