ਸੋਸ਼ਲ ਮੀਡੀਆ ਸਟਾਰ ਸੰਦੀਪ ਤੂਰ ਗੁਰਦੁਆਰਾ ਸਾਹਿਬ ‘ਚ ਪਹੁੰਚੇ ਸ਼ੁਕਰਾਨਾ ਕਰਨ, ਪ੍ਰਮਾਤਮਾ ਨੇ ਇਹ ਰੀਝ ਕੀਤੀ ਪੂਰੀ

ਸੋਸ਼ਲ ਮੀਡੀਆ ਸਟਾਰ ਸੰਦੀਪ ਤੂਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਭਰਾ ਭਰਜਾਈ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਗੁਰਦੁਆਰਾ ਸਾਹਿਬ ‘ਚ ਨਜ਼ਰ ਆ ਰਹੇ ਹਨ ।

By  Shaminder October 19th 2023 05:21 PM

ਸੋਸ਼ਲ ਮੀਡੀਆ ਸਟਾਰ ਸੰਦੀਪ ਤੂਰ (Sandeep Toor) ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਭਰਾ ਭਰਜਾਈ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਗੁਰਦੁਆਰਾ ਸਾਹਿਬ ‘ਚ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਹੈ ।

ਹੋਰ ਪੜ੍ਹੋ :  ਪ੍ਰਸਿੱਧ ਯੂਟਿਊਬਰ ਅਰਮਾਨ ਮਲਿਕ ਦੋਵਾਂ ਪਤਨੀਆਂ ਦੇ ਨਾਲ ਪੀਟੀਸੀ ਦੇ ਸ਼ੋਅ ‘ਫਲੇਮਸ’ ‘ਚ ਕਰਨਗੇ ਮਸਤੀ

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਭਰਾ ਭਰਜਾਈ ਦੀ ਰੀਝ ਪੂਰੀ ਕਰ ਦਿੱਤੀ’। ਸੰਦੀਪ ਤੂਰ ਦਾ ਭਰਾ ਵਿਦੇਸ਼ ‘ਚ ਜਾਣਾ ਚਾਹੁੰਦੇ ਸਨ। ਉਨ੍ਹਾਂ ਨੇ ਆਪਣੇ ਭਰਾ ਦੀ ਉਸ ਰੀਝ ਨੂੰ ਪੂਰਾ ਕੀਤਾ ਹੈ । 

View this post on Instagram

A post shared by 👑SUKHDEEP SINGH👑 (@sandeep_toor19)



ਨੂਰ ਦਾ ਵੀਡੀਓ ਵੀ ਕੀਤਾ ਸੀ ਸਾਂਝਾ 

ਸੰਦੀਪ ਤੂਰ ਨੇ ਬੀਤੇ ਦਿਨੀਂ ਵੀ ਇੱਕ ਵੀਡੀਓ ਸਾਂਝਾ ਕੀਤਾ ਸੀ । ਜਿਸ ‘ਚ ਉਹ ਆਪਣੀ ਨਿੱਕੀ ਸਾਥੀ ਸੋਸ਼ਲ ਮੀਡੀਆ ਸਟਾਰ ਨੂਰ ਦੇ ਨਾਲ ਦਿਖਾਈ ਦਿੱਤੇ ਸਨ । ਨੂਰ ਜਲਦ ਹੀ ਗੁਰਨਾਮ ਭੁੱਲਰ ਦੇ ਨਾਲ ਫ਼ਿਲਮ ‘ਰੋਜ਼, ਰੋਜ਼ੀ ‘ਤੇ ਗੁਲਾਬ’ ‘ਚ ਦਿਖਾਈ ਦੇਵੇਗੀ ।ਫ਼ਿਲਮ ‘ਚ ਗੁਰਨਾਮ ਭੁੱਲਰ ਤੋਂ ਇਲਾਵਾ ਹਾਰਬੀ ਸੰਘਾ ਸਣੇ ਕਈ ਕਲਾਕਾਰ ਦਿਖਾਈ ਦੇਣਗੇ । ਨੂਰ ਅਤੇ ਸੰਦੀਪ ਤੂਰ ਸੋਸ਼ਲ ਮੀਡੀਆ ‘ਤੇ ਆਪਣੇ ਵੀਡੀਓਜ਼ ਦੇ ਕਾਰਨ ਚਰਚਾ ‘ਚ ਰਹਿੰਦੇ ਹਨ ।  

View this post on Instagram

A post shared by 👑SUKHDEEP SINGH👑 (@sandeep_toor19)




Related Post