ਗਾਇਕ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦੇ ਘਰ ਆਈ ਮੁੜ ਤੋਂ ਖੁਸ਼ੀ, ਗਾਇਕਾ ਦੀ ਭੈਣ ਜੈਸਮੀਨ ਅਖਤਰ ਦੇ ਵਿਆਹ ਦੀਆਂ ਰਸਮਾਂ ਸ਼ੁਰੂ

ਗਾਇਕਾ ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਦੇ ਘਰ ਮੁੜ ਤੋਂ ਰੌਣਕਾਂ ਲੱਗ ਗਈਆਂ ਹਨ। ਜੀ ਹਾਂ ਗਾਇਕਾ ਗੁਰਲੇਜ ਅਖਤਰ ਦੀ ਭੈਣ ਅਤੇ ਕੁਲਵਿੰਦਰ ਕੈਲੀ ਦੀ ਸਾਲੀ ਜੈਸਮੀਨ ਅਖਤਰ ਦਾ ਵਿਆਹ ਹੈ ।

By  Shaminder April 6th 2023 09:50 AM -- Updated: April 6th 2023 10:04 AM

ਗਾਇਕਾ ਗੁਰਲੇਜ ਅਖਤਰ (Gurlej Akhtar) ਅਤੇ ਕੁਲਵਿੰਦਰ ਕੈਲੀ ਦੇ ਘਰ ਮੁੜ ਤੋਂ ਰੌਣਕਾਂ ਲੱਗ ਗਈਆਂ ਹਨ। ਜੀ ਹਾਂ ਗਾਇਕਾ ਗੁਰਲੇਜ ਅਖਤਰ ਦੀ ਭੈਣ ਅਤੇ ਕੁਲਵਿੰਦਰ ਕੈਲੀ ਦੀ ਸਾਲੀ ਜੈਸਮੀਨ ਅਖਤਰ ਦਾ ਵਿਆਹ ਹੈ । ਇਸ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ । ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਦਾ ਇੱਕ ਵੀਡੀਓ ਸਾਾਂਝ ਕੀਤਾ ਹੈ । ਇਹ ਵੀਡੀਓ ਬੈਂਗਲ ਸੈਰੇਮਨੀ ਦਾ ਹੈ । 


ਹੋਰ ਪੜ੍ਹੋ : ਕੀ ਹਾਰਟ ਅਟੈਕ ਤੋਂ ਬਾਅਦ ਮੁੜ ਤੋਂ ਇੱਕ ਦੂਜੇ ਦੇ ਕਰੀਬ ਆਏ ਰੋਹਮਾਨ ਸ਼ਾਲ ਅਤੇ ਸੁਸ਼ਮਿਤਾ ਸੇਨ, ਇੱਕਠਿਆਂ ਦਾ ਵਰਕ ਆਊਟ ਵੀਡੀਓ ਵਾਇਰਲ

View this post on Instagram

A post shared by Jasmeenakhtar Neena (@jasmeenakhtarofficial)




ਜੈਸਮੀਨ ਅਖਤਰ ਨੇ ਸਾਂਝਾ ਕੀਤਾ ਵੀਡੀਓ 

ਗਾਇਕਾ ਅਤੇ ਗੁਰਲੇਜ ਅਖਤਰ ਦੀ ਭੈਣ ਨੇ ਆਪਣੀ ਬੈਂਗਲ ਸੈਰੇਮਨੀ ਦਾ ਇੱਕ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ‘ਤੂੰ ਮੈਨੂੰ ਰੱਖੀਂ ਫੁੱਲਾਂ ਵਾਂਗ’।ਜਿਉਂ ਹੀ ਗਾਇਕਾ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਉਸ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਇਸ ਤੋਂ ਇਲਾਵਾ ਜੈਸਮੀਨ ਨੇ ਕੁਝ ਦੇਰ ਪਹਿਲਾਂ ਹੀ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਹੈ ।


ਜਿਸ ‘ਚ ਉਸ ਦੀ ਮਹਿੰਦੀ ਦੀਆਂ ਰਸਮਾਂ ਹੋ ਰਹੀਆਂ ਹਨ ।ਗਾਇਕਾ ਆਪਣੇ ਹੱਥਾਂ ‘ਤੇ ਮਹਿੰਦੀ ਲਗਵਾਉਂਦੀ ਹੋਈ ਨਜ਼ਰ ਆ ਰਹੀ ਹੈ । ਬੈਕਗਰਾਊਂਡ ‘ਚ ਮਹਿੰਦੀ ਦੀ ਰਸਮ ਦਾ ਗੀਤ ਵੀ ਚੱਲ ਰਿਹਾ ਹੈ । 


ਗਾਇਕਾ ਦੇ ਘਰ ਲੱਗੀਆਂ ਰੌਣਕਾਂ 

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜੈਸਮੀਨ ਦੇ ਹੱਥਾਂ ‘ਤੇ ਮਹਿੰਦੀ ਰਚਾਈ ਜਾ ਰਹੀ ਹੈ । ਕੁਝ ਦਿਨ ਪਹਿਲਾਂ ਗਾਇਕ ਦੀਪ ਢਿੱਲੋਂ ਨੇ ਵੀ ਇੱਕ ਵੀਡੀਓ ਸਾਂਝਾ ਕੀਤਾ ਸੀ । ਜਿਸ ‘ਚ ਗੁਰਲੇਜ ਅਖਤਰ ਦੀ ਮਾਤਾ ਜੀ ਗਾਉਂਦੇ ਹੋਏ ਨਜ਼ਰ ਆ ਰਹੇ ਸਨ । 

View this post on Instagram

A post shared by Jasmeenakhtar Neena (@jasmeenakhtarofficial)



Related Post