ਸੋਨੀਆ ਮਾਨ ਨੇ ਮਹਿਲਾ ਦਿਵਸ ‘ਤੇ ਸਜਾਈ ਸਿਰ ‘ਤੇ ਦਸਤਾਰ, ਸਤਿੰਦਰ ਸੱਤੀ,ਜੈਸਮੀਨ ਸੈਂਡਲਾਸ ਨੇ ਦਿੱਤੇ ਖ਼ਾਸ ਸੁਨੇਹੇ, ਵੇਖੋ ਵੀਡੀਓ
ਅੱਜ ਮਹਿਲਾ ਦਿਵਸ (Womens Day 2024) ਦੇਸ਼ ‘ਚ ਮਨਾਇਆ ਜਾ ਰਿਹਾ ਹੈ । ਇਸ ਮੌਕੇ ‘ਤੇ ਪੰਜਾਬੀ ਕਲਾਕਾਰਾਂ ਨੇ ਵੀ ਮਹਿਲਾ ਦਿਵਸ ਦੀਆਂ ਆਪੋ ਆਪਣੇ ਅੰਦਾਜ਼ ‘ਚ ਵਧਾਈਆਂ ਦਿੱਤੀਆਂ ਹਨ । ਅਦਾਕਾਰਾ ਅਤੇ ਐਂਕਰ ਸਤਿੰਦਰ ਸੱਤੀ ਨੇ ਆਪਣੀ ਸ਼ੇਅਰੋ ਸ਼ਾਇਰੀ ਦੇ ਨਾਲ ਮਹਿਲਾਵਾਂ ਦੀ ਉਸਤਤ ਕਰਦੀ ਦਿਖਾਈ ਦਿੱਤੀ । ਸਤਿੰਦਰ ਸੱਤੀ ਨੇ ਆਪਣੀ ਸ਼ਾਇਰੀ ਦੇ ਰਾਹੀਂ ਸਮਾਜ ‘ਚ ਵੱਖ ਵੱਖ ਕਿਰਦਾਰ ਮਾਂ, ਭੈਣ, ਪਤਨੀ ਅਤੇ ਦੋਸਤ ਸਣੇ ਕਈ ਰਿਸ਼ਤੇ ਨਿਭਾ ਰਹੀਆਂ ਔਰਤਾਂ ਦੀ ਉਸਤਤ ਸ਼ਾਇਰੀ ਦੇ ਰਾਹੀਂ ਕੀਤੀ ਹੈ ।
/ptc-punjabi/media/post_attachments/f75cb793897be18d983e07a52716fcdba9e3e5b4f58e158260cf054b9a9d687e.webp)
ਹੋਰ ਪੜ੍ਹੋ : ਸ਼ਿਵਰਾਤਰੀ ਦੇ ਮੌਕੇ ‘ਤੇ ਦਿਲਜੀਤ ਦੋਸਾਂਝ ਨੇ ਮੰਦਰ ‘ਚ ਟੇਕਿਆ, ਗਾਇਕ ਨਿੰਜਾ ਨੇ ਸ਼ਿਵਰਾਤਰੀ ਦੀ ਦਿੱਤੀ ਵਧਾਈ
ਜੈਸਮੀਨ ਸੈਂਡਲਾਸ ਨੇ ਦਿੱਤੀ ਵਧਾਈ
ਜੈਸਮੀਨ ਸੈਂਡਲਾਸ ਨੇ ਵੀ ਆਪਣੇ ਹੀ ਅੰਦਾਜ਼ ‘ਚ ਵਧਾਈ ਦਿੱਤੀ ਹੈ। ਅਦਾਕਾਰਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਉਹ ਕਹਿ ਰਹੀ ਹੈ ਕਿ ‘ਤੁਸੀਂ ਆਜ਼ਾਦ ਮਹਿਲਾ ਹੋ, ਤੁਸੀਂ ਬਹਾਦਰ ਹੋ। ਕਿਸੇ ਤੋਂ ਦਬ ਕੇ ਜ਼ਿੰਦਗੀ ਜਿਉਣ ਦੀ ਲੋੜ ਨਹੀਂ’। ਜੈਸਮੀਨ ਸੈਂਡਲਾਸ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਹੈ ਅਤੇ ਆਪਣੇ ਬੋਲਡ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ ।
View this post on Instagram
ਉਸ ਦੀ ਬੇਬਾਕੀ ਅਕਸਰ ਉਸ ਦੇ ਗੀਤਾਂ ‘ਚ ਝਲਕਦੀ ਨਜ਼ਰ ਹੈ। ਕੁਝ ਸਮਾਂ ਪਹਿਲਾਂ ਜੈਸਮੀਨ ਸੈਂਡਲਾਸ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਦੱਸਿਆ ਸੀ ਕਿ ਉਹ ਕਿਸੇ ਤੋਂ ਡਰ ਕੇ ਕਦੇ ਨਹੀਂ ਜਿਉਂਦੀ ।
View this post on Instagram
/ptc-punjabi/media/post_attachments/E906lDLIpOuhW7in0DkI.webp)
ਸੋਨੀਆ ਮਾਨ ਨੇ ਸਜਾਈ ਦਸਤਾਰ
ਪਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਮਾਡਲ ਅਤੇ ਅਦਾਕਾਰਾ ਸੋਨੀਆ ਮਾਨ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਸਿਰ ‘ਤੇ ਦਸਤਾਰ ਸਜਾਏ ਹੋਏ ਨਜ਼ਰ ਆ ਰਹੀ ਹੈ । ਵੀਡੀਓ ਦੀ ਬੈਕਗਰਾਊਂਡ ‘ਚ ਗੀਤ ‘ਚ ਚੱਲ ਰਿਹਾ ਹੈ ਜੋ ਕੁੜੀਆਂ ਦੀ ਬਹਾਦਰੀ ਨੂੰ ਦਰਸਾ ਰਿਹਾ ਹੈ ।
/ptc-punjabi/media/post_attachments/ascTvXUr0iYPJ9b9W2kl.jpg)
ਜਿਸ ‘ਚ ਕੁੜੀਆਂ ਨੂੰ ਹੱਲਾਸ਼ੇਰੀ ਦਿੱਤੀ ਗਈ ਹੈ ਕਿ ‘ਅਸੀਂ ਕੁੜੀਆਂ ਹਾਂ ਅਸੀਂ ਚਿੜੀਆਂ ਨਹੀਂ, ਅਸੀ ਬਾਜ਼ ਕਹਾਉਣਾ ਜਾਣਦੀਆਂ’ । ਸੋਨੀਆ ਮਾਨ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।
View this post on Instagram