ਤਸਵੀਰ ‘ਚ ਪਰਿਵਾਰ ਦੇ ਨਾਲ ਨਜ਼ਰ ਆ ਰਿਹਾ ਇਹ ਬੱਚਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !

ਸੋਸ਼ਲ ਮੀਡੀਆ ‘ਤੇ ਆਏ ਦਿਨ ਪੰਜਾਬੀ ਸਿਤਾਰਿਆਂ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਹੁਣ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨੇ ਬਹੁਤ ਹੀ ਘੱਟ ਉਮਰ ‘ਚ ਇਸ ਦੁਨੀਆ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ ਹੈ ।

By  Shaminder June 2nd 2023 11:06 AM

ਸੋਸ਼ਲ ਮੀਡੀਆ ‘ਤੇ ਆਏ ਦਿਨ ਪੰਜਾਬੀ ਸਿਤਾਰਿਆਂ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਹੁਣ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨੇ ਬਹੁਤ ਹੀ ਘੱਟ ਉਮਰ ‘ਚ ਇਸ ਦੁਨੀਆ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ ਹੈ । ਜਿਸ ਨੇ ਆਪਣੇ ਮਾਪਿਆਂ ਦੇ ਨਾਲ-ਨਾਲ ਆਪਣੇ ਪਿੰਡ ਦਾ ਨਾਂਅ ਵੀ ਦੁਨੀਆ ਭਰ ‘ਚ ਪਹੁੰਚਾ ਦਿੱਤਾ ਹੈ ।


ਹੋਰ ਪੜ੍ਹੋ  : ਸ਼ਿਲਪਾ ਸ਼ੈੱਟੀ ਆਪਣੀ ਧੀ ਦੇ ਨਾਲ ਖੇਤਾਂ ਚੋਂ ਫਲ ਤੋੜਦੀ ਆਈ ਨਜ਼ਰ, ਅਦਾਕਾਰਾ ਨੇ ਵੀਡੀਓ ਕੀਤਾ ਸਾਂਝਾ

ਪੰਜਾਬੀ ਇੰਡਸਟਰੀ ਦਾ ਇਹ ਮਸ਼ਹੂਰ ਸਿਤਾਰਾ ਬੇਸ਼ੱਕ ਸਾਡੇ ਦਰਮਿਆਨ ਮੌਜੂਦ ਨਹੀਂ ਹੈ ।ਪਰ ਉਹ ਆਪਣੇ ਗੀਤਾਂ ਅਤੇ ਲੇਖਣੀ ਦੇ ਨਾਲ ਅਜਿਹੀ ਛਾਪ ਛੱਡ ਗਿਆ ਹੈ ਜੋ ਰਹਿੰਦੀ ਦੁਨੀਆ ਤੱਕ ਰਹੇਗੀ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਇੰਡਸਟਰੀ ਦੇ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ (Sidhu Moose wala) ਦੀ । ਜਿਸ ਦੀ  ਬਰਸੀ 29 ਮਈ ਨੂੰ ਮਨਾਈ ਗਈ ਹੈ ।


ਉਸ ਦੇ ਬਚਪਨ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਉਸ ਦਾ ਪੂਰਾ ਪਰਿਵਾਰ ਨਜ਼ਰ ਆ ਰਿਹਾ ਹੈ । ਇਹ ਤਸਵੀਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਹੈ । ਜਿਸ ‘ਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਅਤੇ ਮਾਤਾ ਚਰਨ ਕੌਰ ਵੀ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਹ ਤਸਵੀਰ ਵਾਇਰਲ ਹੋ ਰਹੀ ਹੈ ।

 

ਸਿੱਧੂ ਮੂਸੇਵਾਲਾ ਨੇ ਦਿੱਤੇ ਕਈ ਹਿੱਟ ਗੀਤ

ਸਿੱਧੂ ਮੂਸੇਵਾਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਛੋਟੇ ਜਿਹੇ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਨ । ਉਹ ਜਿੱਥੇ ਵਧੀਆ ਗਾਇਕੀ ਅਤੇ ਆਵਾਜ਼ ਦਾ ਮਾਲਕ ਸੀ । ਉਸਦੀ ਲੇਖਣੀ ਵੀ ਬਾਕਮਾਲ ਸੀ ।ਉਹ ਆਪਣੇ ਗੀਤਾਂ ‘ਚ ਆਪਣੇ ਵਿਰੋਧੀਆਂ ਨੂੰ ਜਵਾਬ ਦਿੰਦਾ ਹੋਇਆ ਨਜ਼ਰ ਆਉਂਦਾ ਸੀ । 

  View this post on Instagram

A post shared by Sidhu Moosewala (ਮੂਸੇ ਆਲਾ) (@sidhu_moosewala)





Related Post