ਅਮਰ ਸਿੰਘ ਚਮਕੀਲਾ ਦੇ ਨਾਲ ਕੰਮ ਕਰਨਾ ਚਾਹੁੰਦੀ ਸੀ ਸ਼੍ਰੀਦੇਵੀ, ਪਰ ਚਮਕੀਲੇ ਦੀ ਇਸ ਸ਼ਰਤ ਕਾਰਨ ਪੂਰੀ ਨਹੀਂ ਹੋਈ ਅਦਾਕਾਰਾ ਦੀ ਇੱਛਾ

ਇਸ ਸ਼ੋਅ ਦੌਰਾਨ ਜਦੋਂ ਅਮਰ ਸਿੰਘ ਚਮਕੀਲਾ ਨੇ ਸ਼੍ਰੀ ਦੇਵੀ ਨੂੰ ਦੇਖਿਆ ਤਾਂ ਉਸ ਨੇ ਸ਼੍ਰੀਦੇਵੀ ਨੂੰ ਪੁੱਛ ਲਿਆ ਕਿ ਉਹ ਨਗੀਨਾ ਫ਼ਿਲਮ ਵਾਲੀ ਹੀਰੋਇਨ ਹੈ ਤਾਂ ਸ਼੍ਰੀ ਦੇਵੀ ਕਿਸੇ ਭਾਰਤੀ ਦੇ ਮੂੰਹ ਤੋਂ ਇਸ ਤਰ੍ਹਾਂ ਦਾ ਸਵਾਲ ਸੁਣ ਕੇ ਹੈਰਾਨ ਰਹਿ ਗਈ ।

By  Shaminder March 17th 2023 07:00 PM

ਅਮਰ ਸਿੰਘ ਚਮਕੀਲਾ (Amar Singh Chamkila) ‘ਤੇ ਇਮਤਿਆਜ਼ ਅਲੀ ਫ਼ਿਲਮ ਬਣਾ ਰਹੇ ਹਨ । ਇਸ ਫ਼ਿਲਮ ‘ਚ ਦਿਲਜੀਤ ਦੋਸਾਂਝ ਅਤੇ ਪਰੀਣੀਤੀ ਚੋਪੜਾ ਨਜ਼ਰ ਆਉਣਗੇ। ਇਸ ਤੋਂ ਇਲਾਵਾ ਨਿਸ਼ਾ ਬਾਨੋ ਅਤੇ ਹੋਰ ਕਈ ਕਲਾਕਾਰ ਵੀ ਦਿਖਾਈ ਦੇਣਗੇ । ਅੱਜ ਅਸੀਂ ਤੁਹਾਨੂੰ ਅਮਰ ਸਿੰਘ ਚਮਕੀਲਾ ਦੇ ਨਾਲ ਜੁੜੇ ਇੱਕ ਕਿੱਸੇ ਬਾਰੇ ਦੱਸਣ ਜਾ ਰਹੇ ਹਾਂ । 


ਹੋਰ ਪੜ੍ਹੋ :  ਸ਼ਹਿਨਾਜ਼ ਗਿੱਲ ਨੇ ਦਿੱਤੀ ਸਭ ਨੂੰ ਨਸੀਹਤ, ਕਿਹਾ ‘ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ’

ਅਮਰ ਸਿੰਘ ਚਮਕੀਲਾ ਦੇ ਗਾਣੇ ਹੋ ਗਏ ਅਮਰ

ਅਮਰ ਸਿੰਘ ਚਮਕੀਲਾ ਦੀ ਉਮਰ ਬੇਸ਼ੱਕ ਛੋਟੀ ਸੀ, ਪਰ ਉਸ ਦੇ ਗਾਣੇ ਅੱਜ ਵੀ ਓਨੇ ਹੀ ਮਸ਼ਹੂਰ ਹਨ, ਜਿੰਨੇ ਕਿ ਕੁਝ ਦਹਾਕੇ ਪਹਿਲਾਂ ਮਕਬੂਲ ਸਨ । ਉਨ੍ਹਾਂ ਦੀ ਗਾਇਕੀ ਦੇ ਚਰਚੇ ਦੇਸ਼ਾਂ ਵਿਦੇਸ਼ਾਂ ਦੇ ਨਾਲ ਨਾਲ ਬਾਲੀਵੁੱਡ ‘ਚ ਵੀ ਸਨ । ਮਸ਼ਹੂਰ ਅਦਾਕਾਰਾ ਸ੍ਰੀ ਦੇਵੀ ਵੀ ਉਸ ਦੇ ਨਾਲ ਕੰਮ ਕਰਨਾ ਚਾਹੁੰਦੀ ਸੀ । ਉਸ ਦੀ ਇੱਛਾ ਚਮਕੀਲੇ ਦੇ ਨਾਲ ਫ਼ਿਲਮ ਬਨਾਉਣ ਦੀ ਸੀ ।

 

ਕੈਨੇਡਾ ‘ਚ ਇੱਕ ਸ਼ੋਅ ਦੌਰਾਨ ਹੋਈ ਸੀ ਸ਼੍ਰੀ ਦੇਵੀ ਨਾਲ ਮੁਲਾਕਾਤ 

ਅਮਰ ਸਿੰਘ ਚਮਕੀਲਾ ਆਪਣੇ ਸ਼ੋਅ ਨੂੰ ਲੈ ਕੇ ਕੈਨੇਡਾ ਦਾ ਟੂਰ ਕਰ ਰਿਹਾ ਸੀ । ਕੁਦਰਤੀ ਬਾਲੀਵੁੱਡ ਦੇ ਕਈ ਸਿਤਾਰੇ ਵੀ ਕੈਨੇਡਾ ਵਿੱਚ ਮੌਜੂਦ ਸਨ। ਜਿਨ੍ਹਾਂ ਵਿੱਚੋਂ ਇੱਕ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀ ਦੇਵੀ ਸੀ ।  ਇਸ ਸ਼ੋਅ ਦੌਰਾਨ ਜਦੋਂ  ਅਮਰ ਸਿੰਘ ਚਮਕੀਲਾ ਨੇ ਸ਼੍ਰੀ ਦੇਵੀ ਨੂੰ ਦੇਖਿਆ ਤਾਂ ਉਸ ਨੇ ਸ਼੍ਰੀਦੇਵੀ ਨੂੰ ਪੁੱਛ ਲਿਆ ਕਿ ਉਹ ਨਗੀਨਾ ਫ਼ਿਲਮ ਵਾਲੀ ਹੀਰੋਇਨ ਹੈ ਤਾਂ ਸ਼੍ਰੀ ਦੇਵੀ ਕਿਸੇ ਭਾਰਤੀ ਦੇ ਮੂੰਹ ਤੋਂ ਇਸ ਤਰ੍ਹਾਂ ਦਾ ਸਵਾਲ ਸੁਣ ਕੇ ਹੈਰਾਨ ਰਹਿ ਗਈ ।


ਉਸ ਸਮੇਂ ਸ਼੍ਰੀ ਦੇਵੀ ਦੇਸ਼ ਦੀਆਂ ਸਭ ਤੋਂ ਹਿੱਟ ਹੀਰੋਇਨਾਂ ਵਿੱਚੋਂ ਇੱਕ ਸੀ, ਤੇ ਚਮਕੀਲੇ ਨੇ ਉਸ ਨੂੰ ਪਹਿਚਾਣਿਆ ਤੱਕ ਨਹੀਂ ਸੀ । ਚਮਕੀਲਾ ਹਿੰਦੀ ਫ਼ਿਲਮਾਂ ਘੱਟ ਦੇਖਦਾ ਸੀ ਇਸ ਲਈ ਸ਼੍ਰੀ ਦੇਵੀ ਨੂੰ ਪਹਿਚਾਣ ਨਹੀਂ ਸੀ ਸਕਿਆ ਤੇ ਕੁਦਰਤੀ ਉਸ ਨੇ ਨਗੀਨਾ ਫ਼ਿਲਮ ਦੇਖੀ ਸੀ ।  ਪਰ ਜਦੋਂ ਚਮਕੀਲਾ ਸਟੇਜ 'ਤੇ ਪਰਫਾਰਮ ਕਰਨ ਲਈ ਉਤਰਿਆ ਤਾਂ ਸਾਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ ।ਤਾੜੀਆਂ ਹਾਲ ਵਿੱਚ 10 ਮਿੰਟ ਤੋਂ ਵੱਧ ਸਮੇਂ ਲਈ ਵੱਜਦੀਆਂ ਰਹੀਆਂ ।ਅਮਰ ਸਿੰਘ ਚਮਕੀਲਾ ਦੀ ਪ੍ਰਸਿੱਧੀ ਦੇਖ ਕੇ ਸ਼੍ਰੀ ਦੇਵੀ  ਹੈਰਾਨ ਹੋ ਗਈ। 


ਚਮਕੀਲੇ ਦੀ ਪ੍ਰਸਿੱਧੀ ਨੂੰ ਦੇਖ ਕੇ ਸ਼੍ਰੀ ਦੇਵੀ ਨੇ ਚਮਕੀਲਾ ਨਾਲ ਇੱਕ ਹਿੰਦੀ ਫਿਲਮ ਵਿੱਚ ਬਤੌਰ ਹੀਰੋਇਨ ਕੰਮ ਕਰਨ ਦੀ ਪੇਸ਼ਕਸ਼ ਕੀਤੀ। ਚਮਕੀਲਾ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਕਿਉਂਕਿ ਉਸਦੇ ਅਨੁਸਾਰ ਹਿੰਦੀ ਵਿੱਚ ਬੋਲਣ ਨਾਲ ਪੰਜਾਬੀ ਭਾਸ਼ਾ ਵਿੱਚ ਉਸਦੇ ਉਚਾਰਨ ਦੇ ਹੁਨਰ ਨੂੰ ਨੁਕਸਾਨ ਪਹੁੰਚੇਗਾ।  







Related Post