ਸਿੱਧੂ ਮੂਸੇਵਾਲਾ ਦੇ ਨਾਂਅ ਹੋਈ ਇੱਕ ਹੋਰ ਉਪਲਬਧੀ, ਮਰਹੂਮ ਗਾਇਕ ਦੇ ਗੀਤ 'Drippy' ਨੂੰ ਮਿਲਿਆ ਨੂੰ ਮਿਊਜ਼ਿਕ ਕਨੈਡਾ ਦਾ ਗੋਲਡਨ ਸਰਟੀਫਿਕੇਟ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬੇਸ਼ਕ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ, ਪਰ ਅੱਜ ਵੀ ਸਿੱਧੂ ਮੂਸੇਵਾਲਾ ਦੇ ਨਾਂਅ ਉੱਤੇ ਅਜੇ ਵੀ ਕਈ ਰਿਕਾਰਡ ਬਣ ਰਹੇ ਹਨ। ਹਾਲ ਹੀ 'ਚ ਸਿੱਧੂ ਮੂਸੇਵਾਲਾ ਦੇ ਗੀਤ 'Drippy' ਨੂੰ ਮਿਊਜ਼ਿਕ ਕਨੇਡਾ ਦਾ ਗੋਲਡਨ ਸਰਟੀਫਿਕੇਟ ਮਿਲਿਆ ਹੈ।
Sidhu Moosewala song Drippy received a gold certificate : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬੇਸ਼ਕ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ, ਪਰ ਅੱਜ ਵੀ ਸਿੱਧੂ ਮੂਸੇਵਾਲਾ ਦੇ ਨਾਂਅ ਉੱਤੇ ਅਜੇ ਵੀ ਕਈ ਰਿਕਾਰਡ ਬਣ ਰਹੇ ਹਨ। ਹਾਲ ਹੀ 'ਚ ਸਿੱਧੂ ਮੂਸੇਵਾਲਾ ਦੇ ਗੀਤ 'Drippy' ਨੂੰ ਮਿਊਜ਼ਿਕ ਕਨੇਡਾ ਦਾ ਗੋਲਡਨ ਸਰਟੀਫਿਕੇਟ ਮਿਲਿਆ ਹੈ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਫੈਨਜ਼ ਅੱਜ ਵੀ ਗਾਇਕ ਨੂੰ ਉਨ੍ਹਾਂ ਦੇ ਗੀਤਾਂ ਰਾਹੀਂ ਯਾਦ ਕਰਦੇ ਹਨ। ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੇ ਨਾਂਅ ਇੱਕ ਹੋਰ ਉਪਲਬਧੀ ਦਰਜ ਹੋ ਗਈ ਹੈ। ਜਿਸ ਨੂੰ ਜਾਨਣ ਮਗਰੋਂ ਸਿੱਧੂ ਦੇ ਫੈਨਜ਼ ਕਾਫੀ ਖੁਸ਼ ਹਨ।
ਸਿੱਧੂ ਮੂਸੇਵਾਲਾ ਦੇ ਗੀਤ 'ਡ੍ਰਿਪੀ' ਨੂੰ ਮਿਊਜ਼ਿਕ ਕਨੈਡਾ ਵੱਲੋਂ ਗੋਲਡਨ ਸਰਟੀਫਿਕੇਟ ਮਿਲੀਆ ਹੈ। ਇਹ ਸਨਮਾਨ ਪ੍ਰਾਪਤ ਕਰਕੇ ਸਿੱਧੂ ਮੂਸੇਵਾਲਾ ਨੇ ਇੱਕ ਹੋਰ ਉੱਚਾਈ ਹਾਸਲ ਕੀਤੀ ਹੈ। 'ਡ੍ਰਿਪੀ' ਗੀਤ ਨੂੰ ਮਹਿਜ਼ ਪੰਜਾਬ ਤੇ ਕੈਨੇਡਾ ਵਿੱਚ ਹੀ ਨਹੀਂ ਸਗੋਂ ਦੁਨੀਆ ਭਰ ਦੇ ਮਿਊਜ਼ਿਕਲ ਲਵਰਸ ਵੀ ਕਾਫੀ ਪਸੰਦ ਕਰਦੇ ਹਨ।
ਜਿਵੇਂ ਹੀ ਸਿੱਧੂ ਮੂਸੇਵਾਲਾ ਦੇ ਫੈਨਜ਼ ਨੂੰ ਗਾਇਕ ਦੇ ਗੀਤ ਨੂੰ ਗੋਲਡਨ ਸਰਟੀਫਿਕੇਟ ਮਿਲਣ ਦੀ ਖਬਰ ਸਾਹਮਣੇ ਆਈ ਹੈ। ਗਾਇਕ ਦੇ ਫੈਨਜ਼ ਕਾਫੀ ਖੁਸ਼ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੁੰਦੇ ਹੋਏ ਨਜ਼ਰ ਆਏ। ਇਸ ਦੇ ਨਾਲ ਹੀ ਫੈਨਜ਼ ਨੇ ਕਮੈਂਟ ਕਰਦਿਆਂ ਗਾਇਕ ਲਈ ਇਨਸਾਫ ਦੀ ਮੰਗ ਕੀਤੀ ਤੇ ਲਿਖਿਆ, Legends Never Die.