ਨਿੰਜਾ ਦਾ ਅੱਜ ਹੈ ਜਨਮ ਦਿਨ, ਜਾਣੋਂ ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਕਿਸ ਖੇਤਰ ‘ਚ ਕਰਦੇ ਸਨ ਕੰਮ
ਗਾਇਕ ਨਿੰਜਾ (Ninja) ਦਾ ਅੱਜ ਜਨਮ ਦਿਨ (Birthday)ਹੈ।ਫੈਨਸ ਵੀ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੇ ਕਰੀਅਰ ਅਤੇ ਨਿੱਜੀ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਦੱਸਾਂਗੇ ।
ਨਿੰਜਾ ਦਾ ਅਸਲ ਨਾਮ ਅਮਿਤ ਭੱਲਾ
ਨਿੰਜਾ ਦਾ ਅਸਲ ਨਾਮ ਅਮਿਤ ਭੱਲਾ ਹੈ। ਪਰ ਇੰਡਸਟਰੀ ‘ਚ ਉਹ ਨਿੰਜਾ ਦੇ ਨਾਂਅ ਨਾਲ ਮਸ਼ਹੂਰ ਹਨ ।ਗਾਇਕੀ ਦਾ
ਸ਼ੌਂਕ ਰੱਖਣ ਵਾਲੇ ਨਿੰਜਾ ਨੇ ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਕਾਲਜ ਦੇ ਦਿਨਾਂ ਦੇ ਦੌਰਾਨ ਉਹ ਇੱਕ ਟੈਲੀਕਾਮ ਕੰਪਨੀ ‘ਚ ਬਤੌਰ ਟੀਮ ਲੀਡਰ ਪਾਰਟ ਟਾਈਮ ਨੌਕਰੀ ਕਰਦੇ ਸਨ ਅਤੇ ਉਨ੍ਹਾਂ ਨੂੰ 2500 ਰੁਪਏ ਮਹੀਨਾ ਤਨਖਾਹ ਮਿਲਦੀ ਸੀ ।
/ptc-punjabi/media/media_files/s6zHLBe1Nmp2z9parDXC.jpg)
ਹੋਰ ਪੜ੍ਹੋ : ਜੱਸੀ ਗਿੱਲ ਨੇ ਧੀ ਦੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ
ਨਿੰਜਾ ਦੇ ਮਾਪੇ ਚਾਹੁੰਦੇ ਸਨ ਕਿ ਗਾਇਕ ਜ਼ਿਆਦਾ ਪੜ੍ਹੇ
ਨਿੰਜਾ ਦੇ ਮਾਪੇ ਚਾਹੁੰਦੇ ਸਨ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਪੜ੍ਹੇ ਅਤੇ ਕੋਈ ਵਧੀਆ ਨੌਕਰੀ ਕਰੇ । ਪਰ ਨਿੰਜਾ ਦੀ ਗਾਇਕੀ ਦੇ ਖੇਤਰ ‘ਚ ਦਿਲਚਸਪੀ ਸੀ ਅਤੇ ਉਸ ਨੇ ਗਾਇਕੀ ਪ੍ਰਤੀ ਆਪਣਾ ਮੋਹ ਜਾਰੀ ਰੱਖਿਆ ।ਹੌਲੀ ਹੌਲੀ ਉਹ ਗਾਇਕੀ ਦੇ ਖੇਤਰ ‘ਚ ਸਰਗਰਮ ਹੋਏ ਅਤੇ ਉਨ੍ਹਾਂ ਨੂੰ ਇਸ ‘ਚ ਕਾਮਯਾਬੀ ਵੀ ਮਿਲੀ ਅਤੇ ਅੱਜ ਉਹ ਚੋਟੀ ਦੇ ਕਲਾਕਾਰਾਂ ‘ਚ ਆਉਂਦੇ ਹਨ ।
/ptc-punjabi/media/post_banners/09da15a9bb78ce11d8e4ae3b9d016c0bf22ae72a9ad7f7a50fc1b01c250532a8.webp)
ਕੰਨਾਂ ‘ਚ ਪਾਈਆਂ ਮੁੰਦਰਾਂ
ਨਿੰਜਾ ਦੇ ਕੰਨਾਂ ‘ਚ ਤੁਸੀਂ ਵੱਡੀਆਂ ਵੱਡੀਆਂ ਮੁੰਦਰਾਂ ਜੋਗੀਆਂ ਵਾਂਗ ਪਾਈਆਂ ਵੇਖੀਆਂ ਹੋਣਗੀਆਂ । ਜਿਨ੍ਹਾਂ ਨੂੰ ਨਿੰਜਾ ਨੇ ਅੱਜ ਤੱਕ ਨਹੀਂ ਉਤਾਰਿਆ । ਇਸ ਬਾਰੇ ਨਿੰਜਾ ਦਾ ਕਹਿਣਾ ਹੈ ਕਿ ਇਹ ਮੁੰਦਰਾਂ ਉਨ੍ਹਾਂ ਦੇ ਬੁਰੇ ਸਮੇਂ ਦੀਆਂ ਸਾਥੀ ਹਨ । ਜੋ ਉਨ੍ਹਾਂ ਨੂੰ ਸੰਘਰਸ਼ ਦੇ ਦਿਨਾਂ ਦੀ ਯਾਦ ਦਿਵਾਉਂਦੀਆਂ ਹਨ । ਇਸ ਲਈ ਉਨ੍ਹਾਂ ਨੇ ਕਦੇ ਵੀ ਕੰਨਾਂ ਚੋਂ ਇਨ੍ਹਾਂ ਮੁੰਦਰਾਂ ਨੂੰ ਨਹੀਂ ਲਾਹਿਆ।
/ptc-punjabi/media/media_files/5HwSF8JChJPCj9AI6mQ2.jpg)
ਫੈਟ ਤੋਂ ਹੋਏ ਫਿੱਟ
ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਨਿੰਜਾ ਕਾਫੀ ਭਾਰੇ ਅਤੇ ਸਿਹਤਮੰਦ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਰੀਰ ‘ਤੇ ਵੀ ਬਹੁਤ ਮਿਹਨਤ ਕੀਤੀ ।ਘੰਟਿਆਂ ਬੱਧੀ ਉਨ੍ਹਾਂ ਨੇ ਜਿੰਮ ‘ਚ ਪਸੀਨਾ ਵਹਾਇਆ ਅਤੇ ਹੁਣ ਮੁੜ ਤੋਂ ਫਿੱਟ ਹੋਏ ।
View this post on Instagram
ਨਿੰਜਾ ਦੀ ਨਿੱਜੀ ਜ਼ਿੰਦਗੀ
ਨਿੰਜਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਜਸਮੀਤ ਦੇ ਨਾਲ ਵਿਆਹ ਕਰਵਾਇਆ ਹੈ । ਨਿੰਜਾ ਭੰਗੜੇ ਦੀ ਟ੍ਰੇਨਿੰਗ ਦਿੰਦੇ ਸਨ ਅਤੇ ਇਸੇ ਦੌਰਾਨ ਦੋਵਾਂ ਦੀ ਪ੍ਰੇਮ ਕਹਾਣੀ ਸ਼ੁਰੂ ਹੋਈ ਸੀ । ਨਿੰਜਾ ਅਤੇ ਜਸਮੀਤ ਇੱਕ ਬੇਟੇ ਦੇ ਮਾਪੇ ਕੁਝ ਸਮਾਂ ਪਹਿਲਾਂ ਬਣੇ ਹਨ ।