ਸਰੁਸ਼ਟੀ ਮਾਨ ਨੇ ਵਿਆਹ ਤੋਂ ਬਾਅਦ ਆਪਣੇ ਪਤੀ ਦੇ ਨਾਲ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ
ਅਦਾਕਾਰਾ ਅਤੇ ਮਾਡਲ ਸਰੁਸ਼ਟੀ ਮਾਨ (sruishty mann) ਜਿਨ੍ਹਾਂ ਦਾ ਬੀਤੇ ਦਿਨ ਅਰਸ਼ ਬੱਲ ਦੇ ਨਾਲ ਵਿਆਹ ਹੋਇਆ ਹੈ। ਅਦਾਕਾਰਾ ਨੇ ਵਿਆਹ ਤੋਂ ਬਾਅਦ ਆਪਣੇ ਪਤੀ ਦੇ ਨਾਲ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਅਸੀਂ ਦੇਰ ਰਾਤ ਦੀਆਂ ਸਾਰੀਆਂ ਗੱਲਾਂ, ਆਪਣੀਆਂ ਇੱਛਾਵਾਂ ਅਤੇ ਸਾਰੇ ਸੁਫ਼ਨਿਆਂ ਨੂੰ ਹਕੀਕਤ ‘ਚ ਬਦਲ ਦਿੱਤਾ। ਸੱਤ ਜਨਵਰੀ ਨੂੰ ਲਾਵਾਂ ਤੋਂ ਅਗਲੇ ਦਿਨ ਸਾਡੇ ਮਿੱਤਰ ਪਿਆਰਿਆਂ ਨੇ ਬਹੁਤ ਸਾਰੀਆਂ ਅਸੀਸਾਂ ਸਾਡੇ ਲਈ ਭੇਜੀਆਂ। ਸਭ ਵੱਲੋਂ ਏਨਾਂ ਪਿਆਰ, ਅਸੀਸਾਂ ਅਤੇ ਸ਼ੁਭਕਾਮਨਾਵਾਂ ਦੇ ਲਈ ਬਹੁਤ ਬਹੁਤ ਧੰਨਵਾਦ’।ਤੁਹਾਡਾ ਸਭ ਦਾ ਪਿਆਰ ਸਾਡੇ ਸਭ ਦੇ ਲਈ ਬਹੁਤ ਮਾਇਨੇ ਰੱਖਦਾ ਹੈ।ਇਨ੍ਹਾਂ ਤਸਵੀਰਾਂ ‘ਤੇ ਪਾਲੀਵੁੱਡ ਦੇ ਕਈ ਸਿਤਾਰਿਆਂ ਨੇ ਰਿਐਕਸ਼ਨ ਦਿੰਦੇ ਹੋਏ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ ।
/ptc-punjabi/media/media_files/a4muYOs1iqi1KSOlKEZ5.jpg)
ਹੋਰ ਪੜ੍ਹੋ : ਸੁਨੰਦਾ ਸ਼ਰਮਾ ਨੇ ਆਪਣੇ ਯੋਗ ਆਸਣਾਂ ਨਾਲ ਫੈਨਸ ਨੂੰ ਕੀਤਾ ਹੈਰਾਨ
ਸਰੁਸ਼ਟੀ ਮਾਨ ਜਲੰਧਰ ਦੀ ਹੈ ਜੰਮਪਲ
ਸਰੁਸ਼ਟੀ ਮਾਨ ਦਾ ਜਨਮ ਜਲੰਧਰ ‘ਚ ਹੋਇਆ ਅਤੇ ਇੱਥੋਂ ਹੀ ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਕੀਤੀ ਸੀ । ਜਿਸ ਤੋਂ ਬਾਅਦ ਉਹ ਉਚੇਰੀ ਸਿੱਖਿਆ ਦੇ ਲਈ ਚੰਡੀਗੜ੍ਹ ਗਏ । ਇੱੱਥੇ ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮਾਡਲਿੰਗ ਦੀ ਦੁਨੀਆ ‘ਚ ਕਦਮ ਰੱਖਿਆ । ਇਸ ਤੋਂ ਬਾਅਦ ਉਨ੍ਹਾਂ ਨੂੰ ਕਈ ਪ੍ਰੋਜੈਕਟ ‘ਚ ਕੰਮ ਕਰਨ ਦਾ ਮੌਕਾ ਮਿਲਿਆ । ਸਰੁਸ਼ਟੀ ਮਾਨ ਦਾ ਪਤੀ ਵੀ ਸਿਆਸਤ ‘ਚ ਸਰਗਰਮ ਹੈ ਤੇ ਉਹ ਬਤੌਰ ਮਾਡਲ ਕਈ ਗੀਤਾਂ ‘ਚ ਨਜ਼ਰ ਆ ਚੁੱਕਿਆ ਹੈ।
/ptc-punjabi/media/media_files/1JnfZ9qmdpmplY0VDX8V.jpg)
ਸਰੁਸ਼ਟੀ ਮਾਨ ਅਤੇ ਅਰਸ਼ ਬੱਲ ਲੰਮੇ ਸਮੇਂ ਤੋਂ ਇੱਕ ਦੂਜੇ ਨੂੰ ਜਾਣਦੇ ਸਨ । ਅਦਾਕਾਰਾ ਨੇ ਵਿਆਹ ਤੋਂ ਪਹਿਲਾਂ ਅਰਸ਼ ਦੇ ਨਾਲ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ । ਪਰ ਕਿਸੇ ਨੂੰ ਨਹੀਂ ਸੀ ਪਤਾ ਕਿ ਇਹ ਸਰੁਸ਼ਟੀ ਦੇ ਨਾਲ ਕੋਈ ਮਾਡਲ ਹੈ ਜਾਂ ਉਨ੍ਹਾਂ ਦਾ ਮੰਗੇਤਰ।ਬੀਤੇ ਦਿਨੀਂ ਜਦੋਂ ਉਨ੍ਹਾਂ ਦੀ ਹਲਦੀ ਦੀ ਰਸਮ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਹਰ ਕਿਸੇ ਨੂੰ ਉਨ੍ਹਾਂ ਦੇ ਵਿਆਹ ਦੇ ਬਾਰੇ ਪਤਾ ਲੱਗਿਆ ।ਸਰੁਸ਼ਟੀ ਦੇ ਵਿਆਹ ‘ਚ ਉਨ੍ਹਾਂ ਦੀ ਖ਼ਾਸ ਦੋਸਤ ਅਤੇ ਹਰਿਆਣਵੀਂ ਮਾਡਲ ਪ੍ਰਾਂਜਲ ਦਹੀਆ ਵੀ ਮੌਜੂਦ ਰਹੇ ਸਨ ।
View this post on Instagram