PTC DFFA AWARDS 2022 : ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2022 ਪ੍ਰੋਗਰਾਮ ਦੀਆਂ ਖ਼ਾਸ ਝਲਕੀਆਂ

By  Pushp Raj March 25th 2022 11:11 AM -- Updated: March 25th 2022 06:55 PM

PTC DFFA Awards 2022 : ਪੀਟੀਸੀ ਪੰਜਾਬੀ ਵੱਲੋਂ ਪੰਜਾਬ ਮਿਊਂਸੀਪਲ ਭਵਨ, ਸੈਕਟਰ-35, ਚੰਡੀਗੜ੍ਹ ਵਿੱਚ ‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2022’ (PTC Box Office Digital Film Festival & Awards 2022) ਸਮਾਰੋਹ ਦਾ ਆਗਾਜ਼ ਹੋ ਚੁੱਕਾ ਹੈ। ਦੋ ਦਿਨਾਂ ਤੱਕ ਚੱਲਣ ਵਾਲਾ ਇਹ ਸਮਾਰੋਹ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦਾ ਅਨੋਖਾ ਅਵਾਰਡ ਪ੍ਰੋਗਰਾਮ ਹੈ।

PTC DFFA Awards 2022 Live Updates: Screening now — 'Cab Life'

 

PTC DFFA Awards 2022 ਦੀਆਂ ਖ਼ਾਸ ਝਲਕੀਆਂ

PTC DFFA Awards 2022 Live Updates: Screening now — 'Cab Life'

15:32 pm  ਪੀਟੀਸੀ ਬਾਕਸ ਆਫਿਸ ਦੀ ਫ਼ਿਲਮ ਕੈਬ ਲਾਈਫ ਦੀ ਸਕ੍ਰੀਨਿੰਗ ਹੋਈ ਸ਼ੁਰੂ

15:21 pm  ਅਗਲੀ ਫ਼ਿਲਮ ਕੈਬ ਲਾਈਫ ਦੀ ਸਕ੍ਰੀਨਿੰਗ ਹੋਵੇਗੀ। ਇਹ ਫ਼ਿਲਮ ਸਰਬਜੀਤ ਖਹਿਰਾ ਵੱਲੋਂ ਡਾਇਰੈਕਟ ਕੀਤੀ ਗਈ ਹੈ।

15:00 pm  ਦਰਸ਼ਕਾਂ ਦੇ ਰੁਬਰੂ ਹੋਈ ਫ਼ਿਲਮ ਉਢੀਕ ਦੀ ਸਟਾਰ ਕਾਸਟ

14:15 pm ਅਗਲੀ ਫਿਲਮ ਕੀ ਹੈ? ਇਹ ਰਾਜੇਸ਼ ਭਾਟੀਆ ਦੁਆਰਾ ਨਿਰਦੇਸ਼ਿਤ ਫ਼ਿਲਮ 'ਉਡੀਕ' ਹੈ। ਜਿਸ ਨੂੰ ਪੀਟੀਸੀ ਪੰਜਾਬੀ ਡਿਜੀਟਲ ਫਿਲਮ ਫੈਸਟੀਵਲ ਅਵਾਰਡਜ਼ 2022 ਵਿੱਚ ਵਿਖਾਇਆ ਜਾਵੇਗਾ।

13:30 pm ਦਰਸ਼ਕ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ। ਉਨ੍ਹਾਂ ਨੇ 'ਮੇਰੀ ਭੈਣ ਦੇ ਜੇਠ ਦੇ ਮੁੰਡੇ ਦਾ ਵਿਆਹ' ਅਤੇ 'ਸ਼ਰਤ' ਫ਼ਿਲਮ ਦਾ ਭਰਪੂਰ ਆਨੰਦ ਮਾਣਿਆ।

 

13:00 PM  ਕੀ ਤੁਸੀਂ 'ਮੇਰੀ ਭੈਣ ਦੇ ਜੇਠ ਦੇ ਮੁੰਡੇ ਦਾ ਵਿਆਹ ' ਦਾ ਆਨੰਦ ਮਾਣਿਆ? ਹੁਣ 'ਸ਼ਰਤ' ਦੀ ਸਕਰੀਨਿੰਗ ਹੋ ਰਹੀ ਹੈ।

12:30 PM   ਜਸਰਾਜ ਭੱਟੀ ਨੂੰ ਮੰਚ 'ਤੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ।

12:15 PM  ਗੁਰਪ੍ਰੀਤ ਘੁੱਗੀ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਨੂੰ ਹੁਣ ਤੱਕ ਕੋਈ ਪੂਰਾ ਚੈਨਲ ਮਿਲਿਆ ਹੈ ਤਾਂ ਉਹ ਸਿਰਫ਼ 'ਪੀਟੀਸੀ ਨੈੱਟਵਰਕ' ਹੈ।

11:50 am  ਗੁਰਪ੍ਰੀਤ ਘੁੱਗੀ ਤੇ ਦੇਵ ਖਰੌੜ ਲਘੂ ਫ਼ਿਲਮ ‘ਮੇਰੀ ਭੈਣ ਦੇ ਜੇਠ ਦੇ ਮੁੰਡੇ ਦਾ ਵਿਆਹ ’ ਦਾ ਆਨੰਦ ਲੈਂਦੇ ਹੋਏ।

PTC DFFA Awards 2022

11:37 am  ਆਪਣੇ ਉਤਸ਼ਾਹ ਨੂੰ ਕਾਇਮ ਰੱਖੋ! ਪਹਿਲੀ ਫਿਲਮ - 'ਮੇਰੀ ਭੈਣ ਦੇ ਜੇਠ ਦੇ ਮੁੰਡੇ ਦਾ ਵੀ' - ਦਿਖਾਈ ਜਾ ਰਹੀ ਹੈ।

PTC DFFA Awards 2022 Live Updates: Screening now — 'Meri Bhain De Jeth De Munde Da Veah'

11:30 am | ਪੀਟੀਸੀ ਡੀਐਫਐਫਏ ਅਵਾਰਡ 2022 ਦੀ ਸ਼ੁਰੂਆਤ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ, ਦੇਵ ਖਰੌੜ, ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਰਬਿੰਦਰ ਨਰਾਇਣ, ਅਤੇ ਫਿਲਮ ਨਿਰਦੇਸ਼ਕ ਮੁਕੇਸ਼ ਗੌਤਮ ਚੰਡੀਗੜ੍ਹ ਦੇ ਪੰਜਾਬ ਮਿਉਂਸਪਲ ਭਵਨ ਵਿੱਚ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ ।

PTC DFFA Awards 2022

‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡ 2022’ (PTC Box Office Digital Film Awards 2022) ਦਾ ਸਮਾਂ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹੋਵੇਗਾ। ਇਸ ਨੂੰ ਵੇਖਣ ਲਈ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਹੈ। ਵੱਡੀ ਗਿਣਤੀ ਵਿੱਚ ਦਰਸ਼ਕ ਤੇ ਕਾਲਾਕਾਰ ਇਸ ਸ਼ੋਅ ਨੂੰ ਵੇਖਣ ਲਈ ਚੰਡੀਗੜ੍ਹ ਪਹੁੰਚੇ ਹਨ।

 

ਪੀਟੀਸੀ ਪੰਜਾਬੀ ਡਿਜੀਟਲ ਫਿਲਮ ਫੈਸਟੀਵਲ ਅਵਾਰਡਜ਼ 2022: ਦਿਨ 1 ਦਾ ਸਮਾਂ-ਸਾਰਣੀ

ਉਦਘਾਟਨ | ਸਵੇਰੇ 11:00 ਵਜੇ ਦੀਵੇ ਜਗਾਉਂਦੇ ਹੋਏ

ਮੂਵੀ ਸਕ੍ਰੀਨਿੰਗ

1. ਮੇਰੀ ਭੈਣ ਦੇ ਜੇਠ ਦੇ ਮੁੰਡੇ ਦਾ ਵਿਆਹ

ਡਾਇਰੈਕਟਰ : ਗੌਰਵ ਰਾਣਾ ਦੁਪਹਿਰ 12:00 ਵਜੇ

2. ਸ਼ਰਤ 

ਡਾਇਰੈਕਟਰ : ਜਸਰਾਜ ਸਿੰਘ ਭੱਟੀ ਦੁਪਹਿਰ 01:00 ਵਜੇ

3. ਉਡੀਕ

ਡਾਇਰੈਕਟਰ : ਰਾਜੇਸ਼ ਭਾਟੀਆ ਦੁਪਹਿਰ 03:00 ਵਜੇ

4. ਕੈਬ ਲਾਈਫ

ਡਾਇਰੈਕਟਰ : ਸਰਵਜੀਤ ਖੇੜਾ ਸ਼ਾਮ 04:00 ਵਜੇ

 

ਵਿਸ਼ੇਸ਼ ਸਕ੍ਰੀਨਿੰਗ

ਸੀਤੋ ਮਰਜਾਨੀ ਦਾ ਪ੍ਰੀਮੀਅਰ

ਡਾਇਰੈਕਟਰ : ਗੌਰਵ ਰਾਣਾ ਸ਼ਾਮ 06:00 ਵਜੇ

PTC DFFA Awards 2022

ਪੀਟੀਸੀ ਨੈਟਵਰਕ ‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2022’ ਕਰਵਾ ਰਿਹਾ ਹੈ। ਪੰਜਾਬੀ ਮੰਨੋਰੰਜਨ ਦੀ ਦੁਨੀਆ ਵਿੱਚ ਆਪਣੇ ਆਪ ਵਿੱਚ ਇਹ ਪਹਿਲਾ ਉਪਰਾਲਾ ਹੈ। ਜੇਕਰ ਤੁਸੀਂ ਵੀ ਇਸ ਸ਼ੋਅ ਦਾ ਹਿੱਸਾ ਬਣਾ ਚਾਹੁੰਦੇ ਹੋ ਤਾਂ 25 ਅਤੇ 26 ਮਾਰਚ ਨੂੰ ਪਹੁੰਚੋ ਪੰਜਾਬ ਮਿਊਂਸੀਪਲ ਭਵਨ, ਸੈਕਟਰ-35, ਚੰਡੀਗੜ੍ਹ ਵਿੱਚ ।

ALSO READ IN ENGLISH :  PTC DFFA AWARDS 2022 LIVE UPDATES: PTC PUNJABI DIGITAL FILM FESTIVAL AWARDS BEGIN

ਇਸ ਅਵਾਰਡ ਪ੍ਰੋਗਰਾਮ ਵਿੱਚ ਦੋ ਦਿਨ ਦਿਖਾਈਆਂ ਜਾਣਗੀਆਂ 7 ਬਾਕਮਾਲ ਦੀਆਂ ਪੀਟੀਸੀ ਬਾਕਸ ਆਫ਼ਿਸ ਫ਼ਿਲਮਾਂ । ਜਿੱਥੇ ਪਹੁੰਚਣਗੇ ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਕਾਲਾਕਾਰ। ਸੋ ਤੁਸੀਂ ਵੀ ਇਸ ਅਵਾਰਡ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਪੀਟੀਸੀ ਪਲੇਅ ਐਪ ਤੇ ਰਾਜਿਸਟਰ ਕਰੋ ਅਤੇ ਪਹੁੰਚੋ ਪੰਜਾਬ ਮਿਊਂਸੀਪਲ ਭਵਨ, ਪਲਾਟ ਨੰਬਰ-3, ਸੈਕਟਰ-35, ਚੰਡੀਗੜ੍ਹ ਵਿੱਚ। ਸੋ ਹੋਰ ਵਧੇਰੇ ਯਾਨਕਾਰੀ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ।

Related Post