ਕੰਠ ਕਲੇਰ ਦਾ ਅੱਜ ਹੈ ਜਨਮ ਦਿਨ, ਜਾਣੋ ਕਿਵੇਂ ਹਰਵਿੰਦਰ ਸਿੰਘ ਤੋਂ ਬਣੇ ਕੰਠ ਕਲੇਰ

ਕੰਠ ਕਲੇਰ ਦਾ ਅਸਲ ਨਾਮ ਹਰਵਿੰਦਰ ਸਿੰਘ ਕਲੇਰ ਹੈ । ਪਰ ਇੰਡਸਟਰੀ ‘ਚ ਕੰਠ ਕਲੇਰ ਦੇ ਨਾਂਅ ਨਾਲ ਮਸ਼ਹੂਰ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

By  Shaminder May 7th 2023 07:00 AM -- Updated: May 7th 2023 07:01 AM

ਕੰਠ ਕਲੇਰ (Kanth Kaler) ਦਾ ਅੱਜ ਜਨਮ ਦਿਨ (Birthday) ਹੈ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ। ਕੰਠ ਕਲੇਰ ਦਾ ਅਸਲ ਨਾਮ ਹਰਵਿੰਦਰ ਸਿੰਘ ਕਲੇਰ ਹੈ । ਪਰ ਇੰਡਸਟਰੀ ‘ਚ ਕੰਠ ਕਲੇਰ ਦੇ ਨਾਂਅ ਨਾਲ ਮਸ਼ਹੂਰ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।


ਹੋਰ ਪੜ੍ਹੋ :  ਗੀਤਕਾਰ ਹਰਮਨਜੀਤ ਦੇ ਘਰ ਧੀ ਨੇ ਲਿਆ ਜਨਮ, ਗੁੱਡ ਨਿਊਜ਼ ਪ੍ਰਸ਼ੰਸਕਾਂ ਦੇ ਨਾਲ ਕੀਤੀ ਸਾਂਝੀ

ਜਿਸ ‘ਚ ‘ਕਾਸ਼ ਕਿਤੇ ਉਹ ਬੀਤੇ ਵੇਲੇ ਮੁੜ ਆਵਣ’, ‘ਅਸੀਂ ਕਿਹੜਾ ਤੇਰੇ ਬਿਨ੍ਹਾਂ ਮਰ ਚੱਲੇ ਆਂ’, ‘ਉਡੀਕਾਂ’, ‘ਤੇਰੀ ਯਾਦ’ ਸਣੇ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਸੈਡ ਸੌਂਗਸ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । 

ਕਲੇਰ ਕੰਠ ਨੇ ਗਾਏ ਕਈ ਧਾਰਮਿਕ ਗੀਤ 

ਕਲੇਰ ਕੰਠ ਨੇ ਜਿੱਥੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉੱਥੇ ਹੀ ਆਪਣੀ ਆਵਾਜ਼ ‘ਚ ਉਨ੍ਹਾਂ ਨੇ ਕਈ ਧਾਰਮਿਕ ਗੀਤ ਵੀ ਗਾਏ ਹਨ । ਜਿਸ ‘ਚ ਮੇਰੀ ਅਰਜ਼ੀ, ਗੁਰਾਂ ਨੇ ਮੇਰੀ ਬਾਂਹ ਫੜ ਲਈ, ਮੇਰੇ ਮਨ ਵਿੱਚ ਸਣੇ ਕਈ ਧਾਰਮਿਕ ਗੀਤ ਹਨ । ਜੋ ਕਿ ਸਰੋਤਿਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ । 


  ਮੁਰਾਦ ਸ਼ਾਹ ਦਰਗਾਹ ਤੋਂ ਮਿਲਿਆ ‘ਕੰਠ ਕਲੇਰ’ ਨਾਂਅ 

ਕੰਠ ਕਲੇਰ ਨੂੰ ‘ਕੰਠ’ ਨਾਮ ਬਾਬਾ ਮੁਰਾਦ ਸ਼ਾਹ ਦੀ ਦਰਗਾਹ ਤੋਂ ਮਿਲਿਆ ਸੀ । ਉਨ੍ਹਾਂ ਨੇ ਫਿਰ ਇੰਡਸਟਰੀ ‘ਚ ਇਸੇ ਨਾਂਅ ਨਾਲ ਆਪਣਾ ਸਫ਼ਰ ਜਾਰੀ ਰੱਖਿਆ ਅਤੇ ਅੱਜ ਤੱਕ ਇਸੇ ਨਾਂਅ ਨਾਲ ਜਾਣਿਆਂ ਜਾਂਦਾ ਹੈ । ਹਾਲ ਹੀ ਕੰਠ ਕਲੇਰ ਨੇ ਨਵੀਂ ਕਾਰ ਵੀ ਲਈ ਸੀ । ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ । 

View this post on Instagram

A post shared by Kanth Kaler (@kanthkalerofficial)







Related Post