ਯੁਵਰਾਜ ਹੰਸ (Yuvraj Hans) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੀ ਧੀ ਦੇ ਨਾਲ ਕਿਊਟ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਜਿਸ ‘ਚ ਉਹ ਆਪਣੀ ਧੀ (Daughter Pic) ‘ਤੇ ਪਿਆਰ ਲੁਟਾਉੁਂਦੇ ਹੋਏ ਨਜ਼ਰ ਆ ਰਹੇ ਹਨ ।ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਯੁਵਰਾਜ ਹੰਸ ਦੀ ਗੋਦ ‘ਚ ਉਨ੍ਹਾਂ ਦੀ ਧੀ ਬੈਠੀ ਹੋਈ ਹੈ ।ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ।
/ptc-punjabi/media/media_files/FkP2SWXpiNeYDtDIXdku.jpg)
ਹੋਰ ਪੜ੍ਹੋ : ਅਮਨ ਗੁਪਤਾ ਨੇ ਪੀਐੱਮ ਮੋਦੀ ਵੱਲੋਂ ਸਰਾਹੇ ਗਏ ਸਟਾਰਟ ਅੱਪ ਨੂੰ 36ਲੱਖ ਦੇਣ ਤੋਂ ਕੀਤਾ ਇਨਕਾਰ, ਕਿਹਾ ‘ਇਹ ਬਿਜਨੇਸ ਨਹੀਂ ਹੈ’
ਜੋੜੀ ਦੇ ਘਰ ਕੁਝ ਮਹੀਨੇ ਪਹਿਲਾਂ ਹੀ ਹੋਇਆ ਧੀ ਦਾ ਜਨਮ
ਮਾਨਸੀ ਸ਼ਰਮਾ ਅਤੇ ਯੁਵਰਾਜ ਸਿੰਘ ਦੇ ਘਰ ਕੁਝ ਮਹੀਨੇ ਪਹਿਲਾਂ ਹੀ ਧੀ ਦਾ ਜਨਮ ਹੋਇਆ ਹੈ । ਜਿਸ ਦੀਆਂ ਤਸਵੀਰਾਂ ਵੀ ਦੋਵਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਸਨ ।ਇਸ ਤੋਂ ਪਹਿਲਾਂ ਲਾਕਡਾਊਨ ਦੇ ਦੌਰਾਨ ਇਸ ਜੋੜੀ ਦੇ ਘਰ ਪੁੱਤਰ ਹਰੀਦਾਨ ਦਾ ਜਨਮ ਹੋਇਆ ਸੀ । ਯੁਵਰਾਜ ਸਿੰਘ ਪਦਮ ਸ਼੍ਰੀ ਹੰਸ ਰਾਜ ਹੰਸ ਦਾ ਛੋਟਾ ਬੇਟਾ ਹੈ ।ਯੁਵਰਾਜ ਹੰਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਕੰਮ ਕੀਤਾ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।
/ptc-punjabi/media/post_attachments/UX77hH6ZijUPLJ0eSiez.webp)
ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਗੁੜੀਆ’ ਵੀ ਆਈ ਹੈ । ਇਹ ਪੰਜਾਬੀ ਇੰਡਸਟਰੀ ਦੀ ਪਹਿਲੀ ਡਰਾਉਣੀ ਫ਼ਿਲਮ ਹੈ । ਯੁਵਰਾਜ ਹੰਸ ਦੀ ਪਤਨੀ ਮਾਨਸੀ ਸ਼ਰਮਾ ਵੀ ਅਦਾਕਾਰਾ ਹੈ । ਉਸ ਨੇ ਛੋਟੀ ਸਰਦਾਰਨੀ ਸਣੇ ਕਈ ਸੀਰੀਅਲਾਂ ‘ਚ ਕੰਮ ਕੀਤਾ ਹੈ।ਹਾਲ ਹੀ ‘ਚ ਮਾਨਸੀ ਸ਼ਰਮਾ ਦੇ ਇੰਟਰਵਿਊ ਵਾਇਰਲ ਹੋਏ ਸਨ । ਜਿਸ ‘ਚ ਉਨ੍ਹਾਂ ਨੇ ਆਪਣੇ ਕੰਮ ਅਤੇ ਪਰਿਵਾਰ ਨੂੰ ਲੈ ਕੇ ਗੱਲਾਂ ਸਾਂਝੀਆਂ ਕੀਤੀਆਂ ਸਨ । ਮਾਨਸੀ ਸ਼ਰਮਾ ਨੇ ਕਿਹਾ ਸੀ ਕਿ ਰਿਸ਼ਤੇ ਨੂੰ ਨਿਭਾਉਣ ਵਾਸਤੇ ਦੋਵਾਂ ਦਰਮਿਆਨ ਅੰਡਰ-ਸਟੈਂਡਿੰਗ ਹੋਣੀ ਬਹੁਤ ਜ਼ਰੂਰੀ ਹੈ ਅਤੇ ਯੁਵਰਾਜ ਹੰਸ ਤੇ ਉਨ੍ਹਾਂ ਦਰਮਿਆਨ ਕਾਮਯਾਬ ਰਿਸ਼ਤੇ ਦਾ ਅਧਾਰ ਵੀ ਇਹੀ ਹੈ।ਯੁਵਰਾਜ ਹੰਸ ਪਦਮ ਸ਼੍ਰੀ ਹੰਸ ਰਾਜ ਹੰਸ ਦੇ ਛੋਟੇ ਬੇਟੇ ਹਨ ।ਯੁਵਰਾਜ ਹੰਸ ਦੇ ਵੱਡੇ ਭਰਾ ਦਾ ਨਾਮ ਨਵਰਾਜ ਹੰਸ ਹੈ, ਜਿਨ੍ਹਾਂ ਨੇ ਅਜੀਤ ਮਹਿੰਦੀ ਦੇ ਨਾਲ ਵਿਆਹ ਕਰਵਾਇਆ ਹੈ।
View this post on Instagram