ਸੁਨੰਦਾ ਸ਼ਰਮਾ (Sunanda Sharma) ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ (Singer) ਹੈ । ਸੁਨੰਦਾ ਆਪਣੀ ਵਧੀਆ ਗਾਇਕੀ ਦੇ ਨਾਲ ਨਾਲ ਆਪਣੇ ਚੁਲਬੁਲੇ ਅੰਦਾਜ਼ ਦੇ ਲਈ ਵੀ ਜਾਣੀ ਜਾਂਦੀ ਹੈ। ਉਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Funny Video) ਸਾਂਝਾ ਕੀਤਾ ਹੈ । ਜਿਸ ‘ਚ ਗਾਇਕਾ ਇੱਕ ਪਿੰਡ ਦੀ ਔਰਤ ਦੇ ਨਾਲ ਨਜ਼ਰ ਆ ਰਹੀ ਹੈ । ਸੁਨੰਦਾ ਸ਼ਰਮਾ ਇਸ ਬੀਬੀ ਤੋਂ ਗੀਤ ਵੀ ਸੁਣਦੀ ਹੈ । ਜਿਸ ਤੋਂ ਬਾਅਦ ਉਹ ਬੀਬੀ ਦੇ ਨਾਲ ਡੰਗਰਾਂ ਵਾਲੇ ਵਾੜੇ ‘ਚ ਗਿੱਧਾ ਪਾਉਂਦੀ ਹੋਈ ਵੀ ਦਿਖਾਈ ਦੇ ਰਹੀ ਹੈ। ਸੁਨੰਦਾ ਸ਼ਰਮਾ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।
/ptc-punjabi/media/media_files/WVgpurAMawO89AdLrArx.jpg)
ਹੋਰ ਪੜ੍ਹੋ : ਸਰਗੁਨ ਮਹਿਤਾ ਤੇ ਰਵੀ ਦੁਬੇ ਦੇ ਨਾਲ ਅੰਕਿਤਾ ਲੋਖੰਡੇ ਦੇ ਸਿਕਓਰਿਟੀ ਗਾਰਡ ਨੇ ਕੀਤੀ ਬਦਤਮੀਜ਼ੀ, ਵੀਡੀਓ ਹੋਇਆ ਵਾਇਰਲ
ਸੁਨੰਦਾ ਸ਼ਰਮਾ ਦਾ ਪੈੱਟਸ ਨਾਲ ਪਿਆਰ
ਸੁਨੰਦਾ ਸ਼ਰਮਾ ਜਿੱਥੇ ਆਪਣੇ ਮਸਤੀ ਭਰੇ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ। ਉੱਥੇ ਹੀ ਉਸ ਨੂੰ ਪੈੱਟਸ ਦੇ ਨਾਲ ਵੀ ਬਹੁਤ ਜ਼ਿਆਦਾ ਪਿਆਰ ਹੈ । ਉਸ ਨੇ ਕਈ ਕਿਊਟ ਕਤੂਰੇ ਪਾਲੇ ਹੋਏ ਹਨ । ਆਪਣੇ ਕਤੂਰਿਆਂ ਦੇ ਨਾਲ ਵੀ ਉਹ ਅਕਸਰ ਮਸਤੀ ਕਰਦੀ ਹੋਈ ਦਿਖਾਈ ਦਿੰਦੀ ਹੈ।
/ptc-punjabi/media/media_files/wRBwZxBNgB6GxAs01sAl.jpg)
ਸੁਨੰਦਾ ਸ਼ਰਮਾ ਦਾ ਵਰਕ ਫ੍ਰੰਟ
ਸੁਨੰਦਾ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਬਤੌਰ ਗਾਇਕਾ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਸ ਨੇ ਅਦਾਕਾਰੀ ਦੇ ਖੇਤਰ ‘ਚ ਵੀ ਪੈਰ ਧਰਿਆ ਅਤੇ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਸੱਜਣ ਸਿੰਘ ਰੰਗਰੂਟ’ ‘ਚ ਨਜ਼ਰ ਆਈ । ਜਲਦ ਹੀ ਉਹ ਇੱਕ ਹੋਰ ਫ਼ਿਲਮ ‘ਬੀਬੀ ਰਜਨੀ’ ‘ਚ ਦਿਖਾਈ ਦੇਵੇਗੀ ।ਇਸ ਫ਼ਿਲਮ ‘ਚ ਉਹ ਬੀਬੀ ਰਜਨੀ ਦਾ ਕਿਰਦਾਰ ਨਿਭਾਏਗੀ ।
View this post on Instagram
ਇਸ ਤੋਂ ਇਲਾਵਾ ਉਸ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਹੁਣ ਤੱਕ ਉਹ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੀ ਹੈ। ਜਿਸ ‘ਚ ਸੈਂਡਲ, ਚੰਡੀਗੜ੍ਹ ਕਾ ਛੋਕਰਾ, ਚੋਰੀ ਚੋਰੀ ਨੱਚਣਾ ਪਿਆ, ਮੇਰੀ ਮੰਮੀ ਨੂੰ ਪਸੰਦ ਨਈਓਂ ਤੂੰ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ ।