ਮਿਸਟਰ ਪੰਜਾਬ 2019 ਲਈ ਚੰਡੀਗੜ੍ਹ ਆਡੀਸ਼ਨ 'ਚ ਪੰਜਾਬੀ ਗੱਭਰੂ ਅਜ਼ਮਾ ਰਹੇ ਕਿਸਮਤ 

By  Shaminder July 1st 2019 12:08 PM -- Updated: July 24th 2019 05:02 PM

ਮਿਸਟਰ ਪੰਜਾਬ 2019 ਲਈ ਆਡੀਸ਼ਨ ਚੰਡੀਗੜ੍ਹ 'ਚ ਹੋ ਰਹੇ ਹਨ । ਇਨ੍ਹਾਂ ਆਡੀਸ਼ਨਾਂ 'ਚ ਭਾਗ ਲੈਣ ਲਈ ਵੱਡੀ ਗਿਣਤੀ 'ਚ ਚੰਡੀਗੜ੍ਹ ਤੋਂ ਨੌਜਵਾਨ ਭਾਗ ਲੈਣ ਲਈ ਪਹੁੰਚੇ ਹਨ  ।ਚੰਡੀਗੜ੍ਹ ਦੇ  ਗੁੱਜਰ ਭਵਨ, ਸੈਕਟਰ 28 -ਡੀ, ਨੇੜੇ ਗੋਰਮਿੰਟ ਸੀਨੀਅਰ ਮਾਡਲ ਸਕੂਲ 'ਚ ਆਡੀਸ਼ਨ ਦਾ ਪ੍ਰਬੰਧ ਕੀਤਾ ਗਿਆ ।ਇਨ੍ਹਾਂ ਨੌਜਾਵਾਨਾਂ ਦੇ ਹੁਨਰ ਨੂੰ ਪਰਖਣ ਲਈ ਇਹਾਨਾ ਢਿੱਲੋਂ,ਰਵਿੰਦਰ ਗਰੇਵਾਲ,ਕੁਲਜਿੰਦਰ ਸਿੱਧੂ ਜੱਜ ਦੇ ਤੌਰ 'ਤੇ ਮੌਜੂਦ ਰਹੇ ।

ਹੋਰ ਵੇਖੋ :https://www.ptcplay.com

https://www.facebook.com/ptcpunjabi/posts/1671270979683811

ਪੀਟੀਸੀ ਪੰਜਾਬੀ ਵੱਲੋਂ ਹਰ ਸਾਲ ਇਸ ਤਰ੍ਹਾਂ ਦੇ ਟੈਲੇਂਟ ਹੰਟ ਸ਼ੋਅ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਇਸ ਵਾਰ ਵੀ ਇਸ ਸ਼ੋਅ 'ਚ ਵੱਡੀ ਗਿਣਤੀ 'ਚ ਪੰਜਾਬ ਦੇ ਨੌਜਵਾਨ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਪਹੁੰਚੇ ।

mr.punjab 2019 chandigarh auditions mr.punjab 2019 chandigarh auditions

ਪੀਟੀਸੀ ਪੰਜਾਬੀ ਪੰਜਾਬੀਆਂ ਲਈ ਅਜਿਹਾ ਮੰਚ ਬਣ ਚੁੱਕਿਆ ਹੈ ਜਿਸ 'ਤੇ ਪੰਜਾਬੀ ਗੱਭਰੂ ਅਤੇ ਮੁਟਿਆਰਾਂ ਆਪਣੇ ਅੰਦਰ ਛਿਪੇ ਹੁਨਰ ਨੂੰ ਦੁਨੀਆਂ ਦੇ ਸਾਹਮਣੇ ਲਿਆ ਰਹੇ ਹਨ। ਸੋ ਤੁਹਾਡੇ ਅੰਦਰ ਵੀ ਹੈ ਟੈਲੇਂਟ ਤਾਂ ਫਿਰ ਦੇਰ ਕਿਸ ਗੱਲ ਦੀ ਅਜ਼ਮਾਓ ਆਪਣੀ ਕਿਸਮਤ ।

mr.punjab 2019 chandigarh auditions mr.punjab 2019 chandigarh auditions

ਦੱਸ ਦਈਏ ਕਿ ਜਿਹੜੇ ਗੱਭਰੂ'ਮਿਸਟਰ ਪੰਜਾਬ-2019′ 'ਚ ਹਿੱਸਾ ਲੈਣਾ ਚਾਹੁੰਦੇ ਹਨ, ਉਹਨਾਂ ਲਈ ਨਿਯਮ ਤੇ ਸ਼ਰਤਾਂ ਇਸ ਤਰ੍ਹਾਂ ਹਨ :- ਉਮਰ 18 ਤੋਂ 25 ਸਾਲ, ਲੰਬਾਈ 5 ਫੁੱਟ 7 ਇੰਚ ਜਾਂ ਇਸ ਤੋਂ ਜ਼ਿਆਦਾ, ਪ੍ਰਤੀਭਾਗੀ ਦੇ ਮਾਪਿਆਂ 'ਚੋਂ ਇੱਕ ਦਾ ਪੰਜਾਬੀ ਹੋਣਾ ਜ਼ਰੂਰੀ ਹੈ । ਜੇਕਰ ਤੁਸੀਂ ਇਨ੍ਹਾਂ ਸ਼ਰਤਾਂ ਨੂੰ ਕਰਦੇ ਹੋ ਪੂਰਾ ਤਾਂ ਆਡੀਸ਼ਨ ਦੌਰਾਨ ਆਪਣੇ ਨਾਲ ਲੈ ਕੇ ਆਓ ਆਪਣੀਆਂ ਤਿੰਨ ਤਸਵੀਰਾਂ ਤੇ ਉਮਰ ਦਾ ਪਛਾਣ ਪੱਤਰ, ਫਿੱਟਨੈੱਸ ਸਰਟੀਫ਼ਿਕੇਟ ।

mr.punjab 2019 chandigarh auditions mr.punjab 2019 chandigarh auditions

ਆਡੀਸ਼ਨ ਦੀ ਤਰੀਕ ਤੇ ਪਤਾ ਇਸ ਤਰ੍ਹਾਂ ਹਨ :- ਲੁਧਿਆਣਾ ਆਡੀਸ਼ਨ :- 4 ਜੁਲਾਈ ਸਵੇਰੇ 9.੦੦ ਵਜੇ ਸਥਾਨ :- ਗੁਰੂ ਨਾਨਕ ਪਬਲਿਕ ਸਕੂਲ, ਸਰਾਬਾ ਨਗਰ, ਫ਼ਿਰੋਜ਼ਪੁਰ ਰੋਡ, ਲੁਧਿਆਣਾ । ਅੰਮ੍ਰਿਤਸਰ ਆਡੀਸ਼ਨ 7 ਜੁਲਾਈ ਸਵੇਰੇ 9.੦੦ ਵਜੇ, ਸਥਾਨ :- ਗੁਰੂ ਨਾਨਕ ਭਵਨ, ਸਿਟੀ ਸੈਂਟਰ, ਨੇੜੇ ਬੱਸ ਅੱਡਾ, ਅੰਮ੍ਰਿਤਸਰ। ਜਲੰਧਰ ਮੈਗਾ ਐਡੀਸ਼ਨ 1੦ ਜੁਲਾਈ ਸਵੇਰੇ 9.00 ਵਜੇ, ਸੀਟੀ ਗਰੁੱਪ ਆਫ਼ ਇੰਨਸੀਟਿਊਸ਼ਨ, ਸ਼ਾਹਪੁਰ ਕੈਂਪਸ,UE-II, Prathapura Road, ਜਲੰਧਰ ।

Related Post