ਹਰੀਸ਼ ਵਰਮਾ ਤੇ ਸਿੰਮੀ ਚਾਹਲ ਦੀ ਫ਼ਿਲਮ ‘ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ’ ਦਾ ਟ੍ਰੇਲਰ ਰਿਲੀਜ਼

ਹਰੀਸ਼ ਵਰਮਾ ਅਤੇ ਸਿੰਮੀ ਚਾਹਲ ਦੀ ਫ਼ਿਲਮ ‘ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ’ ਦਾ ਮਜ਼ੇਦਾਰ ਟ੍ਰੁੇਲਰ ਰਿਲੀਜ਼ ਹੋ ਚੁੱਕਿਆ ਹੈ ।ਇਸ ਫ਼ਿਲਮ ਦਾ ਟ੍ਰੇਲਰ ਬਹੁਤ ਹੀ ਦਿਲਚਸਪ ਹੈ ਅਤੇ ਹਰੀਸ਼ ਅਤੇ ਸਿੰਮੀ ਚਾਹਲ ਦੇ ਦਾਦਾ ਦਾਦੀ ਦੀ ਮੌਤ ਤੋਂ ਬਾਅਦ ਕਹਾਣੀ ਬਹੁਤ ਹੀ ਦਿਲਚਸਪ ਮੋੜ ਲੈਂਦੀ ਹੈ ।

By  Shaminder June 30th 2023 09:08 AM

ਹਰੀਸ਼ ਵਰਮਾ (Harish Verma) ਅਤੇ ਸਿੰਮੀ ਚਾਹਲ (Simi Chahal)ਦੀ ਫ਼ਿਲਮ ‘ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ’ ਦਾ ਮਜ਼ੇਦਾਰ ਟ੍ਰੁੇਲਰ ਰਿਲੀਜ਼ ਹੋ ਚੁੱਕਿਆ ਹੈ ।ਇਸ ਫ਼ਿਲਮ ਦਾ ਟ੍ਰੇਲਰ ਬਹੁਤ ਹੀ ਦਿਲਚਸਪ ਹੈ ਅਤੇ ਹਰੀਸ਼ ਅਤੇ ਸਿੰਮੀ ਚਾਹਲ ਦੇ ਦਾਦਾ ਦਾਦੀ ਦੀ ਮੌਤ ਤੋਂ ਬਾਅਦ ਕਹਾਣੀ ਬਹੁਤ ਹੀ ਦਿਲਚਸਪ ਮੋੜ ਲੈਂਦੀ ਹੈ । ਹਰੀਸ਼ ਵਰਮਾ ਨੂੰ ਸਿੰਮੀ ਚਾਹਲ ਦੀ ਦਾਦੀ ਦੀ ਆਤਮਾ ਦਿਖਾਈ ਦੇਣ ਲੱਗ ਪੈਂਦੀ ਹੈ ।


ਹੋਰ ਪੜ੍ਹੋ : ਸਤੀਸ਼ ਸ਼ਾਹ ਇੱਕ ਅਜਿਹਾ ਅਦਾਕਾਰ ਜਿਸ ਨੂੰ ‘ਲਾਸ਼’ ਬਣ ਕੇ ਮਿਲੀ ਪਛਾਣ, 200 ਤੋਂ ਜ਼ਿਆਦਾ ਟੀਵੀ ਸੀਰੀਅਲਸ ‘ਚ ਕੀਤਾ ਕੰਮ

ਜਿਸ ਤੋਂ ਬਾਅਦ ਕਹਾਣੀ ‘ਚ ਨਵਾਂ ਟਵਿਸਟ ਆਉਂਦਾ ਹੈ । ਸੋਸ਼ਲ ਮੀਡੀਆ ‘ਤੇ ਫ਼ਿਲਮ ਦੇ ਟ੍ਰੇਲਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਦਰਸ਼ਕਾਂ ਦੇ ਵੱਲੋਂ ਬੇਸਬਰੀ ਦੇ ਨਾਲ ਫ਼ਿਲਮ  ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ । 


ਸਿੰਮੀ ਚਾਹਲ ਅਤੇ ਹਰੀਸ਼ ਵਰਮਾ ਦੀ ਜੋੜੀ ਕਰ ਚੁੱਕੀ ਹੈ ਕੰਮ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਹਰੀਸ਼ ਵਰਮਾ ਅਤੇ ਸਿੰਮੀ ਚਾਹਲ ‘ਗੋਲਕ, ਬੁਗਨੀ ਬੈਂਕ ਤੇ ਬਟੂਆ’ ‘ਚ ਕੰਮ ਕਰ ਚੁੱਕੇ ਹਨ । ਇਸ ਫ਼ਿਲਮ ‘ਚ ਦੋਵਾਂ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।


ਇਸ ਤੋਂ ਇਲਾਵਾ ਸਿੰਮੀ ਚਾਹਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਜਿਸ ‘ਚ ‘ਰੱਬ ਦਾ ਰੇਡੀਓ’, ‘ਲਾਈਏ ਜੇ ਯਾਰੀਆਂ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । 

View this post on Instagram

A post shared by ਸਿੰਮੀ ਚਾਹਲ (Simi Chahal) (@simichahal9)


Related Post