Sonam Bajwa: ਸੋਨਮ ਬਾਜਵਾ ਨੇ ਐਟਲਾਂਟਾ 'ਚ ਲਾਈਵ ਸ਼ੋਅ ਦੌਰਾਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

ਪੰਜਾਬੀ ਅਦਾਕਾਰਾ ਸੋਨਮ ਬਾਜਵਾ ਹਾਲ ਹੀ ਵਿੱਚ ਐਟਲਾਂਟਾ ਲਾਈਵ ਕੰਸਰਟ ਦਾ ਹਿੱਸਾ ਬਣੀ। ਇਸ ਦੌਰਾਨ ਅਦਾਕਾਰਾ ਦੇ ਕਈ ਡਾਂਸ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੇ ਹਨ। ਇਸ ਸ਼ੋਅ ਦੇ ਦੌਰਾਨ ਸੋਨਮ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਜਲੀ ਦਿੱਤੀ।

By  Pushp Raj March 6th 2023 07:00 AM

Sonam Bajwa pay tribute to Sidhu Moose Wala: ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਹਾਲ ਹੀ ਵਿੱਚ ਐਟਲਾਂਟਾ ਲਾਈਵ ਕੰਸਰਟ ਦਾ ਹਿੱਸਾ ਬਣੀ। ਇਸ ਦੌਰਾਨ ਅਦਾਕਾਰਾ ਦੇ ਕਈ ਡਾਂਸ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੇ ਹਨ। ਜੋ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਹਨ। ਦੱਸ ਦੇਈਏ ਕਿ ਇਸ ਸ਼ੋਅ ਦੇ ਦੌਰਾਨ ਸੋਨਮ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਜਲੀ ਦਿੱਤੀ। 


ਦੱਸ ਦੇਈਏ ਕਿ ਇਹ ਵੀਡੀਓ ਦਿਲਜੀਤ ਦੋਸਾਂਝ ਅਤੇ ਸੋਨਮ ਬਾਜਵਾ ਦੇ ਫੈਨਜ਼ ਪੇਜ਼ ਉੱਪਰ ਸਾਂਝੀ ਕੀਤੀ ਗਈ ਹੈ। ਇਸ ਦੌਰਾਨ ਸੋਨਮ ਬਾਜਵਾ ਨੇ ਮਰਹੂਮ ਗਾਇਕ ਮੂਸੇਵਾਲਾ ਨੂੰ ਸ਼ਰਧਾਂਜਲੀ  ਦਿੱਤੀ। ਅਦਾਕਾਰਾ ਨੇ ਸਟੇਜ ਉੱਪਰ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਗੀਤ ਤੇ ਭੰਗੜਾ ਪਾ ਸਿੱਧੂ ਨੂੰ ਯਾਦ ਕੀਤਾ।

View this post on Instagram

A post shared by diljit sonam (@diljitdosanjh__sonambajwa)


ਅਦਾਕਾਰਾ ਸੋਨਮ ਬਾਜਵਾ ਹਾਲ ਹੀ ਵਿੱਚ ਐਟਲਾਂਟਾ ਲਾਈਵ ਕੰਸਰਟ ਦਾ ਹਿੱਸਾ ਲੈਣ ਪਹੁੰਚੀ ਸੀ। ਇੱਥੇ ਸੋਨਮ ਬਾਜਵਾ ਨੇ ਆਪਣੀ ਲਾਈਵ ਪਰਫਾਰਮੈਂਸ ਨਾਲ ਵਿਦੇਸ਼ੀਆਂ ਵਿੱਚ ਪੰਜਾਬੀਆਂ ਦੀ ਬੱਲੇ-ਬੱਲੇ ਕਰਵਾ ਦਿੱਤੀ। 

ਇਸ ਦੌਰਾਨ ਆਪਣੀ ਲਾਈਵ ਡਾਂਸ ਪਰਫਾਰਮੈਂਸ ਦੌਰਾਨ ਗਾਇਕਾ ਨੇ ਕੁਝ ਅਜਿਹਾ ਕੀਤਾ ਜਿਸ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ। ਦਰਅਸਲ ਸੋਨਮ ਬਾਜਵਾ ਆਪਣੀ ਡਾਂਸ ਪਰਫਾਮਰਮੈਂਸ ਦੇ ਰਹੀ ਸੀ ਕਿ ਇਸੇ ਵਿਚਾਲੇ ਉਸ ਨੇ ਕਿਹਾ, ਬਾਈ ਸਿੱਧੂ ਮੂਸੇਵਾਲਾ ਦਾ ਗੀਤ ਲਗਾ ਦਿਓ। ਗਾਇਕ ਨੇ ਸਿੱਧੂ ਮੂਸੇਵਾਲਾ ਦੇ ਗੀਤ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਗੀਤ 'ਤੇ ਜ਼ਬਰਦਸਤ ਭੰਗੜਾ ਪਾ ਕੇ ਅਨੋਖੇ ਅੰਦਾਜ਼ ਵਿੱਚ ਮਰਹੂਮ ਗਾਇਕ ਨੂੰ ਸ਼ਰਧਾਂਜਲੀ ਭੇਂਟ ਕੀਤੀ। 

ਹੋਰ ਪੜ੍ਹੋ: Sidhu Moose Wala Death Anniversary:ਸਿੱਧੂ ਮੂਸੇਵਾਲਾ ਦੇ ਪਿਤਾ ਨੇ ਮਰਹੂਮ ਗਾਇਕ ਦੀ ਪਹਿਲੀ ਬਰਸੀ ਬਾਰੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸਾਂਝੀ 

ਦੱਸਣਯੋਗ ਹੈ ਕਿ ਸੋਨਮ ਬਾਜਵਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨਾਲ ਇੱਕ ਗੀਤ ਵਿੱਚ ਕੰਮ ਕਰ ਚੁੱਕੀ ਹੈ। ਇਸ ਗੀਤ ਦਾ ਨਾਮ Brown Shortie ਹੈ। ਸਿੱਧੂ ਦੇ ਦਿਹਾਂਤ ਨਾਲ ਸੋਨਮ ਸਣੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਿਤਾਰਿਆਂ ਨੂੰ ਸਦਮਾ ਪਹੁੰਚਿਆ ਸੀ। ਉਹ ਅਕਸਰ ਮੂਸੇਵਾਲਾ ਨਾਲ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਉਸ ਨੇ ਆਪਣੇ ਲਾਈਵ ਕੰਸਰਟ ਦੌਰਾਨ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੇ ਹਨ।


Related Post