ਪੀਟੀਸੀ ਨੈੱਟਵਰਕ ਵਰਚੁਅਲ ਰਿਆਲਟੀ ਤਕਨੀਕ ਨਾਲ ‘ਡਿਜੀਟਲ ਫ਼ਿਲਮਾਂ’ ਦਾ ਕਰੇਗਾ ਨਿਰਮਾਣ

By  Rupinder Kaler February 17th 2020 11:53 AM

‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਸਮਾਰੋਹ ਦੇ ਹਰ ਪਾਸੇ ਚਰਚੇ ਹਨ । ਇਸ ਸਮਾਰੋਹ ਦਾ ਅੱਜ ਯਾਨੀ 17 ਫਰਵਰੀ ਨੂੰ ਆਖਰੀ ਦਿਨ ਹੈ ।ਪੀਟੀਸੀ ਨੈੱਟਵਰਕ ਵੱਲੋਂ ਅੱਜ ਸ਼ਾਮ ਚੰਡੀਗੜ੍ਹ ਦੇ ਹੋਟਲ ਤਾਜ ਵਿੱਚ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਸਮਾਰੋਹ ਕਰਵਾਇਆ ਜਾ ਰਿਹਾ ਹੈ । ਪੀਟੀਸੀ ਨੈੱਟਵਰਕ ਵੱਲੋਂ ਇਸ ਸਮਾਰੋਹ ਵਿੱਚ ਪੀਟੀਸੀ ਬਾਕਸ ਆਫ਼ਿਸ ਫ਼ਿਲਮਾਂ ਦੀਆਂ ਵੱਖ ਵੱਖ ਕੈਟਰਾਗਿਰੀਆਂ ਵਿੱਚ ਉਹਨਾਂ ਸਿਤਾਰਿਆਂ ਦਾ ਸਨਮਾਨ ਕੀਤਾ ਜਾਵੇਗਾ, ਜਿਨ੍ਹਾਂ ਨੇ ਨਾਯਾਬ ਕਹਾਣੀਆਂ ਨੂੰ ਛੋਟੇ ਪਰਦੇ ’ਤੇ ਲਿਆਉਣ ਲਈ ਮਿਹਨਤ ਕੀਤੀ ਹੈ ।

https://www.instagram.com/p/B8nxJILFq4S/

ਬੀਤੇ ਦਿਨ ਦੀ ਗੱਲ ਕੀਤੀ ਜਾਵੇ ਤਾਂ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਸਮਾਰੋਹ ਵਿੱਚ ਜਿੱਥੇ ਪੀਟੀਸੀ ਬਾਕਸ ਆਫ਼ਿਸ ਫ਼ਿਲਮਾਂ ਦੀ ਸਕਰੀਨਿੰਗ ਹੋਈ ਹੈ ਉੱਥੇ Panel Discussion ਵੀ ਹੋਈ । ਇਸ ਗੱਲਬਾਤ ਵਿੱਚ ਪੰਜਾਬੀ ਮਨੋਰੰਜਨ ਜਗਤ ਦੇ ਨਾਲ ਜੁੜੀਆਂ ਕਈ ਨਾਮੀ ਹਸਤੀਆਂ ਸ਼ਾਮਿਲ ਹੋਈਆਂ ਹਨ।

https://www.instagram.com/p/B8ldEi6l1wi/

Panel Discussion ਕਰਦੇ ਹੋਏ ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਤੇ ਪ੍ਰੈਜੀਡੈਂਟ ਰਬਿੰਦਰ ਨਾਰਾਇਣ ਨੇ ਦੱਸਿਆ ਕਿ ਪੀਟੀਸੀ ਨੈੱਟਵਰਕ ਪਹਿਲਾ ਅਜਿਹਾ ਨੈੱਟਵਰਕ ਹੈ ਜਿਸ ਨੇ 360 ਡਿਗਰੀ ਵਰਚੁਅਲ ਰਿਆਲਟੀ ਤਕਨੀਕ ਦੀ ਸ਼ੁਰੂਆਤ ਸ੍ਰੀ ਦਰਬਾਰ ਸਾਹਿਬ ਤੋਂ ਕੀਤੀ ਹੈ। ਜੋ ਵੀ ਵਿਆਕਤੀ ਇਸ ਤਕਨੀਕ ਨਾਲ ਸ਼੍ਰੀ ਦਰਬਾਰ ਸਾਹਿਬ ਤੋਂ ਕੀਰਤਨ ਸਰਵਣ ਕਰਦਾ ਹੈ, ਉਸ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਉਹ ਸ਼੍ਰੀ ਦਰਬਾਰ ਸਾਹਿਬ ਵਿੱਚ ਹੀ ਬੈਠਿਆ ਹੈ ।

https://www.instagram.com/p/B8n3pYrFKCb/

ਉਹਨਾਂ ਨੇ ਦੱਸਿਆ ਕਿ ਪੀਟੀਸੀ ਨੈੱਟਵਰਕ ਇਸ ਤਕਨੀਕ ਦੀ ਵਰਤੋਂ ਡਿਜੀਟਲ ਫ਼ਿਲਮਾਂ ਦੇ ਨਿਰਮਾਣ ਵਿੱਚ ਵੀ ਕਰੇਗਾ । ਉਹਨਾਂ ਨੇ ਕਿਹਾ ਕਿ ਇਸ ਨਵੀਂ ਤਕਨੀਕ ਦੀ ਵਰਤੋ ਨਾਲ ਪੰਜਾਬੀ ਇੰਡਸਟਰੀ ਤਰੱਕੀ ਦੀਆਂ ਉਚਾਈਆਂ ਨੂੰ ਛੂਹੇਗੀ । ਇਸ ਗੱਲਬਾਤ ਦੌਰਾਨ ਉਹਨਾਂ ਨੇ ਪੀਟੀਸੀ ਨੈੱਟਵਰਕ ਦੀਆਂ ਭਵਿੱਖ ਦੀਆਂ ਹੋਰ ਯੋਜਨਾਵਾਂ ’ਤੇ ਵੀ ਗੱਲਬਾਤ ਕੀਤੀ ।

https://www.instagram.com/p/B8nuzUZl1DO/

Related Post