ਇੰਗਲੈਂਡ ਦੇ ਗੁਰੁ ਘਰ ਚੋਂ ਸਿੰਘਾਂ ਦੀ ਪੰਜਾਬੀਆਂ ਨੂੰ ਖ਼ਾਸ ਅਪੀਲ, ਵੇਖੋ ਵੀਡੀਓ

ਜਿਹੜਾ ਇਨਸਾਨ ਮਿੱਟੀ ਦੇ ਨਾਲੋਂ ਟੁੱਟ ਗਿਆ ਤਾਂ ਉਹ ਕਿਸੇ ਥਾਂ ਜੋਗਾ ਨਹੀਂ ਰਹਿੰਦਾ । ਇਨ੍ਹਾਂ ਸਿੰਘਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਦੋਆਬਾ ਖੇਤਰ ਦੇ ਲੋਕ ਵਿਦੇਸ਼ ‘ਚ ਜਾਂਦੇ ਸਨ। ਪਰ ਵਾਪਸ ਆਪਣੇ ਘਰਾਂ ਨੂੰ ਆ ਜਾਂਦੇ ਸਨ।

By  Shaminder April 18th 2024 10:14 AM

ਅੱਜ ਕੱਲ੍ਹ ਪੰਜਾਬ ਦੇ ਨੌਜਵਾਨ ਲਗਾਤਾਰ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ। ਵਿਦੇਸ਼ ‘ਚ ਡਾਲਰ ਕਮਾਉਣ ਦੀ ਚਾਹਤ ਨੇ ਨੌਜਵਾਨਾਂ ਨੂੰ ਇਸ ਤਰੀਕੇ ਨਾਲ ਆਪਣੇ ਵੱਲ ਖਿੱਚਿਆ ਹੈ ਕਿ ਹਰ ਨੌਜਵਾਨ ਦੇਸ਼ ‘ਚ ਰਹਿ ਕੇ ਆਪਣਾ ਭਵਿੱਖ ਬਨਾਉਣ ਦੀ ਬਜਾਏ ਵਿਦੇਸ਼ ‘ਚ ਜਾ ਕੇ ਸੈਟਲ ਹੋਣਾ ਚਾਹੁੰਦਾ ਹੈ । ਵਿਦੇਸ਼ ਜਾਣ ਦੀ ਚਾਹਤ ਦੇ ਕਾਰਨ ਨੌਜਵਾਨ ਆਪਣਾ ਘਰ,ਜ਼ਮੀਨ, ਜਾਇਦਾਦ ਦਾਅ ‘ਤੇ ਲਾ ਕੇ ਵੀ ਜਾਣ ਤੋਂ ਗੁਰੇਜ਼ ਨਹੀਂ ਕਰਦਾ । ਕਈ ਵਾਰ ਵਿਦੇਸ਼ ਜਾਣ ਦੀ ਚਾਹਤ ਦੇ ਕਾਰਨ ਉਹ ਠੱਗ ਏਜੰਟਾਂ ਦੇ ਹੱਥੇ ਚੜ੍ਹ ਜਾਂਦਾ ਹੈ। ਪਰ ਅਜਿਹੇ ਨੌਜਵਾਨਾਂ ਨੂੰ ਇੰਗਲੈਂਡ ਦੇ ਗੁਰੁ ਘਰ ‘ਚ ਪੁੱਜੇ ਸਿੰਘਾਂ (Raagi Singh) ਨੇ ਅਪੀਲ ਕੀਤੀ ਹੈ। 


ਹੋਰ ਪੜ੍ਹੋ : ਜੈਨੀ ਜੌਹਲ ਦਾ ਅੱਜ ਹੈ ਜਨਮ ਦਿਨ, ਜਾਣੋ ਕਿਵੇਂ ਇੰਡਸਟਰੀ ਦੇ ਰਵੱਈਏ ਕਾਰਨ ਹੋ ਗਈ ਸੀ ਡਿਪ੍ਰੈਸ਼ਨ ਦੀ ਸ਼ਿਕਾਰ

ਪੰਜਾਬ ‘ਚ ਜ਼ਮੀਨਾਂ ਖਰੀਦੋ 

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਸਿੰਘ ਪੰਜਾਬੀਆਂ ਨੂੰ ਅਪੀਲ ਕਰ ਰਹੇ ਹਨ ਕਿ ਬੇਸ਼ੱਕ ਵਿਦੇਸ਼ਾਂ ‘ਚ ਆਓ। ਪਰ ਆਉਣ ਤੋਂ ਬਾਅਦ ਜਿੰਨਾ ਕਰਜ਼ਾ ਹੈ ਉਹ ਲਾਹ ਕੇ ਮੁੜ ਪੰਜਾਬ ਪਰਤੋ ਅਤੇ ਉੱਥੇ ਦੋ-ਦੋ ਚਾਰ-ਚਾਰ ਕਿੱਲੇ ਜ਼ਮੀਨ ਜ਼ਰੂਰ ਖਰੀਦੋ । ਕਿਉਂਕਿ ਜਿਹੜਾ ਇਨਸਾਨ ਮਿੱਟੀ ਦੇ ਨਾਲੋਂ ਟੁੱਟ ਗਿਆ ਤਾਂ ਉਹ ਕਿਸੇ ਥਾਂ ਜੋਗਾ ਨਹੀਂ ਰਹਿੰਦਾ ।


ਇਨ੍ਹਾਂ ਸਿੰਘਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਦੋਆਬਾ ਖੇਤਰ ਦੇ ਲੋਕ ਵਿਦੇਸ਼ ‘ਚ ਜਾਂਦੇ ਸਨ। ਪਰ ਵਾਪਸ  ਆਪਣੇ ਘਰਾਂ ਨੂੰ ਆ ਜਾਂਦੇ ਸਨ।ਪਰ ਅੱਜ ਕੱਲ੍ਹ ਦੇ ਨੌਜਵਾਨ ਪਹਿਲਾਂ ਆਪ ਵਿਦੇਸ਼ ਚਲੇ ਜਾਂਦੇ ਹਨ ਅਤੇ ਫਿਰ ਮਾਪਿਆਂ ਨੂੰ ਵੀ ਆਪਣੇ ਕੋਲ ਬੁਲਾ ਲੈਂਦੇ ਹਨ ਅਤੇ ਸਭ ਵੇਚ ਵੱਟ ਕੇ ਵਿਦੇਸ਼ ‘ਚ ਹੀ ਸੈਟਲ ਹੋ ਜਾਂਦੇ ਹਨ।   ਇਸ ਤੋਂ ਇਲਾਵਾ ਇਨ੍ਹਾਂ ਸਿੰਘਾਂ ਨੇ ਹੋਰ ਵੀ ਕਈ ਗੱਲਾਂ ਆਖੀਆਂ ਹਨ। 

View this post on Instagram

A post shared by SUKHSHARMA🤍 (@sukh_sharma007)




Related Post