ਗਾਇਕ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਨੇ ਨਵ-ਜਨਮੀ ਧੀ ਦਾ ਪਹਿਲੀ ਵਾਰ ਵਿਖਾਇਆ ਚਿਹਰਾ, ਹਰਗੁਣਵੀਰ ਕੌਰ ਭਰਾ ਅਤੇ ਦਾਦਾ ਦਾਦੀ ਦੇ ਨਾਲ ਆਈ ਨਜ਼ਰ

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਲੇਜ ਅਖਤਰ ਦੱਸ ਰਹੇ ਹਨ ਕਿ ‘ਸਾਰੇ ਜਣੇ ਕਹਿ ਰਹੇ ਸਨ ਕਿ ਹਰਗੁਣਵੀਰ ਕੌਰ ਦਾ ਚਿਹਰਾ ਰਿਵੀਲ ਕਰੋ, ਹੁਣ ਹਰਗੁਣਵੀਰ ਕੌਰ ਸਵਾ ਮਹੀਨੇ ਦੀ ਹੋ ਗਈ ਹੈ'।

By  Shaminder April 5th 2023 04:00 PM

ਗਾਇਕ ਕੁਲਵਿੰਦਰ ਕੈਲੀ (Kulwinder Kally)ਅਤੇ ਗੁਰਲੇਜ ਅਖਤਰ (Gurlej Akhtar) ਨੇ ਆਪਣੀ ਨਵ-ਜਨਮੀ ਧੀ ਦੇ ਨਾਲ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਗਾਇਕ ਜੋੜੀ ਦੀ ਧੀ ਦਾਨਵੀਰ ਵੀ ਝੋਲੀ ‘ਚ ਬੈਠੀ ਨਜ਼ਰ ਆ ਰਹੀ ਹੈ, ਜਦੋਂਕਿ ਦਾਨਵੀਰ ਦੇ ਨਾਲ ਉਸ ਦੇ ਦਾਦਾ ਦਾਦੀ ਜੀ ਵੀ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਦੀ ਧੀ ਮਾਲਤੀ ਦੀਆਂ ਨਾਨੀ ਦੇ ਨਾਲ ਕਿਊਟ ਤਸਵੀਰਾਂ ਵਾਇਰਲ, ਨਾਨੀ ਦੋਹਤੀ ਦਾ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਲੇਜ ਅਖਤਰ ਦੱਸ ਰਹੇ ਹਨ ਕਿ ‘ਸਾਰੇ ਜਣੇ ਕਹਿ ਰਹੇ ਸਨ ਕਿ ਹਰਗੁਣਵੀਰ ਕੌਰ ਦਾ ਚਿਹਰਾ ਰਿਵੀਲ ਕਰੋ, ਹੁਣ ਹਰਗੁਣਵੀਰ ਕੌਰ ਸਵਾ ਮਹੀਨੇ ਦੀ ਹੋ ਗਈ ਹੈ। ਜਿਸ ਤੋਂ ਬਾਅਦ ਉਹ ਆਪਣੇ ਕੰਮ ‘ਤੇ ਪਰਤ ਆਈ ਹੈ’। 

ਦਾਦਾ ਦਾਦੀ ਨੇ ਵੀ ਦਿੱਤੀ ਵਧਾਈ 

ਦਾਦਾ ਦਾਦੀ ਵੀ ਆਪਣੀ ਪੋਤੀ ਨੂੰ ਵੇਖ ਕੇ ਬਹੁਤ ਖੁਸ਼ ਨਜ਼ਰ ਆਏ ਅਤੇ ਵਧਾਈ ਦਿੰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਉਹ ਕਹਿ ਰਹੇ ਹਨ ਕਿ ਬਾਬਾ ਜੀ ਸਭ ਨੂੰ ਚੜ੍ਹਦੀ ਕਲਾ ‘ਚ ਰੱਖਣ’। ਹਰਗੁਣਵੀਰ ਬਹੁਤ ਹੀ ਕਿਊਟ ਨਜ਼ਰ ਆਈ ਅਤੇ ਸੁੱਤੀ ਹੋਈ ਸੀ ।


ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਨੇ ਦਿੱਤੇ ਕਈ ਹਿੱਟ ਗੀਤ 

ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਕੁਲਵਿੰਦਰ ਕੈਲੀ ਨੇ ਰਿਸਪੌਂਸੀਬਲ,ਸੋਹਣੀਏ, ਠੁੱਕਬਾਜ਼, ਤੂੰ ਮਿਲਿਆ, ਡਿਗਰੀ ਸਣੇ ਕਈ ਹਿੱਟ ਗੀਤ ਗਾਏ ਹਨ । ਜਦੋਂਕਿ ਗੁਰਲੇਜ ਅਖਤਰ ਨੇ ਵੀ ਕਈ ਹਿੱਟ ਸੌਂਗ ਗੀਤ ਦਿੱਤੇ ਹਨ । ਜਿਸ ‘ਚ ਜੱਟਵਾਦ, ਟਰੈਂਡ, ਡਿਫਾਲਟਰ ਸਣੇ ਕਈ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ । 

View this post on Instagram

A post shared by Gurlej Akhtar (@gurlejakhtarmusic)





Related Post