ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡਸ 2022 : ਦੇਵ ਖਰੌੜ ਨੇ ਪੀਟੀਸੀ ਨੈੱਟਵਰਕ ਦੇ ਉਪਰਾਲੇ ਦੀ ਕੀਤੀ ਸ਼ਲਾਘਾ

By  Shaminder March 25th 2022 04:16 PM

ਪੀਟੀਸੀ ਨੈੱਟਵਰਕ ਵੱਲੋਂ ‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ 2022’ (PTC Box Office Digital Film Festival And Awards ) ਦਾ ਆਗਾਜ਼ ਹੋ ਚੁੱਕਿਆ ਹੈ । ਇਸ ਫ਼ਿਲਮ ਫੈਸਟੀਵਲ ‘ਚ ਨੂੰ ਚੰਡੀਗੜ੍ਹ ਦੇ ਸੈਕਟਰ -35 ਸਥਿਤ ਮਿਊਂਸਪਲ ਭਵਨ ‘ਚ ਕਰਵਾਇਆ ਜਾ ਰਿਹਾ ਹੈ । ਜਿੱਥੇ ਅੱਜ ਫ਼ਿਲਮਾਂ ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ । ਇਸ ਸਕ੍ਰੀਨਿੰਗ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਪਹੁੰਚੇ । ਜਿਸ ‘ਚ ਗੁਰਪ੍ਰੀਤ ਘੁੱਗੀ,ਦੇਵ ਖਰੌੜ, ਜਸਰਾਜ ਭੱਟੀ ਸਣੇ ਕਈ ਸਿਤਾਰੇ ਸ਼ਾਮਿਲ ਸਨ ।

ਸ਼ੋਅ ਦਾ ਆਗਾਜ਼ ਪੀਟੀਸੀ ਨੈੱਟਵਰਕ ਦੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ, ਮੁਕੇਸ਼ ਗੌਤਮ, ਗੁਰਪ੍ਰੀਤ ਘੁੱਗੀ ਅਤੇ ਦੇਵ ਖਰੌੜ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ ।

ਹੋਰ ਪੜ੍ਹੋ : PTC Box Office Digital Film Festival and Awards 2022: Nomination List for BEST FILM

Dev Kharuad

ਇਸ ਮੌਕੇ ਦੇਵ ਖਰੌੜ ਨੇ ਪੀਟੀਸੀ ਪੰਜਾਬੀ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੀਟੀਸੀ ਪੰਜਾਬੀ ਵੱਲੋਂ ਨਵੇਂ ਕਲਾਕਾਰਾਂ, ਫ਼ਿਲਮ ਡਾਇਰੈਕਟਰਸ ਅਤੇ ਲੇਖਕਾਂ ਦੀ ਹੌਂਸਲਾ ਅਫਜ਼ਾਈ ਦੇ ਲਈ ਇਹ ਕਦਮ ਬਹੁਤ ਹੀ ਸ਼ਲਾਘਾਯੋਗ ਹੈ ।

ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਇਸ ਤੋਂ ਪਹਿਲਾਂ 2020 ‘ਚ ਡਿਜੀਟਲ ਫ਼ਿਲਮ ਫੈਸਟੀਵਲ ਦਾ ਪ੍ਰਬੰਧ ਕੀਤਾ ਗਿਆ ਸੀ । ਜਿਸ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੂੰ ਸਨਮਾਨਿਤ ਕੀਤਾ ਗਿਆ ਸੀ । ਅੱਜ ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡਸ2022’ ਦੀਆਂ ਫ਼ਿਲਮਾਂ ਦੀ ਸਕ੍ਰੀਨਿੰਗ ਕੀਤੀ ਗਈ ਹੈ ਜਦੋਂ ਕਿ ਕੱਲ੍ਹ ਯਾਨੀ ਕਿ 26 ਮਾਰਚ ਨੂੰ ਇਨ੍ਹਾਂ ਫ਼ਿਲਮਾਂ ‘ਚ ਕੰਮ ਕਰਨ ਵਾਲੇ ਕਲਾਕਾਰਾਂ, ਡਾਇਰੈਕਟਰਾਂ, ਗਾਇਕਾਂ ਅਤੇ ਲੇਖਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ ।

 

View this post on Instagram

 

A post shared by PTC Play (@ptcplayofficial)

Related Post