ਹੁਣ ਸਿਆਸਤ ‘ਚ ਕਦਮ ਰੱਖਣ ਜਾ ਰਹੇ ਯੋਗਰਾਜ ਸਿੰਘ, ਲੋਕ ਸਭਾ ਚੋਣ ਲੜਨ ਦਾ ਕੀਤਾ ਐਲਾਨ
ਯੋਗਰਾਜ ਸਿੰਘ ਜਲਦ ਹੀ ਸਿਆਸਤ ‘ਚ ਕਦਮ ਰੱਖਣ ਜਾ ਰਹੇ ਹਨ । ਜਿਸ ਦੇ ਬਾਰੇ ਬੀਤੇ ਦਿਨ ਅਦਾਕਾਰ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਸੀ । ਯੋਗਰਾਜ ਸਿੰਘ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਲੋਕ ਸਭਾ ਚੋਣ ਲੜਣਗੇ ।
ਯੋਗਰਾਜ ਸਿੰਘ (Yograj Singh) ਜਲਦ ਹੀ ਸਿਆਸਤ ‘ਚ ਕਦਮ ਰੱਖਣ ਜਾ ਰਹੇ ਹਨ । ਜਿਸ ਦੇ ਬਾਰੇ ਬੀਤੇ ਦਿਨ ਅਦਾਕਾਰ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਸੀ । ਯੋਗਰਾਜ ਸਿੰਘ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਲੋਕ ਸਭਾ ਚੋਣ ਲੜਣਗੇ । ਇਸ ਬਾਰੇ ਸਤਿਗੁਰੂ ਓਟ ਆਸਰਾ ਟਰੱਸਟ ਦੇ ਮੁੱਖੀ ਤਰਲੋਚਨ ਸਿੰਘ ਚੱਠਾ ਨੇ ਜਾਣਕਾਰੀ ਸਾਂਝੀ ਕੀਤੀ ਹੈ ।
_2d3ff94ebec7f37a3162004d1a393052_1280X720.webp)
ਹੋਰ ਪੜ੍ਹੋ : ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਅਪ੍ਰੇਸ਼ਨ ਬਲਿਊ ਸਟਾਰ ਦੀ ਬਰਸੀ ਮੌਕੇ ਪਾਈਆਂ ਭਾਵੁਕ ਪੋਸਟਾਂ, ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਉਨ੍ਹਾਂ ਨੇ ਦੱਸਿਆ ਕਿ ਯੋਗਰਾਜ ਸਿੰਘ ਉਨ੍ਹਾਂ ਨੂੰ ਕਿਸਾਨ ਮੋਰਚੇ ਦੇ ਦੌਰਾਨ ਮਿਲੇ ਸਨ ਅਤੇ ਧਰਨੇ ‘ਚ ਵੀ ਉਹ ਸ਼ਾਮਿਲ ਹੋਏ ਸਨ । ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਪਾਇਆ ਕਿ ਯੋਗਰਾਜ ਸਿੰਘ ਕਿਹੜੀ ਪਾਰਟੀ ਵੱਲੋਂ ਚੋਣ ਲੜਣਗੇ ।
ਯੋਗਰਾਜ ਸਿੰਘ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ
ਯੋਗਰਾਜ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਬਦਲਾ ਜੱਟੀ ਦਾ, ‘ਯਾਰ ਮਾਰ’, ‘ਵਿਛੋੜਾ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਰਹੇ ਹਨ ।
_23bf49f8c16d484f96033e3586e90c3c_1280X720.webp)
ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਰਹੇ ਹਨ । ਉਹ ਕ੍ਰਿਕੇਟ ਦੇ ਵੀ ਵਧੀਆ ਖਿਡਾਰੀ ਰਹਿ ਚੁੱਕੇ ਹਨ ।ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਆਪਣੀ ਪਹਿਲੀ ਪਤਨੀ ਨਾਲੋਂ ਵੱਖ ਹੋ ਗਏ ਹਨ ।