‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਸਮਾਰੋਹ ’ਚ ਪੰਜਾਬ ਦੇ ਨਵੇਂ ਟੈਲੇਂਟ ਨੂੰ ਮਿਲਿਆ ਮੌਕਾ, ਹਜ਼ਾਰਾਂ ਮੁੰਡੇ ਕੁੜੀਆਂ ਨੇ ਦਿੱਤੇ ਆਡੀਸ਼ਨ

By  Rupinder Kaler February 17th 2020 12:45 PM

‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਸਮਾਰੋਹ ਦਾ ਅੱਜ ਯਾਨੀ 17 ਫਰਵਰੀ ਨੂੰ ਆਖਰੀ ਦਿਨ ਹੈ । ਅੱਜ ਸ਼ਾਮ ਚੰਡੀਗੜ੍ਹ ਵਿੱਚ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਸਮਾਰੋਹ ਕਰਵਾਇਆ ਜਾ ਰਿਹਾ ਹੈ ।ਇਸ ਅਵਾਰਡ ਸਮਾਰੋਹ ਵਿੱਚ ਪੀਟੀਸੀ ਬਾਕਸ ਆਫ਼ਿਸ ਫ਼ਿਲਮਾਂ ਦੀਆਂ ਵੱਖ ਵੱਖ ਕੈਟਰਾਗਿਰੀਆਂ ਵਿੱਚ ਉਹਨਾਂ ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ ਤੇ ਨਿਰਮਾਤਾਵਾਂ ਦਾ ਸਨਮਾਨ ਕੀਤਾ ਜਾਵੇਗਾ, ਜਿਨ੍ਹਾਂ ਨੇ ਵੱਖ ਵੱਖ ਕਹਾਣੀਆਂ ਨੂੰ ਘਰ ਘਰ ਪਹੁੰਚਾਉਣ ਲਈ ਦਿਨ ਰਾਤ ਮਿਹਨਤ ਕੀਤੀ ਹੈ ।

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਸਮਾਰੋਹ ਵਿੱਚ ਉਹਨਾਂ ਲੋਕਾਂ ਲਈ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਸੀ, ਜਿਹੜੇ ਫ਼ਿਲਮ ਨਿਰਮਾਣ ਦੇ ਖੇਤਰ ਵਿੱਚ ਨਾਂਅ ਬਨਾਉਣਾ ਚਾਹੁੰਦੇ ਹਨ ।

ਇੱਥੇ ਹੀ ਬਸ ਨਹੀਂ ਪੀਟੀਸੀ ਨੈੱਟਵਰਕ ਪੰਜਾਬ ਦੇ ਨਵੇਂ ਟੈਲੇਂਟ ਨੂੰ ਡਿਜੀਟਲ ਫ਼ਿਲਮਾਂ ਵਿੱਚ ਮੌਕਾ ਵੀ ਦੇਣ ਜਾ ਰਿਹਾ ਹੈ, ਜਿਸ ਲਈ ਅਦਾਕਾਰੀ ਨਾਲ ਜੁੜੇ ਨੌਜਵਾਨਾਂ ਦੇ ਆਡੀਸ਼ਨ ਵੀ ਲਏ ਗਏ ਹਨ ।ਇਸ ਆਡੀਸ਼ਨ ਸੈਕਸ਼ਨ ਵਿੱਚ ਹਜ਼ਾਰਾਂ ਮੁੰਡੇ ਕੁੜੀਆਂ ਨੇ ਆਡੀਸ਼ਨ ਦਿੱਤੇ । ਜੋ ਵੀ ਇਸ ਆਡੀਸ਼ਨ ਵਿੱਚ ਜੱਜਾਂ ਦੀ ਕਸੌਟੀ ’ਤੇ ਖਰਾ ਉਤਰੇਗਾ ਉਸ ਨੂੰ ‘ਪੀਟੀਸੀ ਬਾਕਸ ਆਫ਼ਿਸ ਫ਼ਿਲਮਾਂ’ ’ਚ ਕੰਮ ਕਰਨ ਦਾ ਮੌਕਾ ਮਿਲੇਗਾ ।

https://www.instagram.com/p/B8lo-dLlM7o/

Related Post