ਸੁਨੰਦਾ ਸ਼ਰਮਾ ਨੇ ਪਰਵੀਨ ਬੀਬੀ ਨੂੰ ਦੱਸਿਆ ਆਪਣੀ ਕਾਮਯਾਬੀ ਦਾ ਰਾਜ਼, ਵੇਖੋ ਵੀਡੀਓ
ਸੁਨੰਦਾ ਸ਼ਰਮਾ (Sunanda Sharma) ਆਪਣੀ ਮਸਤੀ ਭਰੇ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ । ਇਨ੍ਹੀਂ ਦਿਨੀਂ ਉਹ ਪਿੰਡ ‘ਚ ਸਮਾਂ ਬਿਤਾ ਰਹੀ ਹੈ । ਜਿੱਥੋਂ ਦੇ ਉਹ ਵੀਡੀਓ ਲਗਾਤਾਰ ਸਾਂਝੇ ਕਰ ਰਹੀ ਹੈ। ਉਸ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵੀਡੀਓ (Video Viral) ਸਾਂਝਾ ਕੀਤਾ ਹੈ। ਜਿਸ ‘ਚ ਉਹ ਦੱਸ ਰਹੀ ਹੈ ਕਿ ਤੁਸੀਂ ਮਸ਼ਹੂਰ ਹੋ ਗਏ ਹੋ । ਮੇਰਾ ਵੀ ਇੱਕ ਵੀਡੀਓ ਇਸੇ ਤਰ੍ਹਾਂ ਵਾਇਰਲ ਹੋਇਆ ਸੀ।ਜਿਸ ਤੋਂ ਬਾਅਦ ਗਾਇਕਾ ਬੀਬੀ ਨੂੰ ਗੀਤ ਵੀ ਸੁਣਾਉਂਦੀ ਹੈ।
/ptc-punjabi/media/media_files/EznsQROgLs6fEj31wnVD.jpg)
ਹੋਰ ਪੜ੍ਹੋ : ‘ਅਮਰ ਸਿੰਘ ਚਮਕੀਲਾ’ ਫ਼ਿਲਮ ਦਾ ਟ੍ਰੇਲਰ ਹੋਇਆ ਰਿਲੀਜ਼, ਦਿਲਜੀਤ ਦੋਸਾਂਝ ਦਾ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ
ਸੁਨੰਦਾ ਸ਼ਰਮਾ ਨੇ ਬੀਤੇ ਦਿਨ ਸਾਂਝਾ ਕੀਤਾ ਸੀ ਵੀਡੀਓ
ਗਾਇਕਾ ਸੁਨੰਦਾ ਸ਼ਰਮਾ ਨੇ ਬੀਤੇ ਦਿਨ ਵੀ ਇੱਕ ਵੀਡੀਓ ਸਾਂਝਾ ਕੀਤਾ ਸੀ । ਜਿਸ ‘ਚ ਉਹ ਪਰਵੀਨ ਬੀਬੀ ਦੇ ਨਾਲ ਮਸਤੀ ਕਰਦੀ ਹੋਈ ਨਜ਼ਰ ਆਈ ਸੀ । ਇਸ ਵੀਡੀਓ ‘ਚ ਪਰਵੀਨ ਬੀਬੀ ਤੋਂ ਗਾਣੇ ਸੁਣਦੀ ਹੋਈ ਨਜ਼ਰ ਆਈ ਸੀ ।
/ptc-punjabi/media/media_files/wRBwZxBNgB6GxAs01sAl.jpg)
ਸੁਨੰਦਾ ਸ਼ਰਮਾ ਦਾ ਵਰਕ ਫ੍ਰੰਟ
ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਸੁਨੰਦਾ ਸ਼ਰਮਾ ਨੇ ਅਨੇਕਾਂ ਹੀ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਮੇਰੀ ਮੰਮੀ ਪਸੰਦ ਨਹੀਂਓ ਤੂੰ, ਚੰਡੀਗੜ੍ਹ ਦਾ ਛੋਕਰਾ, ਸੈਂਡਲ, ਚੋਰੀ ਚੋਰੀ ਨੱਚਣਾ ਪਿਆ, ਬੁਲੈਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਇਸ ਤੋਂ ਇਲਾਵਾ ਹੋਰ ਵੀ ਕਈ ਗੀਤ ਉਨ੍ਹਾਂ ਨੇ ਗਾਏ ਹਨ ।
View this post on Instagram
ਅਦਾਕਾਰੀ ਵੀ ਕਰ ਚੁੱਕੀ ਹੈ ਗਾਇਕਾ
ਸੁਨੰਦਾ ਸ਼ਰਮਾ ਗਾਇਕੀ ਦੇ ਨਾਲ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ ਅਤੇ ਕੁਝ ਸਮਾਂ ਪਹਿਲਾਂ ਦਿਲਜੀਤ ਦੇ ਨਾਲ ਉਨ੍ਹਾਂ ਨੇ ਇੱਕ ਫ਼ਿਲਮ ਵੀ ਕੀਤੀ ਸੀ।
View this post on Instagram
ਸੁਨੰਦਾ ਹੈ ਖਾਣਾ ਬਨਾਉਣ ਦੀ ਸ਼ੁਕੀਨ
ਸੁਨੰਦਾ ਸ਼ਰਮਾ ਜਿੱਥੇ ਗਾਇਕੀ ਲਈ ਮਸ਼ਹੂਰ ਹੈ। ਉੱਥੇ ਹੀ ਕਿਚਨ ‘ਚ ਵੀ ਉਹ ਹੱਥ ਅਜ਼ਮਾਉਂਦੀ ਨਜ਼ਰ ਆਉਂਦੀ ਹੈ । ਉਹ ਅਕਸਰ ਕਿਚਨ ‘ਚ ਵੱਖ ਵੱਖ ਤਰ੍ਹਾਂ ਦੇ ਪਕਵਾਨ ਬਣਾਉਂਦੀ ਦਿਖਾਈ ਦਿੰਦੀ ਹੈ।