ਅਨਮੋਲ ਕਵਾਤਾਰਾ ਦੀ ਐਨਜੀਓ ਏਕ ਜ਼ਰੀਆ 'ਚ ਪਹੁੰਚੇ ਗਾਇਕ ਸਿੰਗਾ, ਕੀਤੀ ਲੋੜਵੰਦ ਲੋਕਾਂ ਦੀ ਮਦਦ
Singga with Anmol Kwatra: ਅਨਮੋਲ ਕਵਾਤਰਾ ਪੰਜਾਬੀ ਇੰਡਸਟਰੀ ਦਾ ਜਾਣਿਆ ਮਾਣਿਆ ਨਾਂਆ ਹੈ। ਲੋਕ ਭਲਾਈ ਤੇ ਸਮਾਜ ਸੇਵਾ ਦੇ ਕੰਮ ਕਰਕੇ ਅਨਮੋਲ ਕਵਾਤਰਾ ਹਰ ਕਿਸੇ ਦੇ ਚਹੇਤੇ ਬਣ ਗਏ ਹਨ। ਹਾਲ ਹੀ ਵਿੱਚ ਮਸ਼ਹੂਰ ਪੰਜਾਬੀ ਗਾਇਕ ਸਿੰਗਾ ਅਨਮੋਲ ਕਵਾਤਰਾ ਦੀ ਐਨਜੀਓ ਏਕ ਜ਼ਰੀਆ ਵਿੱਚ ਪਹੁੰਚੇ ਤੇ ਇੱਥੇ ਉਨ੍ਹਾਂ ਨੇ ਲੋੜਵੰਦ ਲੋਕਾਂ ਦੀ ਮਦਦ ਕੀਤੀ।
ਦੱਸ ਦਈਏ ਕਿ ਗਾਇਕ ਸਿੰਗਾ ਸੰਘਣੀ ਧੁੰਦ ਤੇ ਠੰਡ ਦੇ ਬਾਵਜੂਦ ਅਨਮੋਲ ਕਵਾਤਰਾ ਨੂੰ ਮਿਲਣ ਲਈ ਲੁਧਿਆਣਾ ਪਹੁੰਚੇ। ਇੱਥੇ ਉਨ੍ਹਾਂ ਨੇ ਏਕ ਜ਼ਰੀਆ ਫਾਊਂਡੇਸ਼ਨ ਵੱਲੋਂ ਲਗਾਏ ਜਾਣ ਵਾਲੇ ਮੈਡੀਕਲ ਹੈਲਪ ਕੈਂਪ ਵਾਲੀ ਥਾਂ ਪਹੁੰਚ ਕੇ ਇਸ ਐਨਜੀਓ ਦੇ ਮੈਂਬਰ ਤੇ ਕਈ ਲੋੜਵੰਦ ਪਰਿਵਾਰਾਂ ਨਾਲ ਮੁਲਾਕਾਤ ਕੀਤੀ।
View this post on Instagram
ਇਸ ਦੌਰਾਨ ਉਹ ਇਲਾਜ ਕਰਵਾਉਣ ਲਈ ਮਦਦ ਲੈਣ ਆਏ ਲੋਕਾਂ ਨੂੰ ਮਿਲਦੇ ਤੇ ਉਨ੍ਹਾਂ ਦੀ ਮਦਦ ਕਰਦੇ ਹੋਏ ਵਿਖਾਈ ਦਿੱਤੇ। ਅਨਮੋਲ ਕਵਾਤਰਾ ਨੇ ਗਾਇਕ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਦੇ ਉੱਥੇ ਪਹੁੰਚਣ ਉੱਤੇ ਧੰਨਵਾਦ ਵੀ ਕਿਹਾ।
ਦੱਸ ਦਈਏ ਕਿ ਬੀਤੇ ਦਿਨੀਂ ਗਾਇਕ ਸਿੰਗਾ ਆਪਣੇ ਉੱਤੇ ਦਰਜ ਹੋਏ ਪੁਲਿਸ ਕੇਸ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਰਹੇ ਹਨ। ਇਸ ਦੇ ਨਾਲ ਹੀ ਗਾਇਕ ਨੇ ਦੱਸਿਆ ਸੀ ਕਿ ਪੁਲਿਸ ਉਨ੍ਹਾਂ ਦਾ ਨਾਂਅ ਇਸ ਕੇਸ ਤੋਂ ਹਟਾਉਣ ਲਈ ਫਿਰੌਤੀ ਦੀ ਮੰਗ ਕਰ ਰਹੀ ਹੈ, ਪਰ ਉਹ ਕਿਸੇ ਵੀ ਹਾਲ ਵਿੱਚ ਉਨ੍ਹਾਂ ਦੀ ਇਸ ਮੰਗ ਨੂੰ ਪੂਰਾ ਨਹੀਂ ਕਰਨਗੇ।
View this post on Instagram
ਹੋਰ ਪੜ੍ਹੋ: ਕੇਸ ਦਰਜ ਹੋਣ ਮਗਰੋਂ ਗਾਇਕ ਕਮਲ ਗਰੇਵਾਲ ਨੇ ਤੋੜੀ ਚੁੱਪੀ, ਲਾਈਵ ਹੋ ਕੇ ਰੱਖਿਆ ਆਪਣਾ ਪੱਖ, ਵੇਖੋ ਵੀਡੀਓ
ਅਨਮੋਲ ਕਵਾਤਰਾ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਨੇ ਸਮਾਜ ਸੇਵਾ ਲਈ ਆਪਣਾ ਸਫਲ ਕਰੀਅਰ ਛੱਡਿਆ ਅਤੇ ਅੱਜ ਉਹ ਨਿਰਸੁਆਰਥ ਮਨ ਦੇ ਨਾਲ ਗਰੀਬਾਂ ਦਾ ਮਸੀਹਾ ਬਣ ਉਨ੍ਹਾਂ ਦੀ ਮਦਦ ਕਰਦੇ ਹਨ। ਇਸ ਦਰਮਿਆਨ ਅਨਮੋਲ ਦੀ ਐਨਜੀਓ ਨੂੰ ਕਾਫੀ ਥਾਵਾਂ ਤੋਂ ਮਾਲੀ ਸਹਾਇਤਾ ਵੀ ਮਿਲਦੀ ਰਹਿੰਦੀ ਹੈ।