ਸਰਗੁਨ ਮਹਿਤਾ ਨੇ ਫਿਲਮ ਕਿਸਮਤ-3 ਦਾ ਕੀਤਾ ਐਲਾਨ, ਵੱਡੇ ਪਰਦੇ 'ਤੇ ਮੁੜ ਨਜ਼ਰ ਆਵੇਗੀ ਸਰਗੁਨ ਤੇ ਐਮੀ ਵਿਰਕ ਦੀ ਜੋੜੀ

ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਰਗੁਨ ਮਹਿਤਾ ਅਕਸਰ ਆਪਣੀ ਫਿਲਮਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ । ਫਿਲਮ ਕਿਸਮਤ ਤੋਂ ਬਾਅਦ ਮੁੜ ਇੱਕ ਵਾਰ ਫਿਰ ਤੋਂ ਸਰਗੁਨ ਮਹਿਤਾ ਤੇ ਐਮੀ ਵਿਰਕ ਆਪਣੀ ਨਵੀਂ ਫਿਲਮ ਕਿਸਮਤ-3 ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ। ਜੀ ਹਾਂ ਇਸ ਦਾ ਐਲਾਨ ਖ਼ੁਦ ਅਦਾਕਾਰਾ ਸਰਗੁਨ ਮਹਿਤਾ ਨੇ ਕੀਤਾ ਹੈ।

By  Pushp Raj November 23rd 2023 06:23 PM

Sargun Mehta Film Qismat 3: ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਰਗੁਨ ਮਹਿਤਾ (Sargun Mehtaਅਕਸਰ ਆਪਣੀ ਫਿਲਮਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ । ਫਿਲਮ ਕਿਸਮਤ ਤੋਂ ਬਾਅਦ ਮੁੜ ਇੱਕ ਵਾਰ ਫਿਰ ਤੋਂ ਸਰਗੁਨ ਮਹਿਤਾ ਤੇ ਐਮੀ ਵਿਰਕ ਆਪਣੀ ਨਵੀਂ ਫਿਲਮ ਕਿਸਮਤ-3 ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ। ਜੀ ਹਾਂ ਇਸ ਦਾ ਐਲਾਨ ਖ਼ੁਦ ਅਦਾਕਾਰਾ ਸਰਗੁਨ ਮਹਿਤਾ ਨੇ ਕੀਤਾ ਹੈ। 


ਦੱਸ ਦਈਏ ਕਿ ਸਰਗੁਨ ਫਿਲਮਾਂ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਸਰਗੁਨ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਦੇ ਅਪਡੇਟਸ ਸਾਂਝੇ ਕਰਦੀ ਰਹਿੰਦੀ ਹੈ। 

ਹਾਲ ਹੀ 'ਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਅਦਾਕਾਰਾ ਨੇ ਫਿਲਮ ਕਿਸਮਤ-3 ਦੀ ਬੀਟੀਐਸ ਵੀਡੀਓ ਸਾਂਝੀ ਕੀਤੀ ਹੈ, ਜੋ ਕਿ ਫਿਲਮ ਦਾ ਇੱਕ ਸੀਨ ਹੈ, ਜਿਸ ਨੂੰ ਉਹ ਤੇ ਐਮੀ ਵਿਰਕ ਫਿਲਮ ਲਈ ਸ਼ੂਟ ਕਰ ਰਹੇ ਹਨ। ਹਾਲਾਂਕਿ ਇਹ ਫਿਲਮ ਕਦੋਂ ਰਿਲੀਜ਼ ਹੋ ਰਹੀ ਹੈ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। 

ਫਿਲਮ ਨਾਲ ਸਬੰਧਿਤ ਇਸ ਵੀਡੀਓ ਨੂੰ ਪੋਸਟ ਕਰਦਿਆਂ ਸਰਗੁਨ ਮਹਿਤਾ ਨੇ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, 'This scene...!!🥺❤🥀 #Qismat3 soon। ' ਹਾਲਾਂਕਿ ਇਹ ਫਿਲਮ ਕਦੋਂ ਰਿਲੀਜ਼ ਹੋ ਰਹੀ ਹੈ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। 

ਫਿਲਮ 'ਚ ਇੱਕ ਵਾਰ ਫਿਰ ਤੋਂ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਲਵ ਸਟੋਰੀ ਨਜ਼ਰ ਆਵੇਗੀ। ਫਿਲਮ ਦੇ ਤੀਜੇ ਭਾਗ 'ਚ ਦੋਵਾਂ ਦੀ ਲਵ ਸਟੋਰੀ ਫਿਰ ਤੋਂ ਅਧੂਰੀ ਰਹੇਗੀ ਜਾਂ ਇਸ ਦੀ ਹੈੱਪੀ ਐਂਡਿੰਗ ਹੋਵੇਗੀ, ਇਸ ਦਾ ਪਤਾ ਤਾਂ ਫਿਲਮ ਰਿਲੀਜ਼ ਹੋਣ 'ਤੇ ਹੀ ਲੱਗ ਸਕੇਗਾ।

View this post on Instagram

A post shared by Sargun Mehta (@its_sargunmehta)


ਹੋਰ ਪੜ੍ਹੋ: ਰੁਬੀਨਾ ਬਾਜਵਾ ਨੇ ਭੈਂਣ ਨੀਰੂ ਬਾਜਵਾ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਬਰਫ 'ਚ ਇੱਕਠੇ ਮਸਤੀ ਕਰਦੀਆਂ ਆਈਆਂ ਨਜ਼ਰ 

ਦੱਸਣਯੋਗ ਹੈ ਕਿ ਸਰਗੁਨ ਤੇ ਐਮੀ ਵਿਰਕ ਦੀ ਫਿਲਮ 'ਕਿਸਮਤ' ਸਾਲ 2018 'ਚ ਰਿਲੀਜ਼ ਹੋਈ ਸੀ। ਫਿਲਮ ਨੇ ਸਿਨੇਮਾ ਹਾਲ 'ਚ ਦਰਸ਼ਕਾਂ ਨੂੰ ਖੂਬ ਰੁਆਇਆ ਸੀ। ਫਿਲਮ ਨੂੰ ਕ੍ਰਿਟੀਕਸ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਿਆ ਸੀ। ਇਹੀ ਨਹੀਂ ਫਿਲਮ ਨੇ ਬਾਕਸ ਆਫਿਸ 'ਤੇ ਵੀ ਜ਼ਬਰਦਸਤ ਕਮਾਈ ਕੀਤੀ ਸੀ। 


Related Post