ਅੱਜ ਹੈ ਸਿੱਧੂ ਮੂਸੇਵਾਲਾ ਦਾ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਬਚਪਨ ‘ਚ ਇੱਕ ਛੱਪੜ ‘ਚ ਡਿੱਗਣ ਤੋਂ ਬਾਅਦ ਕਿਵੇਂ ਬਚੀ ਸੀ ਜਾਨ
ਸਿੱਧੂ ਮੂਸੇਵਾਲਾ ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਫੈਨਸ ਵੀ ਆਪਣੇ ਪਸੰਦੀਦਾ ਗਾਇਕ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ । ਸੋਸ਼ਲ ਮੀਡੀਆ ‘ਤੇ ਹਰ ਕੋਈ ਆਪੋ ਆਪਣੇ ਤਰੀਕੇ ਦੇ ਨਾਲ ਉਸ ਨੂੰ ਯਾਦ ਕਰ ਰਿਹਾ ਹੈ। ਸਿੱਧੂ ਮੂਸੇਵਾਲਾ ਦਾ ਜਨਮ ਮਾਨਸਾ ਦੇ ਪਿੰਡ ਮੂਸੇਵਾਲ ‘ਚ 11 ਜੂਨ 1993 ‘ਚ ਹੋਇਆ ਸੀ ।
ਸਿੱਧੂ ਮੂਸੇਵਾਲਾ (Sidhu Moose wala) ਦਾ ਅੱਜ ਜਨਮ ਦਿਨ (Birthday) ਹੈ । ਇਸ ਮੌਕੇ ‘ਤੇ ਫੈਨਸ ਵੀ ਆਪਣੇ ਪਸੰਦੀਦਾ ਗਾਇਕ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ । ਸੋਸ਼ਲ ਮੀਡੀਆ ‘ਤੇ ਹਰ ਕੋਈ ਆਪੋ ਆਪਣੇ ਤਰੀਕੇ ਦੇ ਨਾਲ ਉਸ ਨੂੰ ਯਾਦ ਕਰ ਰਿਹਾ ਹੈ। ਸਿੱਧੂ ਮੂਸੇਵਾਲਾ ਦਾ ਜਨਮ ਮਾਨਸਾ ਦੇ ਪਿੰਡ ਮੂਸੇਵਾਲ ‘ਚ 11 ਜੂਨ 1993 ‘ਚ ਹੋਇਆ ਸੀ । ਗਾਇਕੀ ਦਾ ਸ਼ੌਂਕ ਉਸ ਨੂੰ ਕਾਲਜ ਸਮੇਂ ਤੋ ਹੀ ਸੀ । ਆਪਣੇ ਇਸ ਸ਼ੌਂਕ ਦਾ ਪ੍ਰਦਰਸ਼ਨ ਉਹ ਕਾਲਜ ‘ਚ ਹੋਣ ਵਾਲੇ ਸਮਾਗਮਾਂ ‘ਚ ਕਰਦਾ ਰਹਿੰਦਾ ਸੀ ।ਸਿੱਧੂ ਮੂਸੇਵਾਲਾ 29 ਮਈ 2022 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਸੀ ।

ਹੋਰ ਪੜ੍ਹੋ : ਜਪਜੀ ਖਹਿਰਾ ਆਪਣੇ ਘਰ ‘ਚ ਸਫਾਈਆਂ ਕਰਦੀ ਹੋਈ ਆਈ ਨਜ਼ਰ, ਵੇਖੋ ਵੀਡੀਓ
ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਬਚਪਨ ‘ਚ ਵੀ ਸਿੱਧੂ ਮੂਸੇਵਾਲਾ ਦੇ ਨਾਲ ਇੱਕ ਹਾਦਸਾ ਵਾਪਰ ਗਿਆ ਸੀ । ਉਹ ਪਿੰਡ ਦੇ ਛੱਪੜ ‘ਚ ਡਿੱਗ ਪਿਆ ਸੀ । ਜਿਸ ਕਾਰਨ ਉਸ ਨੂੰ ਪਿੰਡ ਦੇ ਕਿਸੇ ਬਜ਼ੁਰਗ ਬੜੀ ਮੁਸ਼ਕਿਲ ਦੇ ਨਾਲ ਛੱਪੜ ਚੋਂ ਕੱਢਿਆ ਸੀ । ਇਸ ਕਿੱਸੇ ਦੇ ਬਾਰੇ ਮੂਸੇਵਾਲਾ ਦੇ ਪਿੰਡ ਦੇ ਲੋਕਾਂ ਨੇ ਉਦੋਂ ਜਾਣਕਾਰੀ ਦਿੱਤੀ ਸੀ । ਜਦੋਂ ਉਸ ਦਾ ਦਿਹਾਂਤ ਹੋਇਆ ਸੀ ।
ਸਿੱਧੂ ਮੂਸੇਵਾਲਾ ਦਾ ਵਰਕ ਫ੍ਰੰਟ
ਸਿੱਧੂ ਮੂਸੇਵਾਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਮਿਊਜ਼ਿਕ ਕਰੀਅਰ ਬੇਸ਼ੱਕ ਛੋਟਾ ਰਿਹਾ । ਪਰ ਉਨ੍ਹਾਂ ਨੇ ਆਪਣੇ ਕੁਝ ਕੁ ਸਾਲਾਂ ਦੇ ਮਿਊਜ਼ਿਕ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਦਿੱਤੇ ਅਤੇ ਪੂਰੀ ਦੁਨੀਆ ‘ਚ ਆਪਣਾ ਹੀ ਨਹੀਂ ਬਲਕਿ ਆਪਣੇ ਮਾਪਿਆਂ ਤੇ ਆਪਣੇ ਪਿੰਡ ਦਾ ਨਾਮ ਵੀ ਚਮਕਾਇਆ ।