‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਦਾ ਹਿੱਸਾ ਬਣਨ ਲਈ ਪਹੁੰਚੋ ਪੰਜਾਬ ਮਿਊਂਸੀਪਲ ਭਵਨ, ਸੈਕਟਰ-35, ਚੰਡੀਗੜ੍ਹ ਵਿੱਚ

By  Rupinder Kaler February 15th 2020 11:13 AM

ਪੀਟੀਸੀ ਪੰਜਾਬੀ ਵੱਲੋਂ ਪੰਜਾਬ ਮਿਊਂਸੀਪਲ ਭਵਨ, ਸੈਕਟਰ-35, ਚੰਡੀਗੜ੍ਹ ਵਿੱਚ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਸਮਾਰੋਹ ਦਾ ਆਗਾਜ ਹੋ ਰਿਹਾ ਹੈ ।ਤਿੰਨ ਦਿਨਾਂ ਤੱਕ ਚੱਲਣ ਵਾਲਾ ਇਹ ਸਮਾਰੋਹ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਵਿੱਚ ਪਹਿਲੀ ਵਾਰ ਹੋ ਰਿਹਾ ਹੈ ।‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਵਿੱਚ ਜਿੱਥੇ 15 ਤੇ 16 ਫਰਵਰੀ ਨੂੰ ਨਵੇਂ ਅਦਾਕਾਰਾਂ ਤੇ ਫ਼ਿਲਮ ਨਿਰਮਾਤਾਵਾਂ ਲਈ ਇੱਕ ਵਰਕਸ਼ਾਪ ਲਗਾਈ ਜਾਵੇਗੀ ਉੱਥੇ ਨਵੇਂ ਅਦਾਕਾਰਾਂ ਨੂੰ ਫ਼ਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਦੇਣ ਲਈ ਆਡੀਸ਼ਨ ਵੀ ਲਏ ਜਾਣਗੇ ।

https://www.instagram.com/p/B8bNzNDFey1/

ਇੱਥੇ ਹੀ ਬਸ ਨਹੀਂ ਇਸ ਫ਼ਿਲਮ ਫੈਸਟੀਵਲ ਵਿੱਚ ਪੀਟੀਸੀ ਬਾਕਸ ਆਫ਼ਿਸ ਫ਼ਿਲਮਾਂ ਦੀ ਸਕਰੀਨਿੰਗ ਵੀ ਕੀਤੀ ਜਾਵੇਗੀ । ਅੱਜ ਯਾਨੀ 15 ਫਰਵਰੀ ਨੂੰ ਦਿਖਾਈਆਂ ਜਾਣ ਵਾਲੀਆਂ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਫ਼ਿਲਮ ‘ਅੱਧੀ ਛੁੱਟੀ ਸਾਰੀ’, ‘ਚਿੱਠੀ’, ‘ਹਰੀ ਚਟਨੀ’, ‘ਆਜ਼ਾਬ’ ਸਮੇਤ ਹੋਰ ਕਈ ਫ਼ਿਲਮਾਂ ਦੀ ਸਕਰੀਨਿੰਗ ਕੀਤੀ ਜਾਵੇਗੀ ।

https://www.instagram.com/p/B8gcidsFrk2/

ਤੁਹਾਨੂੰ ਦੱਸ ਦਿੰਦੇ ਹਾਂ ਕਿ 17 ਫਰਵਰੀ ਨੂੰ ਬਾਕਸ ਆਫ਼ਿਸ ਫਿਲਮਾਂ ਵਿੱਚ ਵਧੀਆ ਕੰਮ ਕਰਨ ਵਾਲੇ ਕਲਾਕਾਰਾਂ ਨੂੰ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਨਾਲ ਸਨਮਾਨਿਤ ਕੀਤਾ ਜਾਵੇਗਾ । ਸੋ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਦਾ ਹਿੱਸਾ ਬਣਨ ਅੱਜ ਹੀ ਪਹੁੰਚੋ ਪੰਜਾਬ ਮਿਊਂਸੀਪਲ ਭਵਨ, ਸੈਕਟਰ-35, ਚੰਡੀਗੜ੍ਹ ਵਿੱਚ ।

Related Post