ਪਾਕਿਸਤਾਨ ਦੇ ਵੱਲੋਂ ਖੋਲ੍ਹੇ ਗਏ ਫਲੱਡ ਗੇਟ, ਗਾਇਕ ਭੁਪਿੰਦਰ ਗਿੱਲ ਦੀ ਪਤਨੀ ਨੇ ਕੀਤੀ ਤਾਰੀਫ, ਕਿਹਾ ‘ਭਰਾ ਭਾਵੇਂ ਲੱਖ ਸ਼ਰੀਕ ਬਣ ਜਾਣ, ਪਰ ਔਖੇ ਵੇਲੇ ਬਾਹਵਾਂ ਗਲ੍ਹ ਨੂੰ ਆ ਹੀ ਜਾਂਦੀਆਂ ਹਨ’

ਪੰਜਾਬ ‘ਚ ਦੋ ਤਿੰਨ ਦਿਨ ਤੱਕ ਲਗਾਤਾਰ ਹੋਈ ਬਰਸਾਤ ਤੋਂ ਬਾਅਦ ਕਈ ਇਲਾਕਿਆਂ ‘ਚ ਹੜ੍ਹ ਆ ਚੁੱਕਿਆ ਹੈ । ਜਿਸ ਤੋਂ ਬਾਅਦ ਲੋਕਾਂ ਦੇ ਜਾਨ ਮਾਲ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ । ਕਿਸਾਨਾਂ ਦੀਆਂ ਹਜ਼ਾਰਾਂ ਏਕੜ ‘ਚ ਖੜੀਆਂ ਫਸਲਾਂ ਤਬਾਹ ਹੋ ਚੁੱਕੀਆਂ ਹਨ ਅਤੇ ਸਰਹੱਦੀ ਇਲਾਕਿਆਂ ‘ਚ ਤਾਂ ਲੋਕ ਘਰੋਂ ਬੇਘਰ ਵੀ ਹੋ ਗਏ ਹਨ ।

By  Shaminder July 15th 2023 11:59 AM

ਪੰਜਾਬ ‘ਚ ਦੋ ਤਿੰਨ ਦਿਨ ਤੱਕ ਲਗਾਤਾਰ ਹੋਈ ਬਰਸਾਤ ਤੋਂ ਬਾਅਦ ਕਈ ਇਲਾਕਿਆਂ ‘ਚ ਹੜ੍ਹ (Punjab Flood) ਆ ਚੁੱਕਿਆ ਹੈ । ਜਿਸ ਤੋਂ ਬਾਅਦ ਲੋਕਾਂ ਦੇ ਜਾਨ ਮਾਲ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ । ਕਿਸਾਨਾਂ ਦੀਆਂ ਹਜ਼ਾਰਾਂ ਏਕੜ ‘ਚ ਖੜੀਆਂ ਫਸਲਾਂ ਤਬਾਹ ਹੋ ਚੁੱਕੀਆਂ ਹਨ ਅਤੇ ਸਰਹੱਦੀ ਇਲਾਕਿਆਂ ‘ਚ ਤਾਂ ਲੋਕ ਘਰੋਂ ਬੇਘਰ ਵੀ ਹੋ ਗਏ ਹਨ । ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦੇ ਘਰਾਂ ‘ਚ ਪਾਣੀ ਭਰ ਗਿਆ ਹੈ ।ਉਹ ਆਪਣੇ ਘਰਾਂ ਦੀਆਂ ਛੱਤਾਂ ‘ਤੇ ਰਹਿਣ ਨੂੰ ਮਜਬੂਰ ਹਨ ।


ਹੋਰ ਪੜ੍ਹੋ : ਯੂ-ਟਿਊਬਰ ਅਰਮਾਨ ਮਲਿਕ ਨੇ ਆਪਣੇ ਬੇਟੇ ਦੇ ਨਾਲ ਕਿਊਟ ਵੀਡੀਓ ਕੀਤਾ ਸਾਂਝਾ, ਫੈਨਸ ਨੂੰ ਆ ਰਿਹਾ ਪਸੰਦ

ਪੰਜਾਬ ‘ਚ ਆਏ ਹੜ੍ਹਾਂ ਨੂੰ ਵੇਖਦੇ ਹੋਏ ਪਾਕਿਸਤਾਨ ਦੇ ਵੱਲੋਂ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ ।ਇੱਕ ਵਧੀਆ ਗੁਆਂਢੀ ਦਾ ਸਬੂਤ ਦਿੰਦੇ ਹੋਏ ਪਾਕਿਸਤਾਨ ਨੇ ਫਲੱਡ ਗੇਟ ਖੋਲ੍ਹੇ ਹਨ ਤਾਂ ਕਿ ਵਾਧੂ ਪਾਣੀ ਉਧਰਲੇ ਮੁਲਕ ‘ਚ ਜਾ ਸਕੇ । 


ਭੁਪਿੰਦਰ ਗਿੱਲ ਦੀ ਪਤਨੀ ਨੇ ਕੀਤੀ ਤਾਰੀਫ 

ਗੁਆਂਢੀ ਮੁਲਕ ਪਾਕਿਸਤਾਨ ਦੇ ਵੱਲੋਂ ਦਿਖਾਈ ਇਸ ਦਰਿਆਦਿਲੀ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ । ਉੱਥੇ ਹੀ ਗਾਇਕ ਭੁਪਿੰਦਰ ਗਿੱਲ ਦੀ ਪਤਨੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਤਾਰੀਫ ਕੀਤੀ ਹੈ । ਉਨ੍ਹਾਂ ਨੇ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ਧੰਨਵਾਦ'।


ਇਸਦੇ ਨਾਲ ਹੀ ਕਿਹਾ ਪਾਕਿਸਤਾਨ ਨੇ ਇੱਕ ਚੰਗਾ ਗੁਆਂਢੀ ਹੋਣ ਦਾ ਫਰਜ਼ ਅਦਾ ਕਰ ਦਿੱਤਾ। ਭਰਾ ਭਾਵੇਂ ਲੱਖ ਸ਼ਰੀਕ ਬਣ ਜਾਣ... ਪਰ ਔਖੇ ਵੇਲੇ ਬਾਹਵਾਂ ਗਲ੍ਹ ਨੂੰ ਆ ਹੀ ਜਾਂਦੀਆਂ ਹਨ... ਪੰਜਾਬ ਨੂੰ ਬਚਾਉਣ ਲਈ ਆਪਣੇ ਪਾਸੇ 10  ਫਲੱਡ ਗੇਟ ਖੋਲ੍ਹ ਦਿੱਤੇ... ਚੰਗੇ ਕੰਮ ਦੀ ਤਾਰੀਫ਼ ਤਾ ਕਰਨੀ ਬਣਦੀ ਏ’।  

View this post on Instagram

A post shared by Gurjit Sidhu Gill ❤️ (@gurjit_sidhu_gill)



Related Post