ਫ਼ਿਲਮ ‘ਜੱਟੂ ਨਿੱਖਟੂ’ ਦੀ ਟੀਮ ਪਹੁੰਚੀ ਅੰਮ੍ਰਿਤਸਰ, ਤਸਵੀਰਾਂ ਆਈਆਂ ਸਹਾਮਣੇ
ਪੰਜਾਬੀ ਇੰਡਸਟਰੀ ‘ਚ ਆਏ ਦਿਨ ਨਵੇਂ ਨਵੇਂ ਵਿਸ਼ਿਆਂ ‘ਤੇ ਫ਼ਿਲਮਾਂ ਬਣ ਰਹੀਆਂ ਹਨ । ‘ਜੱਟੂ ਨਿੱਖਟੂ’ ਨਾਂਅ ਦੇ ਟਾਈਟਲ ਹੇਠ ਫ਼ਿਲਮ ਦੀ ਸਟਾਰ ਕਾਸਟ ਅੰਮ੍ਰਿਤਸਰ ‘ਚ ਪਹੁੰਚੀ ।ਮੀਡੀਆ ਦੇ ਨਾਲ ਮੁਖਾਤਿਬ ਹੁੰਦੇ ਹੋਏ ਫ਼ਿਲਮ ਦੀ ਸਟਾਰਕਾਸਟ ਨੇ ਕੁਝ ਗੱਲਾਂ ਸਾਂਝੀਆਂ ਕੀਤੀਆਂ ।
ਪੰਜਾਬੀ ਇੰਡਸਟਰੀ ‘ਚ ਆਏ ਦਿਨ ਨਵੇਂ ਨਵੇਂ ਵਿਸ਼ਿਆਂ ‘ਤੇ ਫ਼ਿਲਮਾਂ ਬਣ ਰਹੀਆਂ ਹਨ । ‘ਜੱਟੂ ਨਿੱਖਟੂ’ (Jattu Nikhattu)ਨਾਂਅ ਦੇ ਟਾਈਟਲ ਹੇਠ ਫ਼ਿਲਮ ਦੀ ਸਟਾਰ ਕਾਸਟ ਅੰਮ੍ਰਿਤਸਰ ‘ਚ ਪਹੁੰਚੀ ।ਮੀਡੀਆ ਦੇ ਨਾਲ ਮੁਖਾਤਿਬ ਹੁੰਦੇ ਹੋਏ ਫ਼ਿਲਮ ਦੀ ਸਟਾਰਕਾਸਟ ਨੇ ਕੁਝ ਗੱਲਾਂ ਸਾਂਝੀਆਂ ਕੀਤੀਆਂ । ਇਹ ਫ਼ਿਲਮ ਓਟੀਟੀ ‘ਤੇ ਰਿਲੀਜ਼ ਹੋ ਚੁੱਕੀ ਹੈ ਅਤੇ ਫ਼ਿਲਮ ਦੇ ਅਦਾਕਾਰਾਂ ਨੇ ਇਸ ਫ਼ਿਲਮ ਨੂੰ ਵੇਖਣ ਦੀ ਅਪੀਲ ਕੀਤੀ ਹੈ ।
-(1280-×-720px)_b982d41c66b611109b70ff0fdc4c8513_1280X720.webp)
ਹੋਰ ਪੜ੍ਹੋ : ਮਨਕਿਰਤ ਔਲਖ ਨੇ ਸਾਂਝੀ ਕੀਤੀ ਭਾਵੁਕ ਪੋਸਟ, ਕਿਹਾ ‘ਹੁਣ ਇੱਥੇ ਜਿਉਣ ਦਾ ਜੀ ਨਹੀਂ ਕਰਦਾ, ਸਭ ਫੇਕ….’
ਫ਼ਿਲਮ ਦੇ ਹੀਰੋ ਅਰਵਿੰਦਰ ਸਿੰਘ ਨੇ ਦੱਸਿਆ, ਫਿਲਮ ਦੇ ਪ੍ਰੋਡਿਊਸਰ ਮਨਮੋਹਨ ਸਿੰਘ ਵੱਲੋਂ, ਜਿਨ੍ਹਾਂ ਦੀ ਆਪਣੀ ਅਸਲ ਜਿੰਦਗੀ ਤੇ ਇਹ ਅਧਾਰਿਤ ਹੈ, ਆਮ ਆਦਮੀ ਦੀ ਬਾਇਓਗ੍ਰਾਫੀ ਹੈ, ਫਿਲਮ ਵਿੱਚ ਜੱਟੂ ਨਾਂ ਦਾ ਲੜਕਾ ਜਿਸ ਨੂੰ ਕਿ ਉਸਦੇ ਮਾਂ ਬਾਪ ‘ਜੱਟੂ ਨਿੱਖਟੂ’ ਕਹਿ ਕੇ ਬੁਲਾਉਂਦੇ ਹਨ, ਕਿਵੇਂ ਜੀਵਨ ਦੇ ਸੰਘਰਸ਼ ਦਿਆਂ ਪੌੜੀਆਂ ਚੜ ਕੇ ਅੱਗੇ ਤੱਕ ਪਹੁੰਚਦਾ ਹੈ । ਉਸ ਉਤਾਰ ਚੜ੍ਹਾਅ ਦੀ ਅਸਲ ਕਹਾਣੀ ਤੇ ਇਹ ਫਿਲਮ ਬਣਾਈ ਗਈ ਹੈ।
-(1280-×-720px)-(1)_880e0bfcf1d4db8ebf8c68e678239ee7_1280X720.webp)
ਫਿਲਮ ਦੀ ਹੀਰੋਇਨ ਦਿਵਜੋਤ ਕੌਰ ਨੇ ਦੱਸਿਆ ਕਿ ਉਹ ਪਿਛਲੇ ਕਈ ਵਰ੍ਹਿਆਂ ਤੋਂ ਥੀਏਟਰ ਵਿੱਚ ਆਪਣੀ ਪ੍ਰਫੋਰਮੈਂਸ ਦੇ ਰਹੇ ਹਨ ਅਤੇ ਉਨ੍ਹਾਂ ਦੇ ਸਾਥੀ ਫਿਲਮ ਦੇ ਹੀਰੋ ਅਰਵਿੰਦਰ ਸਿੰਘ ਵੀ ਥੀਏਟਰ ਬੈਕਗਰਾਉਂਡ ਨਾਲ ਸਬੰਧ ਰੱਖਦੇ ਹਨ। ਪਰ ਸਿਨੇਮਾ ਜਾਂ ਫਿਰ ਵੱਡੇ ਪੱਧਰ ਤੇ ਆਉਣਾ ਹਰ ਇੱਕ ਥੀਏਟਰ ਅਦਾਕਾਰ ਦਾ ਸੁਪਨਾ ਹੁੰਦਾ ਹੈ।
-(1280-×-720px)-(2)_de705434080af079698b87e37fcb88d6_1280X720.webp)
ਉਹਨਾਂ ਕਿਹਾ ਕਿ ਅੱਜ ਉਨ੍ਹਾਂ ਦਾ ਸੁਪਨਾ ਪੂਰਾ ਹੋਇਆ ਹੈ, ਅਤੇ ਜਿਹੜੇ ਅਦਾਕਾਰ ਥੀਏਟਰ ਨਾਲ ਜੁੜੇ ਹਨ, ਉਨ੍ਹਾਂ ਨੂੰ ਆਪਣੇ ਸੁਪਨਿਆਂ ਨੂੰ ਫਾਲੋ ਕਰਨਾ ਨਹੀਂ ਛੱਡਣਾ ਚਾਹੀਦਾ ।ਸੀਨੀਅਰ ਅਦਾਕਾਰ ਤਰਸੇਮ ਪੌਲ ਨੇ ਦੱਸਿਆ ਕਿ ਫ਼ਿਲਮ ਵਿੱਚ ਜਵਾਨੀ ਵਾਲਾ ਰੋਲ, ਅਤੇ ਫਿਲਮ ਦੇ ਹੀਰੋ ਅਰਵਿੰਦਰ ਸਿੰਘ ਵਲੋਂ ਨਿਭਾਇਆ ਗਿਆ ਹੈ ਅਤੇ ਅਗਲਾ ਰੋਲ ਉਹਨਾਂ ਨੇ ਨਿਭਾਇਆ ।