ਸੁਨੰਦਾ ਸ਼ਰਮਾ ਸਿੱਖਣਾ ਚਾਹੁੰਦੀ ਹੈ ਇਹ ਸਾਜ਼, ਵੀਡੀਓ ਸ਼ੇਅਰ ਕਰ ਗਾਇਕਾ ਨੇ ਕਿਹਾ- ਜਲਦ ਹੀ ਸਿੱਖ ਲਵਾਂਗੀ ਵੇਖ ਲੈਣਾ ਤੁਸੀਂਂ

ਮਸ਼ਹੂਰ ਪੰਜਾਬੀ ਗਾਇਕ ਸੁਨੰਦਾ ਸ਼ਰਮਾ ਆਪਣੇ ਗੀਤਾਂ ਨਾਲ ਹਰ ਕਿਸੇ ਦਾ ਦਿਲ ਜਿੱਤ ਲੈਂਦੀ ਹੈ। ਹਾਲ ਹੀ 'ਚ ਗਾਇਕਾ ਦੀ ਇੱਕ ਨਵੀਂ ਵੀਡੀਓ ਵਾਇਰਲ ਹੋ ਰਹੀ ਹੈ। ਇਹ ਵੀਡੀਓ ਸੁਨੰਦਾ ਸ਼ਰਮਾ ਦੇ Birmingham show ਤੋਂ ਪਹਿਲਾਂ ਦੀ ਹੈ ਜਿਸ 'ਚ ਉਹ ਪਿਆਨੋ ਵਜਾਉਣਾ ਸਿੱਖ ਰਹੀ ਹੈ।

By  Pushp Raj July 15th 2024 06:05 PM

Sunanda Sharma Viral Video : ਮਸ਼ਹੂਰ ਪੰਜਾਬੀ ਗਾਇਕ ਸੁਨੰਦਾ ਸ਼ਰਮਾ ਆਪਣੇ ਗੀਤਾਂ ਨਾਲ ਹਰ ਕਿਸੇ ਦਾ ਦਿਲ ਜਿੱਤ ਲੈਂਦੀ ਹੈ। ਹਾਲ ਹੀ 'ਚ ਗਾਇਕਾ ਦੀ ਇੱਕ ਨਵੀਂ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਆਪਣੇ Birmingham show ਤੋਂ ਪਹਿਲਾਂ ਇਸ ਦੀ ਤਿਆਰੀ ਕਰ ਰਹੀ ਹੈ। 

ਦੱਸ ਦਈਏ ਕਿ ਸੁਨੰਦਾ ਸ਼ਰਮਾ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਗਾਇਕਾ ਅਕਸਰ ਆਪਣੇ ਫੈਨਜ਼ ਦੇ ਮਨੋਰੰਜਨ ਲਈ ਆਪਣੀ ਕਾਮੇਡੀ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। 

View this post on Instagram

A post shared by 𝑆𝑢𝑛𝑎𝑛𝑑𝑎 𝑆ℎ𝑎𝑟𝑚𝑎 ਸੁਨੰਦਾ ਸ਼ਰਮਾਂ (@sunanda_ss)


ਹਾਲ ਹੀ ਵਿੱਚ ਸੁਨੰਦਾ ਸ਼ਰਮਾ ਦੀ ਇੱਕ ਨਵੀਂ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵੀਡੀਓ ਦੇ ਵਿੱਚ ਸੁਨੰਦਾ ਸ਼ਰਮਾ ਗੀਤ ਗਾਉਂਦੀ ਹੋਈ ਨਜ਼ਰ ਆ ਰਹੀ ਹੈ। ਦਰਅਸਲ ਗਾਇਕਾ ਆਪਣੇ Birmingham show ਤੋਂ ਪਹਿਲਾਂ ਇਸ ਦੀ ਤਿਆਰੀ ਕਰ ਰਹੀ ਹੈ। 

ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਸੁਨੰਦਾ ਸ਼ਰਮਾ ਨੇ ਕੈਪਸ਼ਨ ਵਿੱਚ ਲਿਖਿਆ, 'Main sikh laina eh v vekh leyo😬✌🏼♾️ Milde an shaam nu victoria park, smetchvick brimingham 🎶।'

ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸੁਨੰਦਾ ਸ਼ਰਮਾ ਨੇ ਪਿੰਕ ਰੰਗ ਦਾ ਆਊਟਫਿਟ ਪਹਿਨੀਆ ਹੋਇਆ ਹੈ ਅਤੇ ਉਹ ਪਿਆਨੋ ਵਜਾ ਕੇ ਆਪਣੇ ਸੰਗੀਤ ਸਾਜੀਆਂ ਨਾਲ ਸ਼ੋਅ ਦੌਰਾਨ ਗਾਏ ਜਾਣ ਵਾਲੇ ਗੀਤਾਂ ਦੀ ਰਿਹਰਸਲ ਕਰ ਰਹੀ ਹੈ। 

ਸੁਨੰਦਾ ਸ਼ਰਮਾ ਬਾਰੇ ਗੱਲ ਕਰੀਏ ਤਾਂ ਉਹ ਅਕਸਰ ਹੀ ਆਪਣੀ ਸ਼ਾਇਰੀ , ਗੀਤਾਂ ਤੇ ਡਾਂਸ ਦੀ ਵੀਡੀਓ ਸਾਂਝੀ ਕਰਦੀ ਰਹਿੰਦੀ ਹੈ ਅਤੇ ਆਪਣੇ ਫੈਨਜ਼ ਦਾ ਮਨੋਰੰਜ਼ਨ ਕਰਦੇ ਹੋਏ ਨਜ਼ਰ ਆਉਂਦੀ ਹੈ।  

View this post on Instagram

A post shared by 𝑆𝑢𝑛𝑎𝑛𝑑𝑎 𝑆ℎ𝑎𝑟𝑚𝑎 ਸੁਨੰਦਾ ਸ਼ਰਮਾਂ (@sunanda_ss)


ਹੋਰ ਪੜ੍ਹੋ : ਕੈਂਸਰ ਨਾਲ ਜੂਝ ਰਹੀ ਹਿਨਾ ਖਾਨ ਲਈ ਬੁਆਏਫ੍ਰੈਂਡ ਰੌਕੀ ਜੈਸਵਾਲ ਨੇ ਬਣਾਇਆ ਫੇਵਰਟ ਖਾਣਾ, ਵੇਖੋ ਵੀਡੀਓ 

ਫੈਨਜ਼ ਗਾਇਕਾ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਲੋਕ ਸੁਨੰਦਾ ਸ਼ਰਮਾ ਦੀ ਇਸ ਵੀਡੀਓ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਗਾਇਕਾ ਦੀ ਤਰੀਫਾਂ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਮਲਟੀ ਟੈਲੈਂਟਿਡ ਕੁੜੀ।' ਇੱਕ ਨੇ ਲਿਖਿਆ ਕਿ ਸਾਨੂੰ ਸਭ ਨੂੰ ਆਪਣੀ ਜ਼ਿੰਦਗੀ ਇਸੇ ਤਰ੍ਹਾਂ ਖੁਸ਼ਮਿਜ਼ਾਜ ਤਰੀਕੇ ਨਾਲ ਜਿਉਣੀ ਚਾਹੀਦੀ ਹੈ।


Related Post