‘ਬੈਸਟ ਸਕ੍ਰਿਪਟ’ ਕੈਟਾਗਿਰੀ ’ਚ ਆਪਣੀ ਪਸੰਦ ਦੀ ਫ਼ਿਲਮ ਨੂੰ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਦਿਵਾਉਣ ਲਈ ਕਰੋ ਵੋਟ

By  Rupinder Kaler February 11th 2020 01:02 PM

ਪੀਟੀਸੀ ਬਾਕਸ ਆਫ਼ਿਸ ’ਤੇ ਦਿਖਾਈਆਂ ਜਾਣ ਵਾਲੀਆਂ ਫ਼ਿਲਮਾਂ ਦੀਆਂ ਕਹਾਣੀਆਂ ਅਜਿਹੀਆਂ ਹਨ ਜਿਹੜੀਆਂ ਲੋਕਾਂ ਦੇ ਦਿਲ ਨੂੰ ਛੂਹ ਜਾਂਦੀਆਂ ਹਨ । ਇਹਨਾਂ ਕਹਾਣੀਆਂ ਦੇ ਕੁਝ ਕਿਰਦਾਰ ਇਸ ਤਰ੍ਹਾਂ ਦੇ ਹਨ ਜਿਹੜੇ ਹਰ ਇੱਕ ਨੂੰ ਆਪਣੇ ਆਲੇ-ਦੁਆਲੇ ਦੇ ਮਹਿਸੂਸ ਹੁੰਦੇ ਹਨ । ਅਜਿਹੀਆਂ ਨਾਯਾਬ ਕਹਾਣੀਆਂ ਦੇਣ ਵਾਲੇ ਕੁਝ ਸਕ੍ਰਿਪਟ ਰਾਈਟਰਾਂ ਨੂੰ ਪੀਟੀਸੀ ਪੰਜਾਬੀ ਵੱਲੋਂ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਨਾਲ ਸਨਮਾਨਿਤ ਕੀਤਾ ਜਾਵੇਗਾ । ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਲਈ ਜਿਨ੍ਹਾਂ ਫ਼ਿਲਮਾਂ ਨੂੰ ‘ਬੈਸਟ ਸਕ੍ਰਿਪਟ’ ਕੈਟਾਗਿਰੀ ਵਿੱਚ ਰੱਖਿਆ ਗਿਆ ਹੈ, ਉਹ ਇਸ ਤਰ੍ਹਾਂ ਹਨ :-

‘ਬੈਸਟ ਸਕ੍ਰਿਪਟ’

ਸਕ੍ਰਿਪਟ ਰਾਈਟਰ 

ਫ਼ਿਲਮ

1

ਗੌਰਵ ਰਾਣਾ

 ਰਿਹਾਅ

2

ਹਰਜੀਤ ਸਿੰਘ

ਸੰਦਲੀ ਬੂਹਾ

3

ਜਸਰਾਜ ਸਿੰਘ ਭੱਟੀ

ਰਣਜੀਤ

4

ਪਾਲੀ ਭੁਪਿੰਦਰ ਸਿੰਘ

ਰਾਜਨੀਤੀ

5

ਗੌਰਵ ਭੱਲਾ

ਅੱਧੀ ਛੁੱਟੀ ਸਾਰੀ

ਜੇਕਰ ਤੁਸੀਂ ਵੀ ‘ਬੈਸਟ ਸਕ੍ਰਿਪਟ’ ਕੈਟਾਗਿਰੀ ਵਿੱਚ ਆਪਣੀ ਪਸੰਦ ਦੀ ਫ਼ਿਲਮ ਨੂੰ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਦਿਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਵੋਟ ਕਰੋ । ਵੋਟ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ‘ਪੀਟੀਸੀ ਪਲੇਅ’ ਐਪ ਡਾਊਂਨਲੋਡ ਕਰੋ ।‘ਪੀਟੀਸੀ ਪਲੇਅ’ ’ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰੋ । ਫਿਰ ਇਸ ਅਵਾਰਡ ਦੀ ਕੈਟਾਗਿਰੀ ਚੁਣੋ, ਕੈਟਾਗਿਰੀ ’ਤੇ ਜਾ ਕੇ ਆਪਣੀ ਪਸੰਦ ਦੇ ਅਦਾਕਾਰ ਨੂੰ ਵੋਟ ਕਰੋ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਪੰਜਾਬੀ ਵੱਲੋਂ ਪੰਜਾਬ ਮਿਊਂਸੀਪਲ ਭਵਨ, ਸੈਕਟਰ-35, ਚੰਡੀਗੜ੍ਹ ਵਿੱਚ 15,16 ਤੇ 17 ਫਰਵਰੀ ਨੂੰ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਸਮਾਰੋਹ ਕਰਵਾਇਆ ਜਾ ਰਿਹਾ ਹੈ ।15 ਤੇ 16 ਫਰਵਰੀ ਨੂੰ ਨਵੇਂ ਅਦਾਕਾਰਾਂ ਤੇ ਫ਼ਿਲਮ ਨਿਰਮਾਤਾਵਾਂ ਲਈ ਇੱਕ ਵਰਕਸ਼ਾਪ ਲਗਾਈ ਜਾਵੇਗੀ । ਇਸ ਵਰਕਸ਼ਾਪ ਤੋਂ ਬਾਅਦ ਯਾਨੀ 17 ਫਰਵਰੀ ਨੂੰ ਬਾਕਸ ਆਫ਼ਿਸ ਫਿਲਮਾਂ ਵਿੱਚ ਵਧੀਆ ਕੰਮ ਕਰਨ ਵਾਲੇ ਕਲਾਕਾਰਾਂ ਨੂੰ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਨਾਲ ਸਨਮਾਨਿਤ ਕੀਤਾ ਜਾਵੇਗਾ ।

Related Post