ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੀ ਪਰਿਵਾਰ ਨਾਲ ਤਸਵੀਰ ਆਈ ਸਾਹਮਣੇ, ਦੋ ਬੱਚਿਆਂ ਦੀ ਮਾਂ ਹੈ ਕੁਲਵਿੰਦਰ ਕੌਰ
ਕੁਲਵਿੰਦਰ ਕੌਰ ਦੀ ਉਸ ਦੇ ਪਰਿਵਾਰ ਦੇ ਨਾਲ ਤਸਵੀਰ ਸਾਹਮਣੇ ਆਈ ਹੈ। ਜਿਸ ‘ਚ ਉਹ ਆਪਣੇ ਬੱਚਿਆਂ ਤੇ ਪਤੀ ਦੇ ਨਾਲ ਨਜ਼ਰ ਆ ਰਹੀ ਹੈ। ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕੁਲਵਿੰਦਰ ਆਪਣੇ ਪਤੀ ਦੇ ਨਾਲ ਦਿਖਾਈ ਦੇ ਰਹੀ ਹੈ ਅਤੇ ਉਸ ਦੀ ਗੋਦ ‘ਚ ਇੱਕ ਬੱਚਾ ਹੈ।
ਕੁਲਵਿੰਦਰ ਕੌਰ (Kulwinder Kaur) ਦੀ ਉਸ ਦੇ ਪਰਿਵਾਰ ਦੇ ਨਾਲ ਤਸਵੀਰ ਸਾਹਮਣੇ ਆਈ ਹੈ। ਜਿਸ ‘ਚ ਉਹ ਆਪਣੇ ਬੱਚਿਆਂ ਤੇ ਪਤੀ ਦੇ ਨਾਲ ਨਜ਼ਰ ਆ ਰਹੀ ਹੈ। ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕੁਲਵਿੰਦਰ ਆਪਣੇ ਪਤੀ ਦੇ ਨਾਲ ਦਿਖਾਈ ਦੇ ਰਹੀ ਹੈ ਅਤੇ ਉਸ ਦੀ ਗੋਦ ‘ਚ ਇੱਕ ਬੱਚਾ ਹੈ। ਜਦੋਂਕਿ ਦੂਜੇ ਬੱਚੇ ਨੂੰ ਉਸ ਦੇ ਪਤੀ ਨੇ ਆਪਣੀ ਗੋਦ ‘ਚ ਚੁੱਕਿਆ ਹੋਇਆ ਹੈ। ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਵੀ ਇਸ ਤਸਵੀਰ ‘ਤੇ ਕਮੈਂਟ ਕਰਦੇ ਹੋਏ ਇਸ ਭੈਣ ਦੀ ਸਪੋਟ ਕਰ ਰਹੇ ਹਨ ।
ਹੋਰ ਪੜ੍ਹੋ : ਅੱਜ ਹੈ ਪੰਜਾਬੀ ਗਾਇਕ ਖ਼ਾਨ ਸਾਬ ਦਾ ਜਨਮ ਦਿਨ, ਜਨਮ ਦਿਨ ‘ਤੇ ਫੈਨਸ ਵੀ ਦੇ ਰਹੇ ਵਧਾਈ
ਬੀਤੇ ਦਿਨ ਚੰਡੀਗੜ੍ਹ ਏਅਰਪੋਰਟ ‘ਤੇ ਮਾਰਿਆ ਸੀ ਥੱਪੜ
ਕੰਗਨਾ ਰਣੌਤ ਨੂੰ ਕੁਲਵਿੰਦਰ ਕੌਰ ਨੇ ਬੀਤੇ ਦਿਨ ਥੱਪੜ ਮਾਰਿਆ ਸੀ । ਇਸ ਤੋਂ ਬਾਅਦ ਕੁਲਵਿੰਦਰ ਨੇ ਕਿਹਾ ਸੀ ਕਿ ਕੰਗਨਾ ਨੇ ਕਿਸਾਨ ਅੰਦੋਲਨ ਦੇ ਦੌਰਾਨ ਕਿਸਾਨਾਂ ਖ਼ਿਲਾਫ ਬਿਆਨਬਾਜ਼ੀ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਸੌ ਸੌ ਰੁਪਏ ਲੈ ਕੇ ਦਿਹਾੜੀ ‘ਤੇ ਆਈਆਂ ਹਨ । ਉਸ ਵੇਲੇ ਮੇਰੀ ਮਾਂ ਵੀ ਧਰਨੇ ‘ਤੇ ਬੈਠੀ ਸੀ ।

ਜਿਸ ਤੋਂ ਬਾਅਦ ਕੁਲਵਿੰਦਰ ਦਾ ਕਪੂਰਥਲਾ ਸਥਿਤ ਪਰਿਵਾਰ ਵੀ ਸਾਹਮਣੇ ਆਇਆ ਸੀ । ਪਰਿਵਾਰ ਨੇ ਆਪਣੀ ਧੀ ਦਾ ਸਮਰਥਨ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੀ ਧੀ ਅਜਿਹਾ ਕਰ ਹੀ ਨਹੀਂ ਸਕਦੀ ।