ਕੈਨੇਡਾ ਤੋਂ ਡਿਪੋਰਟ ਹੋਏ ਵਿਦਿਆਰਥੀਆਂ ਦੇ ਹੱਕ ‘ਚ ਨਿੱਤਰੇ ਸ਼ੈਰੀ ਮਾਨ, ਵੀਡੀਓ ਹੋ ਰਿਹਾ ਵਾਇਰਲ

ਸ਼ੈਰੀ ਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਗਾਇਕ ਕੈਨੇਡਾ ਤੋਂ ਡਿਪੋਰਟ ਕੀਤੇ ਗਏ ਵਿਦਿਆਰਥੀਆਂ ਦੇ ਹੱਕ ‘ਚ ਨਿੱਤਰੇ ਹਨ । ਗਾਇਕ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਉਹ ਵਿਦਿਆਰਥੀਆਂ ਦੇ ਹੱਕ ‘ਚ ਬੋਲਦੇ ਹੋਏ ਨਜ਼ਰ ਆ ਰਹੇ ਹਨ ।

By  Shaminder June 2nd 2023 04:49 PM -- Updated: June 9th 2023 04:34 PM

ਸ਼ੈਰੀ ਮਾਨ  (Sharry Maan) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਗਾਇਕ ਕੈਨੇਡਾ ਤੋਂ ਡਿਪੋਰਟ ਕੀਤੇ ਗਏ ਵਿਦਿਆਰਥੀਆਂ ਦੇ ਹੱਕ ‘ਚ ਨਿੱਤਰੇ ਹਨ । ਗਾਇਕ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਉਹ ਵਿਦਿਆਰਥੀਆਂ ਦੇ ਹੱਕ ‘ਚ ਬੋਲਦੇ ਹੋਏ ਨਜ਼ਰ ਆ ਰਹੇ ਹਨ । ਸ਼ੈਰੀ ਮਾਨ ਇਸ ਵੀਡੀਓ ‘ਚ ਉਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ ‘ਵਿਦਿਆਰਥੀਆਂ ਨੂੰ ਵੱਡਾ ਇੱਕਠ ਕਰਨਾ ਚਾਹੀਦਾ ਹੈ ਤਾਂ ਕਿ ਸਰਕਾਰ ਤੱਕ ਜਲਦ ਤੋਂ ਜਲਦ ਤੁਹਾਡੀ ਆਵਾਜ਼ ਪਹੁੰਚ ਸਕੇ’।


ਹੋਰ ਪੜ੍ਹੋ :  ਜਸਬੀਰ ਜੱਸੀ ਨੇ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਵੀਡੀਓ ਕੀਤਾ ਸਾਂਝਾ 

ਹੋਰ ਪੜ੍ਹੋ :  ਕੀ ਗਾਇਕ ਸ਼ੈਰੀ ਮਾਨ ਛੱਡਣ ਜਾ ਰਹੇ ਗਾਇਕੀ ਦਾ ਖੇਤਰ, ਗਾਇਕ ਦੀ ਪੋਸਟ ਵੇਖ ਪ੍ਰਸ਼ੰਸਕ ਹੋਏ ਹੈਰਾਨ

View this post on Instagram

A post shared by Gopi Mall (@gopi_mall)


ਇਸ ਦੇ ਨਾਲ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਪੋਟ ਦੀ ਲੋੜ ਹੋਵੇ ਤਾਂ ਉਹ ਉਨ੍ਹਾਂ ਦੇ ਲਈ ਹਾਜ਼ਰ ਹੋਣਗੇ । 

ਸ਼ੈਰੀ ਮਾਨ ਦਾ ਵਰਕ ਫਰੰਟ 

ਸ਼ੈਰੀ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਇੱਥੇ ਅਸੀਂ ਉਨ੍ਹਾਂ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਾਂਗੇ । ਜਿਸ ‘ਚ ਯਾਰ ਅਣਮੁੱਲੇ, ਚੰਡੀਗੜ੍ਹ ਵਾਲੀਏ, ਤਿੰਨ ਪੈੱਗ ਸਣੇ ਹੋਰ ਕਈ ਗੀਤ ਸ਼ਾਮਿਲ ਹਨ ।


ਸ਼ੈਰੀ ਮਾਨ ਨੇ ਆਪਣੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਬਤੌਰ ਗੀਤਕਾਰ ਕੀਤੀ ਸੀ । ਜਿਸ ਤੋਂ ਬਾਅਦ ਉਸ ਨੇ ਗਾਇਕੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਇੱਕ ਤੋਂ ਬਾਅਦ ਇੱਕ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ । ਸ਼ੈਰੀ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਰਹੇ ਹਨ । ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । 

View this post on Instagram

A post shared by Sharry Mann (@sharrymaan)
















Related Post