ਸਤਵਿੰਦਰ ਬਿੱਟੀ ਨੇ ਪਹਿਲੀ ਵਾਰ ਸ਼ੇਅਰ ਕੀਤੀ ਆਪਣੀ ਧੀ ਦੇ ਨਾਲ ਤਸਵੀਰ, ਫੈਨਸ ਨੂੰ ਆ ਰਹੀ ਪਸੰਦ

ਸਤਵਿੰਦਰ ਬਿੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪਹਿਲੀ ਵਾਰ ਆਪਣੀ ਧੀ ਦੇ ਨਾਲ ਤਸਵੀਰ ਸ਼ੇਅਰ ਕੀਤੀ ਹੈ ।ਇਸ ਤਸਵੀਰ ‘ਚ ਉਨ੍ਹਾਂ ਦੇ ਪਤੀ ਵੀ ਨਜ਼ਰ ਆ ਰਹੇ ਹਨ ।

By  Shaminder October 10th 2023 01:00 PM -- Updated: October 10th 2023 01:03 PM

ਸਤਵਿੰਦਰ ਬਿੱਟੀ (Satwinder Bitti) ਆਪਣੇ ਜ਼ਮਾਨੇ ‘ਚ ਮਸ਼ਹੂਰ ਗਾਇਕਾ ਰਹੀ ਹੈ । ਉਨ੍ਹਾਂ ਨੇ ਅਣਗਿਣਤ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਲਗਾਤਾਰ ਇੰਡਸਟਰੀ ‘ਚ ਸਰਗਰਮ ਹਨ । ਉਹ ਸੋਸ਼ਲ ਮੀਡੀਆ ‘ਤੇ ਅਕਸਰ ਆਪਣੇ ਪਰਿਵਾਰ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਹੁਣ ਸਤਵਿੰਦਰ ਬਿੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪਹਿਲੀ ਵਾਰ ਆਪਣੀ ਧੀ ਦੇ ਨਾਲ ਤਸਵੀਰ ਸ਼ੇਅਰ ਕੀਤੀ ਹੈ ।

ਹੋਰ ਪੜ੍ਹੋ :  ਆਪਣੇ ਦੋਸਤਾਂ ਦੇ ਨਾਲ ਰਕੁਲਪ੍ਰੀਤ ਨੇ ਮਨਾਇਆ ਜਨਮ ਦਿਨ, ਵੀਡੀਓ ਹੋ ਰਿਹਾ ਵਾਇਰਲ

ਇਸ ਤਸਵੀਰ ‘ਚ ਉਨ੍ਹਾਂ ਦੇ ਪਤੀ ਵੀ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਜਿਉਂ ਹੀ ਗਾਇਕਾ ਨੇ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਫੈਨਸ ਦੇ ਰਿਐਕਸ਼ਨ ਆਉਣੇ ਸ਼ੁਰੂ ਹੋ ਗਏ । ਦੱਸ ਦਈਏ ਕਿ ਕੁਝ ਦਿਨ ਪਹਿਲਾਂ ਗਾਇਕਾ ਦੀ ਧੀ ਦਾ ਜਨਮਦਿਨ ਸੀ । ਜਿਸ ਦਾ ਇੱਕ ਵੀਡੀਓ ਵੀ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਸੀ । 


ਗਾਇਕਾ ਨਾ ਹੁੰਦੀ ਤਾਂ ਹੋਣਾ ਸੀ ਹਾਕੀ ਖਿਡਾਰਨ 

 ਜੇ ਗਾਇਕਾ ਸਤਵਿੰਦਰ ਬਿੱਟੀ ਗਾਇਕਾ ਨਾ ਹੁੰਦੀ ਤਾਂ ਉਸ ਨੇ ਹਾਕੀ ਖਿਡਾਰਨ ਬਣਨਾ ਸੀ । ਸਤਵਿੰਦਰ ਬਿੱਟੀ ਹਾਕੀ ਦੀ ਵਧੀਆ ਖਿਡਾਰਨ ਰਹਿ ਚੁੱਕੀ ਹੈ । ਉਸ ਨੇ ਕਾਲਜ ਟਾਈਮ ‘ਚ ਹਾਕੀ ਦੇ ਕਈ ਮੁਕਾਬਲਿਆਂ ‘ਚ ਭਾਗ ਲਿਆ ਸੀ । ਪਰ ਜਦੋਂ ਨੈਸ਼ਨਲ ਲੈਵਲ ‘ਤੇ ਖੇਡਣ ਦੇ ਲਈ ਜਾਣਾ ਸੀ ਤਾਂ ਕਿਸੇ ਕਾਰਨ ਉਨ੍ਹਾਂ ਦੀ ਚੋਣ ਨਹੀਂ ਹੋਈ ।


ਜਿਸ ਤੋਂ ਬਾਅਦ ਉਨ੍ਹਾਂ ਦੇ ਕਰੀਅਰ ਦਾ ਰੁਖ ਦੂਜੇ ਪਾਸੇ ਮੁੜ ਗਿਆ ਅਤੇ ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਕਿਸਮਤ ਅਜ਼ਮਾਈ ।ਗਾਇਕੀ ਦੇ ਖੇਤਰ ‘ਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਨਾ ਸਿਰਫ਼ ਸ਼ੌਹਰਤ ਮਿਲੀ, ਬਲਕਿ ਦੇਸ਼ ਵਿਦੇਸ਼ ‘ਚ ਉਸ ਦੇ ਨਾਂਅ ਦਾ ਡੰਕਾ ਵੱਜਿਆ ।  

  View this post on Instagram

A post shared by Satwinder Kaur (@satwinder_bitti)




Related Post