ਪ੍ਰਭ ਗਿੱਲ ਦਾ ਤਜ਼ੁਰਬਾ ਹੋਇਆ ਕਾਮਯਾਬ

By  Pradeep Singh September 28th 2017 08:19 AM

24 ਸਿਤੰਬਰ ਨੂੰ ਪ੍ਰਭ ਗਿੱਲ ਨੇ ਆਪਣਾ ਸਿੰਗਲ ਟਰੈਕ 'ਯਾਰ ਸ਼ਰਾਬੀ' ਦਾ ਆਡੀਓ ਯੂ-ਟਿਊਬ ਤੇ ਰਿਲੀਜ਼ ਕੀਤਾ ਸੀ |

ਪ੍ਰਭ ਗਿੱਲ ਨੇ ਇਹ ਵੀ ਦੱਸਿਆ ਸੀ ਕਿ ਉਹ ਇਸ ਗੀਤ ਨਾਲ ਇਕ ਤਜ਼ੁਰਬਾ ਕਰ ਰਹੇ ਨੇ | ਇਸ ਗੀਤ ਦੇ ਆਡੀਓ ਨੂੰ ਹੀ ਲੋਕਾਂ ਨੇ 3 ਲੱਖ ਤੋਂ ਜ਼ਿਆਦਾ ਵਾਰ ਸੁਣ ਲਿਆ ਹੈ 'ਤੇ ਇਹ ਗਿਣਤੀ ਹਰ ਦਿਨ ਵੱਧ ਰਹੀ ਹੈ | ਲੋਕਾਂ ਵਿਚ ਇਸ ਗੀਤ ਦੇ ਕ੍ਰੇਜ਼ ਨੂੰ ਦੇਖਦੇ ਹੋਇਆ ਇਹ ਕਿਹਾ ਜਾ ਸਕਦਾ ਹੈ ਕਿ ਪ੍ਰਭ ਗਿੱਲ ਦਾ ਤਜ਼ੁਰਬਾ ਕਾਮਯਾਬ ਰਿਹਾ ਹੈ 'ਤੇ ਹੁਣ ਉਹਨਾਂ ਨੂੰ ਇਸ ਗੀਤ ਦਾ ਵੀਡੀਓ ਵੀ ਬਣਾਉਣਾ ਚਾਹੀਦਾ ਹੈ |

Related Post