ਤਸਵੀਰ ‘ਚ ਨਜ਼ਰ ਆ ਰਹੀ ਇਹ ਬੱਚੀ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ, ਕੀ ਤੁਸੀਂ ਪਛਾਣਿਆ !

ਪੰਜਾਬੀ ਇੰਡਸਟਰੀ ‘ਚ ਆਏ ਦਿਨ ਨਵੇਂ ਨਵੇਂ ਚਿਹਰਿਆਂ ਦੀ ਐਂਟਰੀ ਹੋ ਰਹੀ ਹੈ । ਪੰਜਾਬੀ ਇੰਡਸਟਰੀ ਲਗਾਤਾਰ ਤਰੱਕੀ ਦੀਆਂ ਲੀਹਾਂ ‘ਤੇ ਅੱਗੇ ਵਧ ਰਹੀ ਹੈ । ਪਰ ਕੁਝ ਸਿਤਾਰੇ ਅਜਿਹੇ ਨੇ, ਜੋ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਹੁਣ ਤੱਕ ਇੰਡਸਟਰੀ ‘ਚ ਕੰਮ ਕਰ ਰਹੇ ਹਨ ।

By  Shaminder June 8th 2023 10:07 AM

ਪੰਜਾਬੀ ਇੰਡਸਟਰੀ ‘ਚ ਆਏ ਦਿਨ ਨਵੇਂ ਨਵੇਂ ਚਿਹਰਿਆਂ ਦੀ ਐਂਟਰੀ ਹੋ ਰਹੀ ਹੈ । ਪੰਜਾਬੀ ਇੰਡਸਟਰੀ (Punjabi Industry) ਲਗਾਤਾਰ ਤਰੱਕੀ ਦੀਆਂ ਲੀਹਾਂ ‘ਤੇ ਅੱਗੇ ਵਧ ਰਹੀ ਹੈ । ਪਰ ਕੁਝ ਸਿਤਾਰੇ ਅਜਿਹੇ ਨੇ, ਜੋ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਹੁਣ ਤੱਕ ਇੰਡਸਟਰੀ ‘ਚ  ਕੰਮ ਕਰ ਰਹੇ  ਹਨ । ਇਨ੍ਹਾਂ ਸਿਤਾਰਿਆਂ ਦੇ ਬਾਰੇ ਜਾਨਣ ਬਾਰੇ ਉਨ੍ਹਾਂ ਦੇ ਫੈਨਸ ਨੂੰ ਬੜੀ ਦਿਲਚਸਪੀ ਹੁੰਦੀ ਹੈ ।


ਹੋਰ ਪੜ੍ਹੋ : ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫ਼ਿਲਮ ਗਦਰ-2 ਨੂੰ ਲੈ ਕੇ ਵਿਵਾਦ, ਐੱਸਜੀਪੀਸੀ ਨੇ ਜਤਾਇਆ ਇਤਰਾਜ਼

ਖ਼ਾਸ ਕਰਕੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੇ ਬਾਰੇ ਜਾਣਨ ਬਾਰੇ ਉਨ੍ਹਾਂ ਦੇ ਫੈਨਸ ਜਾਨਣ ਦੇ ਲਈ ਬਹੁਤ ਹੀ ਜ਼ਿਆਦਾ ਐਕਸਾਈਟਡ ਹੁੰਦੇ ਹਨ ।ਉਨ੍ਹਾਂ ਦੇ ਪਸੰਦੀਦਾ ਸਿਤਾਰੇ ਕੀ ਖਾਂਦੇ ਹਨ । ਉਨ੍ਹਾਂ ਦੀ ਰੂਚੀ ਕਿਸ ਚੀਜ਼ ‘ਚ ਹੈ ਅਤੇ ਉਨ੍ਹਾਂ ਦਾ ਰਹਿਣ ਸਹਿਣ ਕਿਵੇਂ ਦਾ ਹੈ ਅਤੇ ਉਹ ਬਚਪਨ ‘ਚ ਕਿਸ ਤਰ੍ਹਾਂ ਦੇ ਦਿਖਾਈ ਦਿੰਦੇ ਸਨ ।


View this post on Instagram

A post shared by Satwinder Bitti (@satwinder_bitti)


ਇਹ ਸਭ ਕੁਝ ਜਾਨਣ ਦੇ ਲਈ ਫੈਨਸ ਬਹੁਤ ਜ਼ਿਆਦਾ ਐਕਸਾਈਟਡ ਹੁੰਦੇ ਹਨ । ਅੱਜ ਅਸੀਂ ਪੰਜਾਬੀ ਇੰਡਸਟਰੀ ਦੀ ਇੱਕ ਅਜਿਹੀ ਹੀ ਕਲਾਕਾਰ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਆਪਣੀ ਬੁਲੰਦ ਆਵਾਜ਼ ਦੇ ਲਈ ਜਾਣੀ ਜਾਂਦੀ ਇਹ ਗਾਇਕਾ ਅੱਜ ਵੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੀ ਹੈ । ਅਸੀਂ ਗੱਲ ਕਰ ਰਹੇ ਹਾਂ ਗਾਇਕਾ ਸਤਵਿੰਦਰ ਬਿੱਟੀ ਦੀ । ਜਿਨ੍ਹਾਂ ਦੀ ਬਚਪਨ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ।


ਗਾਇਕੀ ਪ੍ਰਤੀ ਬਚਪਨ ਤੋਂ ਹੀ ਸੀ ਮੋਹ 

ਸਤਵਿੰਦਰ ਬਿੱਟੀ ਦੀ ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਨੇ ਹੱਥ ‘ਚ ਮਾਈਕ ਫੜਿਆ ਹੋਇਆ ਹੈ ਅਤੇ ਉਹ ਕੁਝ ਕਾਗਜ਼ ‘ਤੇ ਲਿਖਿਆ ਪੜ੍ਹ ਕੇ ਸੁਣਾ ਰਹੀ ਹੈ ਜਦੋਂਕਿ ਇੱਕ ਸ਼ਖਸ ਉਨ੍ਹਾਂ ਦੇ ਨਾਲ ਮਾਈਕ ਨੂੰ ਫੜੇ ਹੋਏ ਨਜ਼ਰ ਆ ਰਿਹਾ ਹੈ । 

View this post on Instagram

A post shared by Satwinder Bitti (@satwinder_bitti)



Related Post