ਸਿੰਗਾ ਤੇ ਸਾਰਾ ਗੁਰਪਾਲ ਦੀ ਫ਼ਿਲਮ 'ਮਾਈਨਿੰਗ (ਰੇਤੇ ਤੇ ਕਬਜ਼ਾ)' ਜਲਦ ਹੋਵੇਗੀ ਰਿਲੀਜ਼, ਪੰਜਾਬੀ ਤੋਂ ਇਲਾਵਾ ਇਨ੍ਹਾਂ ਭਾਸ਼ਾਵਾਂ 'ਚ ਵੀ ਹੋਵੇਗੀ ਰਿਲੀਜ਼

ਪੰਜਾਬੀ ਗਾਇਕ ਸਿੰਗਾ ਮਿਊਜ਼ਿਕ ਇੰਡਸਟਰੀ ਦਾ ਜਾਣਿਆ ਪਛਾਣਿਆ ਨਾਂ ਹੈ। ਸਿੰਗਾ ਨੇ ਨਾ ਸਿਰਫ ਆਪਣੀ ਗਾਇਕੀ ਸਗੋਂ ਅਦਾਕਾਰੀ ਨਾਲ ਵੀ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਹੈ। ਮੌਜੂਦਾ ਸਮੇਂ 'ਚ ਉਹ ਫ਼ਿਲਮ ਰਿਲੀਜ਼ ਦੀਆਂ ਤਿਆਰੀਆਂ 'ਚ ਜੁੱਟੇ ਹੋਏ ਹਨ। ਇਹ ਫ਼ਿਲਮ 28 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।

By  Pushp Raj April 22nd 2023 02:56 PM

Mining (ਰੇਤੇ ਤੇ ਕਬਜਾ)  Release date:ਮਸ਼ਹੂਰ ਪੰਜਾਬੀ ਗਾਇਕ ਸਿੰਗਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਮਾਈਨਿੰਗ (ਰੇਤੇ ਤੇ ਕਬਜ਼ਾ)'  ਨੂੰ ਲੈ ਕੇ ਸੁਰਖੀਆਂ 'ਚ ਹਨ। ਆਪਣੀ ਦਮਦਾਰ ਗਾਇਕੀ ਦੇ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਇਹ ਗਾਇਕ ਹੁਣ ਜਲਦ ਹੀ ਫ਼ਿਲਮ ਰਾਹੀਂ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਲਈ ਵੀ ਪੂਰੀ ਤਿਆਰ ਹਨ। 


ਦੱਸ ਦਈਏ ਕਿ ਹਾਲ ਹੀ ਵਿੱਚ ਸਿੰਗਾ ਦੀ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਸਿੰਗਾ ਤੋਂ ਇਲਾਵਾ ਤੁਹਾਨੂੰ ਬਾਲੀਵੁੱਡ ਇੰਡਸਟਰੀ ਦੇ ਸਟਾਰ ਵੀ ਆਪਣਾ ਜਲਵਾ ਦਿਖਾਉਂਦੇ ਹੋਏ ਨਜ਼ਰ ਆਉਣਗੇ। 

ਇਸ ਵਿਚਾਲੇ ਫਿਲਮ ਦੇ ਸਟਾਰ ਕਾਸਟ ਦਾ ਲੁੱਕ ਵੀ ਸਾਹਮਣੇ ਆ ਚੁੱਕਾ ਹੈ। ਜੀ ਹਾਂ, ਇਸ ਵਿੱਚ ਬਾਲੀਵੁੱਡ ਫ਼ਿਲਮ ਗਜ਼ਨੀ ਦੇ ਖਲਨਾਇਕ ਪ੍ਰਦੀਪ ਸਿੰਘ ਰਾਵਤ ਵੀ ਦਿਖਾਈ ਦੇਣਗੇ।  


ਇਸ ਫ਼ਿਲਮ ਵਿੱਚ ਮਰਹੂਮ ਗਾਇਕ ਰਾਜ ਬਰਾੜ ਦੀ ਧੀ ਸਵੀਤਾਜ ਬਰਾੜ ਵੀ ਕਿਰਦਾਰ ਨਿਭਾਉਂਦੇ ਹੋਏ ਦਿਖਾਈ ਦੇਵੇਗੀ। ਅਦਾਕਾਰੀ ਦੇ ਨਾਲ-ਨਾਲ ਉਹ ਆਪਣੀ  ਗਾਇਕੀ ਰਾਹੀਂ ਵੀ ਆਪਣੇ ਹੁਨਰ ਦਾ  ਜਲਵਾ ਦਿਖਾਉਂਦੀ ਹੋਈ ਨਜ਼ਰ ਆਵੇਗੀ।  

ਇਸ ਫ਼ਿਲਮ ਦੀ ਸਟਾਰ ਕਾਸਸ ਬਾਰੇ ਗੱਲ ਕਰੀਏ ਤਾਂ ਇਸ 'ਚ ਸਿੰਗਾ, ਰਾਂਝਾ ਵਿਕਰਮ ਤੇ ਸਾਰਾ ਗੁਰਪਾਲ ਸਣੇ ਸਵੀਤਾਜ ਬਰਾੜ ਵੀ ਨਜ਼ਰ ਆਉਣਗੇ। ਇਸ ਪ੍ਰਦੀਪ ਰਾਵਤ ਸਣੇ ਰਾਣਾ ਜੰਗ ਬਹਾਦਰ ਵੀ ਹਿੱਸਾ ਲੈ ਰਹੇ ਹਨ। ਇਸ ਤੋਂ ਇਲਾਵਾ ਫਿਲਮ ਵਿੱਚ ਸਿਮਰਨ ਸਿੰਘ ਹੁੰਦਲ ਵੀ ਅਹਿਮ ਭੂਮਿਕਾ ਵਿੱਚ ਦਿਖਾਈ ਦੇਣਗੇ। 

 

ਹੋਰ ਪੜ੍ਹੋ:  Dev Kharod: ਮਸ਼ਹੂਰ ਪੰਜਾਬੀ ਅਦਾਕਾਰ ਦੇਵ ਖਰੌੜ ਦਾ ਅੱਜ ਹੈ ਜਨਮਦਿਨ, ਜਾਣੋ ਅਦਾਕਾਰ ਬਾਰੇ ਖ਼ਾਸ ਗੱਲਾਂ

ਇਸ ਫ਼ਿਲਮ ਦੇ ਵਿੱਚ ਸਿੰਗਾ ਬੇਹੱਦ ਦਮਦਾਰ ਕਿਰਦਾਰ ਅਦਾ ਕਰਦੇ ਹੋਏ ਨਜ਼ਰ ਆਉਣਗੇ। ਫ਼ਿਲਮ ਮਾਈਨਿੰਗ ਰੇਤੇ ਤੇ ਕਬਜ਼ਾ ਸਿਮਰਨ ਸਿੰਘ ਹੁੰਦਲ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਖਾਸ ਗੱਲ ਇਹ ਹੈ ਕਿ ਇਸ ਫ਼ਿਲਮ ਵਿੱਚ ਉਹ ਵੀ ਆਪਣੇ ਨਿਰਦੇਸ਼ਨ ਦੇ ਨਾਲ-ਨਾਲ ਅਦਾਕਾਰੀ ਨਾਲ ਵੀ ਦਰਸ਼ਕਾਂ ਨੂੰ ਪ੍ਰਭਾਵਿਤ ਕਰਨਗੇ। ਇਹ ਫ਼ਿਲਮ 28 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਹ ਫ਼ਿਲਮ 28 ਅਪ੍ਰੈਲ ਨੂੰ 4 ਵੱਖ-ਵੱਖ ਭਾਸ਼ਾਵਾਂ ਹਿੰਦੀ, ਪੰਜਾਬੀ, ਤਾਮਿਲ, ਤੇਲਗੂ ‘ਚ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਵਾਲੀ ਹੈ। ਫੈਨਜ਼ ਇਸ ਐਕਸ਼ਨ ਪੈਕਡ ਫ਼ਿਲਮ ਨੂੰ ਵੇਖਣ ਲਈ ਉਤਸ਼ਾਹਿਤ ਹਨ।


Related Post