ਵਾਹ ਜੀ ਵਾਹ! ਬੌਬੀ ਦਿਓਲ ਕਰਨਗੇ ਸਲਮਾਨ ਖਾਨ ਦੇ ਨਾਲ ਅਗਲ਼ੀ ਰੇਸ

By  PTC Buzz October 11th 2017 12:22 PM

ਕਾਫ਼ੀ ਲੰਬੇ ਸਮੇਂ ਦੇ ਬਾਅਦ ਬੌਬੀ ਦਿਓਲ ਨੇ ਫ਼ਿਲਮ "ਪੋਸਟਰ ਬੋਯਜ਼" ਤੋਂ ਵਾਪਸੀ ਕੀਤੀ ਸੀ | ਇਸ ਕਾਮੇਡੀ ਫ਼ਿਲਮ 'ਚ ਬੌਬੀ ਨੇ ਆਪਣੇ ਵੱਡੇ ਭਰਾ ਸਨੀ ਦਿਓਲ ਨਾਲ ਕੰਮ ਕੀਤਾ ਸੀ | ਇਸ ਫ਼ਿਲਮ ਨੇ ਬਾਕਸਆਫ਼ਿਸ ਵਿਚ ਤਾਂ ਕੁਝ ਜ਼ਿਆਦਾ ਕਮਾਲ ਨਹੀਂ ਦਿਖਾਇਆ ਪਰ ਬੌਬੀ ਨੂੰ ਬਹੁਤ ਉਮੀਦਾਂ ਸੀ ਕਿ ਸ਼ਾਇਦ ਇਸ ਫ਼ਿਲਮ ਤੋਂ ਬਾਅਦ ਉਨ੍ਹਾਂ ਦੇ ਕਰਿਅਰ ਨੂੰ ਇਕ ਨਵਾਂ ਰੂਪ ਮਿਲ ਜਾਵੇਗਾ |

ਤੇ ਹੁਣ ਉਹ ਉਮੀਦਾਂ ਪੂਰੀਆਂ ਹੁੰਦੀਆਂ ਨਜ਼ਰ ਆ ਰਹੀਆਂ ਹਨ | ਜੀ ਹਾਂ ਹਾਲ ਹੀ 'ਚ Bobby Deol ਨੂੰ ਇਕ ਬਹੁਤ ਹੀ ਵੱਡੇ ਬੈਨਰ ਦੀ ਫ਼ਿਲਮ ਆਫ਼ਰ ਹੋਈ ਹੈ | ਕਮਾਲ ਦੀ ਗੱਲ ਇਹ ਹੈ ਕਿ ਇਹ ਫ਼ਿਲਮ ਖੁਦ ਸਲਮਾਨ ਖਾਨ ਨੇ ਆਫ਼ਰ ਕੀਤੀ ਹੈ | Salman Khan ਨੇ ਬੌਬੀ ਨੂੰ ਆਪਣੀ ਆਉਣ ਵਾਲੀ ਫ਼ਿਲਮ "Race 3" ਦੇ ਲਈ ਸਾਈਨ ਕੀਤਾ ਹੈ | ਇਸ ਗੱਲ ਦਾ ਖੁਲਾਸਾ ਫ਼ਿਲਮ ਦੇ ਨਿਰਮਾਤਾ ਰਮੇਸ਼ ਤੇਰਾਨੀ ਨੇ ਕੀਤਾ ਹੈ |

ਸਲਮਾਨ ਖਾਨ, ਜੈਕਲੀਨ ਫ਼ਰਨਾਂਡਿਸ ਦੇ ਨਾਲ ਹੁਣ ਬੌਬੀ ਦਿਓਲ ਵੀ ਇਸ ਫ਼ਿਲਮ ਦੀ ਕਾਸ੍ਟ ਵਿਚ ਸ਼ਾਮਿਲ ਹੋ ਗਏ ਹਨ | "ਚਲੋ ਦੇਰ ਆਏ ਦਰੁਸਤ ਆਏ", ਉਮੀਦ ਹੈ ਬੌਬੀ ਦਿਓਲ ਇੰਨ੍ਹੇ ਵੱਡੇ ਬੈਨਰ ਦੀ ਫ਼ਿਲਮ ਕਰਨ ਲਈ ਜਰੂਰ ਉਤਸਾਹਿਤ ਹੋਣਗੇ |

Related Post